16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਖਾਣੇ ਦੇ ਵਿਕਾਰ - ਇਕ ਮੋਨੋਵਿਗਿਆਨਕ ਸਮੱਸਿਆ!

ਖਾਣੇ ਦੇ ਵਿਕਾਰ - ਇਕ ਮੋਨੋਵਿਗਿਆਨਕ ਸਮੱਸਿਆ!

Ad Position 21
No active advertisement
ਅਜੀਤ ਡੈਸਕ 16-10-2026

ਇਹ ਇਕ ਵਿਰੋਧਾਭਾਸ ਹੀ ਹੈ ਕਿ ਇਕ ਪਾਸੇ ਤਾਂ ਲੋਕ ਸਿਹਤ ਨੂੰ  ਲੈ ਕੇ ਜ਼ਿਆਦਾ ਸੁਚੇਤ ਹੋ ਰਹੇ ਹਨ, ਦੂਜੇ ਪਾਸੇ ਖਾਣੇ ਦੇ ਵਿਕਾਰ (ਈਟਿੰਗ ਡਿਸਆਰਡਰ) ਵੀ ਵਧਣ ਲੱਗੀ ਹੈ |
ਸ਼ੁਰੂਆਤੀ ਦੌਰ ਵਿਚ ਇਹ ਮਾਮੂਲੀ ਤੌਰ 'ਤੇ ਭੁੱਖ ਤੋਂ ਥੋੜ੍ਹਾ ਜ਼ਿਆਦਾ ਜਾਂ ਘੱਟ ਖਾਣ ਨਾਲ ਹੁੰਦੀ ਹੈ ਜੋ ਕਿ ਹੌਲੀ-ਹੌਲੀ ਸਿਖ਼ਰ ਹੋਣ ਲਗਦੀ ਹੈ |
ਖਾਣੇ ਦੇ ਵਿਕਾਰ ਨੂੰ  ਤਿੰਨ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ | ਪਹਿਲਾ ਐਨੋਰੈਕਸੀਆ, ਦੂਜਾ ਬੁਲੀਮੀਆ ਅਤੇ ਤੀਜਾ ਹੈ ਬਿੰਜ ਈਟਿੰਗ |
ਐਨੋਰੈਕਸੀਆ : ਕਈ ਕੁੜੀਆਂ ਜ਼ੀਰੋ ਫਿੱਗਰ ਦੇ ਚੱਕਰ ਵਿਚ ਜ਼ਰਾ ਜਿੰਨਾ ਵਜ਼ਨ ਵੀ ਵਧਣ ਨਹੀਂ ਦੇਣਾ ਚਾਹੁੰਦੀਆਂ | ਮੋਟੀਆਂ ਕੁੜੀਆਂ ਲਈ ਤਾਂ ਠੀਕ ਹੈ ਕਿ ਉਹ ਵਜ਼ਨ ਘਟਾ ਕੇ ਸਾਧਾਰਨ ਵਜ਼ਨ ਕਰ ਲੈਣ ਪਰ ਸਾਧਾਰਨ ਤੋਂ 15 ਫ਼ੀਸਦੀ ਵਜ਼ਨ ਘੱਟ ਹੋਣ 'ਤੇ ਵੀ ਜੇ ਵਜ਼ਨ ਘੱਟ ਕਰਨ ਦਾ ਭੂਤ ਸਵਾਰ ਹੋਵੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਐਨੋਰੈਕਸੀਆ ਤੋਂ ਪੀੜਤ ਹੈ | ਇਸ ਤਰ੍ਹਾਂ ਭੁੱਖੇ ਰਹਿ ਕੇ ਵਜ਼ਨ ਘੱਟ ਕਰਨ ਦੇ ਚੱਕਰ ਵਿਚ ਪੀੜਤ ਆਪਣੀ ਸਿਹਤ ਨਾਲ ਖਿਲਵਾੜ ਕਰ ਕੇ ਬਿਮਾਰੀਆਂ ਨੂੰ  ਸੱਦਾ ਦੇ ਦਿੰਦੀਆਂ ਹਨ | ਕਮਜ਼ੋਰੀ ਨਾਲ ਇਮਿਊਨ ਸਿਸਟਮ 'ਤੇ ਬੁਰਾ ਅਸਰ ਪੈਂਦਾ ਹੈ | ਸਰੀਰ ਦੀ ਊਰਜਾ ਘਟਦੀ ਹੈ, ਚਿਹਰੇ ਦੀ ਰੌਣਕ ਗ਼ਾਇਬ ਹੋ ਜਾਣ ਨਾਲ ਪੀੜਤਾ ਟੀ.ਬੀ. ਦੀ ਮਰੀਜ਼ ਨਜ਼ਰ ਆਉਣ ਲਗਦੀ ਹੈ |
ਪਤਲੇ ਲੱਕ ਵਾਲੀ ਮਾਡਲ ਵਰਗੀ ਬਣਨ ਲਈ ਉਹ ਜ਼ਰੂਰਤ ਤੋਂ ਜ਼ਿਆਦਾ ਕਸਰਤ ਕਰ ਕੇ ਖ਼ੁਦ ਨੂੰ  ਭੁੱਖਾ ਰੱਖ ਕੇ ਸੰਤੁਸ਼ਟ ਨਹੀਂ ਹੁੰਦੀ ਸਗੋਂ ਵਜ਼ਨ ਘੱਟ ਕਰਨ ਦੀਆਂ ਨੁਕਸਾਨਦੇਹ ਗੋਲੀਆਂ ਵੀ ਖਾਂਦੀ ਹੈ ਜਾਂ ਫਿਰ ਖਾਧਾ ਪੀਤਾ ਹੀ ਉਲਟਣ ਦਾ ਨਿਯਮ ਬਣਾ ਲੈਂਦੀ ਹੈ |
ਪਤਲੇ ਹੋਣ ਦੇ ਰੁਝਾਨ ਦੇ ਚਲਦਿਆਂ ਉਹ ਡਾਇਰੀ ਵਿਚ ਕੈਲੋਰੀਜ਼ ਨੋਟ ਕਰਦੀ ਹੈ, ਇੰਟਰਨੈੱਟ 'ਤੇ ਵਜ਼ਨ ਘਟਾਉਣ ਦੇ ਉਪਾਅ ਲੱਭਦੀ ਹੈ ਅਤੇ ਉਸ ਵਿਸ਼ੇ ਨਾਲ ਸੰਬੰਧਿਤ ਸਭ ਕਿਤਾਬਾਂ ਖੰਗਾਲਣ ਲਗਦੀ ਹੈ |
ਇਸ ਦਾ ਨਾ ਸਿਰਫ਼ ਉਸ ਦੇ ਸਰੀਰ 'ਤੇ ਬੁਰਾ ਅਸਰ ਪੈਂਦਾ ਹੈ, ਸਗੋਂ ਮਾਨਸਿਕ ਰੂਪ ਵਿਚ ਵੀ ਉਹ ਉਦਾਸੀ ਅਤੇ ਤਣਾਅ ਨਾਲ ਘਿਰ ਜਾਂਦੀ ਹੈ | ਨੀਂਦ ਠੀਕ ਤਰ੍ਹਾਂ ਨਹੀਂ ਆਉਂਦੀ, ਮਿਜ਼ਾਜ ਵਿਚ ਚਿੜਚਿੜਾਪਨ ਅਤੇ ਹੌਸਲੇ ਦੀ ਕਮੀ ਆ ਜਾਂਦੀ ਹੈ |
ਸਲਾਹ : ਪੀੜਤ ਨੂੰ  ਮਾਨਸਿਕ ਤੌਰ 'ਤੇ ਮਜ਼ਬੂਤ ਤੇ ਸੁਚੇਤ ਕਰਨਾ ਚਾਹੀਦਾ ਹੈ | ਉਸ ਦੇ ਮਨ ਤੋਂ ਮੋਟੇ ਹੋਣ ਦਾ ਭਰਮ ਕੱਢਣ ਦੀ ਕੋਸ਼ਿਸ਼ ਕਰੋ | ਭਰਮ ਕੱਢਣ 'ਤੇ ਹੀ ਘਰ ਵਾਲੇ ਉਸ ਨੂੰ  ਪੌਸ਼ਟਿਕ ਭੋਜਨ ਖਾਣ ਲਈ ਮਨਾ ਸਕਣਗੇ | ਤਣਾਅ ਲਈ ਮਨੋਵਿਗਿਆਨੀ ਦਵਾਈਆਂ ਦਿੰਦੇ ਹਨ | ਉਹ ਜਿਹੋ ਜਿਹਾ ਸਹੀ ਸਮਣਗੇ ਦਵਾਈ ਦੇਣਗੇ |
ਬੁਲੀਮੀਆ : ਇੱਛਾ ਸ਼ਕਤੀ ਦੇ ਨਾ ਹੋਣ 'ਤੇ ਮਰੀਜ਼ ਦਾ 'ਕੀ ਕਰੀਏ, ਕੰਟਰੋਲ ਹੀ ਨਹੀਂ ਹੁੰਦਾ' ਦੀ ਤਰਜ 'ਤੇ ਵਾਧੂ ਖਾਣ ਦਾ ਪ੍ਰੋਗਰਾਮ ਚਲਦਾ ਰਹਿੰਦਾ ਹੈ, ਫਿਰ ਗ਼ਲਤੀ ਮਹਿਸੂਸ ਹੋਣ 'ਤੇ ਉਹ ਉਸ ਨੂੰ  ਉਲਟਾ ਦਿੰਦਾ ਹੈ | ਇਹ ਉਸ ਦਾ ਦੂਜਾ ਸੁਭਾਅ ਬਣ ਜਾਂਦਾ ਹੈ | ਸ਼ੁਕਰ ਹੈ ਕਿ ਇਹ ਦੌਰ ਲੰਮੇ ਸਮੇਂ ਤੱਕ ਨਹੀਂ ਰਹਿੰਦਾ ਪਰ ਜਦੋਂ ਤੱਕ ਇਹ ਸਮੱਸਿਆ ਰਹਿੰਦੀ ਹੈ, ਮਰੀਜ਼ ਦਾ ਹਾਲ ਬੁਰਾ ਹੀ ਰਹਿੰਦਾ ਹੈ |
ਗਲਾ ਸੁੱਕਣਾ ਅਤੇ ਖ਼ਰਾਬ ਰਹਿਣਾ, ਦੰਦਾਂ ਦਾ ਪੀਲਾਪਣ, ਪੇਟ ਵਿਚ ਐਸਿਡਿਟੀ ਰਹਿਣਾ, ਡੀਹਾਈਡ੍ਰੇਸ਼ਨ ਅਤੇ ਮੂਡੀ ਹੋਣ ਦੇ ਨਾਲ ਹੀ ਵਜ਼ਨ ਜ਼ਿਆਦਾ ਵਧਣਾ, ਇਹ ਸਭ ਸਮੱਸਿਆਵਾਂ ਆਉਣ ਲਗਦੀਆਂ ਹਨ |
ਸਲਾਹ : ਕਿਉਂਕਿ ਇਹ ਖਾਂਦੇ ਰਹਿਣ ਦਾ ਰੋਗ ਹੈ | ਸੋ, ਰੋਗ ਵਧਣ ਦੀ ਹਾਲਤ ਵਿਚ ਭੁੱਖ ਘੱਟ ਕਰਨ ਦੀ ਦਵਾਈ ਦੀ ਇਸ ਵਿਚ ਫਿਰ ਵਰਤੋਂ ਹੁੰਦੀ ਹੈ ਪਰ ਇਹ ਬਾਅਦ ਦੀ ਗੱਲ ਹੈ | ਸ਼ੁਰੂਆਤੀ ਦੌਰ ਵਿਚ ਸਲਾਹ ਨਾਲ ਵੀ ਕੰਮ ਚਲ ਜਾਂਦਾ ਹੈ | 
ਇਹ ਐਨੋਰੈਕਸੀਆ ਦੇ ਮੁਕਾਬਲੇ ਛੇਤੀ ਠੀਕ ਹੋ ਜਾਂਦਾ ਹੈ | ਇਸ ਨਾਲ ਸੰਬੰਧਿਤ ਲੱਛਣ ਜਿਵੇਂ ਵਾਲ ਝੜਨਾ, ਕਬਜ਼, ਦੰਦਾਂ ਵਿਚ ਸਮੱਸਿਆ ਹੋਣਾ ਆਮ ਹੁੰਦਾ ਹੈ ਤੇ ਉਸੇ ਅਨੁਸਾਰ ਇਲਾਜ ਕੀਤਾ ਜਾਂਦਾ ਹੈ |
ਬਿੰਜ ਈਟਿੰਗ : ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਖਾਣ ਦੇ ਸ਼ੌਕੀਨ ਲੋਕਾਂ ਵਿਚ ਬਿੰਜ ਈਟਿੰਗ ਸਮੱਸਿਆ ਬਣ ਜਾਂਦੀ ਹੈ | ਉਹ ਪੇਟ ਭਰਨ ਲਈ ਨਹੀਂ ਸਗੋਂ ਸਵਾਦ ਅਤੇ ਮਜ਼ੇ ਲਈ ਚੀਜ਼ਾਂ ਖਾਂਦੇ ਰਹਿੰਦੇ ਹਨ | ਟੀ.ਵੀ. ਦੇ ਅੱਗੇ ਬੈਠ ਗਏ ਤਾਂ ਉਦੋਂ ਕੁਝ ਸਨੈਕਸ ਆਦਿ ਰੱਖ ਲਏ | ਫਰਿੱਜ ਖੋਲਿ੍ਹਆ ਤਾਂ ਸਾਹਮਣੇ ਕੁਝ ਸਵਾਦੀ ਚੀਜ਼ਾਂ ਦਿਸੀਆਂ ਤਾਂ ਉਹ ਖਾ ਲਈਆਂ | ਖਾ-ਪੀ ਕੇ ਕਿਤੇ ਕਿਸੇ ਨੂੰ  ਮਿਲਣ ਗਿਲਣ 'ਤੇ ਗਏ ਤਾਂ ਸਾਹਮਣੇ ਸਨੈਕਸ ਰੱਖੇ ਗਏ ਤਾਂ ਉਨ੍ਹਾਂ 'ਤੇ ਹੱਥ ਸਾਫ਼ ਕਰ ਲਿਆ | ਇਸ ਤਰ੍ਹਾਂ ਪੇਟ ਨਾਲ ਲਗਾਤਾਰ ਅੱਤਿਆਚਾਰ ਕਰਦੇ ਰਹਿਣ 'ਤੇ ਉਨ੍ਹਾਂ 'ਤੇ ਵਿਚ ਅਪਰਾਧ ਬੋਧ ਵੀ ਰਹਿਣ ਲਗਦਾ ਹੈ ਕਿਉਂਕਿ ਉਹ ਜਾਣਦੇ ਹਨ ਕਿ ਇਸ ਤਰ੍ਹਾਂ ਕਰਨਾ ਬਿਮਾਰੀਆਂ ਨੂੰ  ਸੱਦਾ ਦੇਣਾ ਹੈ ਜਿਵੇਂ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰੋਲ ਵਧਣਾ, ਜੋੜਾਂ ਵਿਚ ਦਰਦ, ਸੋਜ, ਸਾਹ ਦੀ ਤਕਲੀਫ਼ ਅਤੇ ਵਜ਼ਨ ਵਧਣਾ ਆਦਿ |
ਸਲਾਹ : ਇਹ ਸਮੱਸਿਆ ਮਨੋਵਿਗਿਆਨਕ ਹੈ, ਇਸ ਲਈ ਇਸਦਾ ਇਲਾਜ ਵੀ ਮਨ ਨਾਲ ਜੁੜਿਆ ਹੋਇਆ ਹੈ | ਕਈ ਲੋਕ ਤਣਾਅ ਦੇ ਚਲਦਿਆਂ ਅਜਿਹਾ ਕਰਦੇ ਹਨ | ਖਾਂਦੇ ਰਹਿਣ ਨਾਲ ਉਨ੍ਹਾਂ ਦਾ ਧਿਆਨ ਭਟਕਦਾ ਹੈ, ਉਹ ਸੰਤੁਸ਼ਟ ਮਹਿਸੂਸ ਕਰਦੇ ਹਨ | ਕੁਝ ਦੇਰ ਲਈ ਹੀ ਸਹੀ, ਉਹ ਆਪਣੀ ਪ੍ਰੇਸ਼ਾਨੀ, ਤਕਲੀਫ਼  ਭੁੱਲ ਜਾਂਦੇ ਹਨ | ਇਸ ਨੂੰ  ਭਾਵੁਕ ਖਾਣਾ ਕਹਿ ਸਕਦੇ ਹਾਂ | 
ਇਸ ਤਰ੍ਹਾਂ ਦੀ ਖਾਣ ਦੀ ਆਦਤ ਪਾਉਣ ਵਾਲੇ ਨੂੰ  ਪਹਿਲਾਂ ਇਸ ਦੇ ਬੁਰੇ ਨਤੀਜੇ ਵੱਲ ਧਿਆਣ ਦੇਣਾ ਚਾਹੀਦਾ ਹੈ | ਆਪਣੇ-ਆਪ 'ਤੇ ਕਾਬੂ ਪਾਉਣਾ ਹੀ ਇਸ ਤਰ੍ਹਾਂ ਦੇ ਸਮੇਂ ਕੰਮ ਆ ਸਕਦਾ ਹੈ |
ਘਰ ਵਿਚ ਤਰ੍ਹਾਂ-ਤਰ੍ਹਾਂ ਦੇ ਸਨੈਕਸ ਲਿਆਂਦੇ ਹੀ ਨਾ ਜਾਣ, ਇਸ ਤਰ੍ਹਾਂ ਕਰਨ 'ਤੇ ਨਾ ਰਹੇਗਾ ਬਾਂਸ ਤੇ ਨਾ ਵੱਜੇਗੀ ਬੰਸਰੀ |
ਇਹ ਆਦਤ ਦੀ ਗੱਲ ਹੈ | ਜੇਕਰ ਸੰਤੁਲਿਤ ਭੋਜਨ ਲਵੋਗੇ ਅਤੇ ਜ਼ਬਰਦਸਤੀ ਦੀ ਭੁੱਖ ਨੂੰ  ਸਮਝ ਕੇ ਉਸ ਨੂੰ  ਮਾਰਨਾ ਸਿੱਖ ਲਓਗੇ ਜਿਵੇਂ ਪਾਣੀ ਪੀ ਕੇ, ਜਾਂ ਸਲਾਦ, ਫਲ ਆਦਿ ਖਾ ਕੇ ਜਾਂ ਘੱਟ ਕੈਲੋਰੀ ਵਾਲੀਆਂ ਚੀਜ਼ਾਂ ਖਾ ਕੇ ਖਾਣੇ ਦੇ ਵਿਕਾਰ ਤੋਂ ਬਚ ਸਕੋਗੇ |

Ad Position 22
No active advertisement
ਪਿਛਲੀ ਖ਼ਬਰ ਜੇਕਰ ਦਿਲ ਨੂੰ ਰੱਖਣਾ ਹੈ ਸੰਭਾਲ ਕੇ ਅਗਲੀ ਖ਼ਬਰ ਬਹੁਤ ਲਾਭਕਾਰੀ ਹੈ ਗਾਂ ਦਾ ਦੁੱਧ
Ad Position 24