![]()
ਅੱਜਕਲ੍ਹ ਤਣਾਅ ਮਨੁੱਖ ਦੇ ਜੀਵਨ ਦਾ ਇਕ ਅਨਿੱਖੜਵਾਂ ਅੰਗ ਬਣਦਾ ਜਾ ਰਿਹਾ ਹੈ | ਜਿਥੇ ਛੋਟੇ-ਮੋਟੇ ਅਤੇ ਥੋੜ੍ਹੇ ਚਿਰ ਤਣਾਅ ਸਾਨੂੰ ਕੁਝ ਕਰਨ ਲਈ ਪ੍ਰੇਰਿਤ ਕਰਦੇ ਹਨ, ਉਥੇ ਲਗਾਤਾਰ ਤਣਾਅ ਦੀ ਹਾਲਤ ਸਾਨੂੰ ਰੋਗੀ ਬਣਾ ਦਿੰਦੀ ਹੈ, ਜਿਸ ਦੇ ਗੰਭੀਰ ਨਤੀਜੇ ਸਾਹਮਣੇ ਆਉਂਦੇ ਹਨ | ਤਣਾਅ ਦੇ ਲੱਛਣ ਹੁੰਦੇ ਹਨ :
ਘਬਰਾਹਟ, ਚਿੜਚਿੜਾਪਨ, ਅਸ਼ਾਂਤੀ, ਡਰ ਲੱਗਣਾ, ਚਿੰਤਤ ਰਹਿਣਾ, ਮੂੜੀ ਹੋਣਾ ਜਾਂ ਵਿਆਕੁਲ ਰਹਿਣਾ |
ਸੁਸਤ ਰਹਿਣਾ, ਨਸ਼ੀਲੇ ਪਦਾਰਥਾਂ ਦੀ ਗਿ੍ਫ਼ਤ ਵਿਚ ਆਉਣਾ, ਭੁੱਖ ਘੱਟ ਜਾਂ ਜ਼ਿਆਦਾ ਲੱਗਣਾ, ਵਾਰ-ਵਾਰ ਰੋਣ ਦੀ ਇੱਛਾ ਹੋਣਾ, ਬੋਲਣ ਵਿਚ ਮੁਸ਼ਕਿਲ ਹੋਣਾ |
ਸਮੇਂ ਸਿਰ ਨੀਂਦ ਨਾ ਆਉਣਾ, ਸਿਰ ਦਰਦ, ਲੱਕ ਦਰਦ, ਗਰਦਨ ਦਰਦ ਆਦਿ ਹੁੰਦੇ ਰਹਿਣਾ, ਹੱਥ-ਪੈਰ ਟੇਢੇ ਹੋ ਜਾਣਾ ਜਾਂ ਪਸੀਨਾ-ਪਸੀਨਾ ਹੋ ਜਾਣਾ, ਮੂੰਹ ਸੁੱਕਣਾ, ਸਰਦੀ-ਜ਼ੁਕਾਮ ਦਾ ਲਗਾਤਾਰ ਹੁੰਦੇ ਰਹਿਣਾ, ਇਨਫੈਕਸ਼ਨ, ਥਕਾਵਟ, ਦਿਲ ਦਾ ਜ਼ੋਰ-ਜ਼ੋਰ ਨਾਲ ਧੜਕਣਾ, ਸਾਹ ਦਾ ਤੇਜ਼ ਚੱਲਣਾ ਆਦਿ |
ਆਪਣੇ-ਆਪ ਨੂੰ ਛੋਟਾ ਤੇ ਮਾੜਾ ਸਮਝਣਾ, ਭਵਿੱਖ ਦੀਆਂ ਚਿੰਤਾਵਾਂ ਵਿਚ ਗਵਾਚੇ ਰਹਿਣਾ, ਹਰ ਸਮੇਂ ਅਸਫ਼ਲਤਾ ਦਾ ਡਰ ਰਹਿਣਾ ਛੇਤੀ ਭੁੱਲਣ ਦੀ ਆਦਤ, ਧਿਆਨ ਲਗਾਉਣ ਤੇ ਨਿਰਣਾ ਲੈਣ ਵਿਚ ਪ੍ਰੇਸ਼ਾਨੀ |
ਉਪਰੋਕਤ ਲੱਛਣਾਂ ਵਿਚੋਂ ਤਿੰਨ ਲੱਛਣਾਂ ਦਾ ਹੋਣਾ ਵੀ ਤਣਾਅ ਦੀ ਉਸ ਸਥਿਤੀ ਨੂੰ ਦਰਸਾਉਂਦਾ ਹੈ ਜਿਥੇ ਸਾਨੂੰ ਤੁਰੰਤ ਇਸ ਤੋਂ ਬਚਣ ਦਾ ਉਪਾਅ ਸ਼ੁਰੂ ਕਰ ਦੇਣਾ ਚਾਹੀਦਾ ਹੈ |
ਤਣਾਅ ਤੋਂ ਬਚਣ ਲਈ : ਹਰ ਸਮੱਸਿਆ ਪ੍ਰਤੀ ਸਾਕਾਰਾਤਮਿਕ ਰੁਖ ਅਪਣਾਓ |
ਸਮੱਸਿਆ ਦੇ ਹੱਲ ਲਈ ਹੋਰ ਲੋਕਾਂ ਨਾਲ ਵੀ ਗੱਲ ਕਰੋ |
ਮਾਹਿਰਾਂ ਦੀ ਰਾਏ 'ਤੇ ਅਮਲ ਕਰਨ ਦੀ ਕੋਸ਼ਿਸ਼ ਕਰੋ |
ਜਿਸ ਚੀਜ਼ 'ਤੇ ਆਪਣਾ ਵੱਸ ਨਾ ਹੋਵੇ, ਉਸ ਬਾਰੇ ਬੇਕਾਰ ਚਿੰਤਾ ਕਰਨ ਤੋਂ ਬਚਣ ਦੀ ਕੋਸ਼ਿਸ਼ ਕਰਨੀ ਹੀ ਬਿਹਤਰ ਹੈ | ਐਰੋਬਿਕਸ, ਸਟੈ੍ਰਚਿੰਗ, ਯੋਗਾ ਆਦਿ ਦਾ ਲਗਾਤਾਰ ਅਭਿਆਸ ਲਾਭਕਾਰੀ ਹੁੰਦਾ ਹੈ |
ਦਿਲ ਖੋਲ੍ਹ ਕੇ ਹੱਸਣਾ ਵੀ ਅਤਿ ਉਪਯੋਗੀ ਹੈ | ਇਸ ਨਾਲ ਸਰੀਰ ਦੀ ਰੋਗ-ਪ੍ਰਤੀਰੋਧਕ ਤਾਕਤ ਵੀ ਵਧਦੀ ਹੈ ਅਤੇ ਵਾਧੂ ਟਾਕਸਿਨਜ਼ ਬਾਹਰ ਨਿਕਲ ਜਾਂਦੇ ਹਨ |
ਵਰਤਮਾਨ ਵਿਚ ਜੀਣ ਦੀ ਆਦਤ ਪਾਉਣੀ ਚਾਹੀਦੀ ਹੈ |
ਹਰੇਕ ਖ਼ਰਾਬ ਸਥਿਤੀ ਲਈ ਖ਼ੁਦ ਨੂੰ ਦੋਸ਼ ਨਾ ਦਿਓ |
ਖ਼ੁਦ ਦੀ ਤਾਕਤ 'ਤੇ ਵਿਸ਼ਵਾਸ ਰੱਖੋ |
ਆਪਣੇ ਪ੍ਰਸੰਸਕ ਖ਼ੁਦ ਬਣੋ |
ਹਰ ਗੱਲ ਨੂੰ ਨਿੱਜੀ ਤੌਰ 'ਤੇ ਲੈਣ ਤੋਂ ਪਰਹੇਜ਼ ਕਰੋ |