16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਜੇਕਰ ਦਿਲ ਨੂੰ ਰੱਖਣਾ ਹੈ ਸੰਭਾਲ ਕੇ

ਜੇਕਰ ਦਿਲ ਨੂੰ ਰੱਖਣਾ ਹੈ ਸੰਭਾਲ ਕੇ

Ad Position 21
No active advertisement
ਅਜੀਤ ਡੈਸਕ 16-10-2026

ਦਿਲ ਦਾ ਤੰਦਰੁਸਤ ਰਹਿਣਾ ਅਤਿ ਜ਼ਰੂਰੀ ਹੈ, ਤਾਂ ਹੀ ਅਸੀਂ ਤੰਦਰੁਸਤ ਰਹਿ ਸਕਾਂਗੇ | ਜੇਕਰ ਦਿਲ ਨੂੰ  ਰੱਖਣਾ ਹੈ ਤੰਦਰੁਸਤ ਤਾਂ ਆਪਣੀ ਜੀਵਨਸ਼ੈਲੀ ਵਿਚ ਕੁਝ ਬਦਲਾਅ ਲਿਆਓ, ਕੁਝ ਕਸਰਤਾਂ ਨੂੰ  ਆਪਣੇ ਰੋਜ਼ਮਰ੍ਹਾ ਦੇ ਜੀਵਨ ਵਿਚ ਢਾਲੋ ਤਾਂ ਹੀ ਰਹਿ ਸਕੇਗਾ ਤੁਹਾਡਾ ਦਿਲ ਤੰਦਰੁਸਤ |
ਤੰਦਰੁਸਤ ਹੋ ਤਾਂ...
ਜੇਕਰ ਤੁਸੀਂ ਤੰਦਰੁਸਤ ਹੋ ਅਤੇ ਅੱਗੋਂ ਵੀ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਸਵੇਰੇ 5 ਤੋਂ 7 ਵਾਰ ਸੂਰਜ ਨਮਸਕਾਰ ਕਰੋ | ਸਟ੍ਰੇਚਿੰਗ ਕਸਰਤ ਸਿਰ ਤੋਂ ਪੈਰ ਤੱਕ ਕਰੋ | ਕੁਝ ਆਸਣ ਵੀ ਕਰੋ ਜਿਵੇਂ ਪਾਦਹਸਤ ਆਸਣ, ਤਿ੍ਕੋਣ ਆਸਣ, ਸ਼ਸ਼ਾਂਕ ਆਸਣ, ਭੁਜੰਗ ਆਸਣ, ਸ਼ਲਭ ਆਸਣ ਤੇ ਵਕਰ ਆਸਣ ਆਦਿ | ਇਹ ਸਭ ਦਿਲ ਨੂੰ  ਸਿਹਤਮੰਦ ਰੱਖਣ ਵਿਚ ਮਦਦ ਕਰਦੇ ਹਨ | ਕੋਈ ਵੀ ਕਸਰਤ ਸ਼ੁਰੂ ਕਰਨ ਤੋਂ ਪਹਿਲਾਂ 5 ਮਿੰਟ ਤੱਕ ਵਾਰਮਅੱਪ ਐਕਸਰਸਾਈਜ਼ ਜ਼ਰੂਰ ਕਰੋ, ਜਿਸ ਵਿਚ ਹੱਥਾਂ-ਪੈਰਾਂ ਨੂੰ  ਹਿਲਾਉਣਾ, ਹਲਕੀ-ਹਲਕੀ ਜੰਪਿੰਗ ਹੋਵੇ | ਜਦੋਂ ਵੀ ਕਸਰਤ ਖ਼ਤਮ ਕਰੋ ਤਾਂ 5 ਮਿੰਟ ਤੱਕ ਸਰੀਰ ਨੂੰ  ਬੈਠ ਕੇ ਜਾਂ ਲੰਮੇ ਪੈ ਕੇ ਪੂਰਾ ਆਰਾਮ ਦਿਓ | ਦਿਲ ਦੀ ਬਿਮਾਰੀ ਤੋਂ ਬਚਣ ਲਈ ਰੋਜ਼ਾਨਾ ਘੱਟ ਤੋਂ ਘੱਟ ਅੱਧਾ ਘੰਟਾ ਕਾਰਡੀਓ ਕਸਰਤ ਕਰੋ | ਇਸ ਨਾਲ ਸਰੀਰ ਵਿਚ ਚੁਸਤੀ ਆਉਂਦੀ ਹੈ, ਵਜ਼ਨ ਘੱਟ ਹੁੰਦਾ ਹੈ, ਬਲੱਡ ਪ੍ਰੈੱਸ਼ਰ ਠੀਕ ਰਹਿੰਦਾ ਹੈ, ਸ਼ੂਗਰ ਦਾ ਖ਼ਤਰਾ ਘੱਟ ਰਹਿੰਦਾ ਹੈ ਅਤੇ ਦਿਲ ਤਾਂ ਸਿਹਤਮੰਦ ਰਹਿੰਦਾ ਹੀ ਹੈ | ਕਾਰਡੀਓ ਕਸਰਤ ਵਿਚ ਤੇਜ਼ ਤੁਰਨਾ, ਜਪਿੰਗ, ਸਾਈਕਲਿੰਗ, ਜਾਗਿੰਗ, ਡਾਂਸ, ਤੈਰਾਕੀ, ਐਰੋਬਿਕਸ ਵੀ ਕਰ ਸਕਦੇ ਹੋ | ਜਿਨ੍ਹਾਂ ਦੇ ਗੋਡਿਆਂ ਵਿਚ ਪ੍ਰੇਸ਼ਾਨੀ ਹੋਵੇ, ਉਨ੍ਹਾਂ ਨੂੰ  ਜਾਗਿੰਗ ਨਹੀਂ ਕਰਨੀ ਚਾਹੀਦੀ | ਖਾਲੀ ਪੇਟ ਕਸਰਤ ਕਰੋ | ਸੈਰ 'ਤੇ ਵੀ ਖਾਲੀ ਪੇਟ ਜਾਓ | ਜੇਕਰ ਤੁਸੀਂ ਲਗਾਤਾਰ ਅੱਧਾ ਘੰਟਾ ਕਸਰਤ ਅਤੇ ਸੈਰ ਨੂੰ  ਨਹੀਂ ਦੇ ਸਕਦੇ ਤਾਂ ਸਵੇਰੇ-ਸ਼ਾਮ ਦੋ ਵਾਰ 15-15 ਮਿੰਟ ਤੱਕ ਸੈਰ ਕਰ ਸਕਦੇ ਹੋ |
ਜੇਕਰ ਤੁਸੀਂ ਹੋ ਦਿਲ ਦੇ ਮਰੀਜ਼
ਜੋ ਵੀ ਕਸਰਤ ਕਰੋ, ਡਾਕਟਰ ਦੀ ਸਲਾਹ ਨਾਲ ਹੀ ਕਰੋ | ਡਾਕਟਰ ਮਰੀਜ਼ ਦੇ ਸਟ੍ਰੈੱਸ ਪੱਧਰ ਸਹਿਣ ਕਰਨ ਅਨੁਸਾਰ ਕਸਰਤ ਦੱਸੇਗਾ | ਸੈਰ ਹਰ ਰੋਜ਼ ਕਰੋ ਪਰ ਰਫ਼ਤਾਰ ਜ਼ਿਆਦਾ ਨਾ ਰੱਖੋ | ਓਨੀ ਹੀ ਰੱਖੋ ਜਿੰਨੀ ਤੁਸੀਂ ਬਰਦਾਸ਼ਤ ਕਰ ਸਕਦੇ ਹੋ | ਜਦੋਂ ਸਾਹ ਫੁੱਲਣ ਲੱਗੇ ਤਾਂ ਆਰਾਮ ਕਰ ਲਓ | ਵਜ਼ਨ ਚੁੱਕਣ ਵਾਲੀ ਕਸਰਤ ਨਾ ਕਰੋ | ਦਿਲ ਦੇ ਰੋਗੀ ਨੂੰ  ਖਾਣੇ ਤੋਂ ਬਾਅਦ ਨਹੀਂ ਤੁਰਨਾ ਚਾਹੀਦਾ |
ਅਪਣਾਓ ਸਰਗਰਮ ਜੀਵਨ ਸ਼ੈਲੀ
ਜਨਤਕ ਆਵਾਜਾਈ ਦੀ ਵਰਤੋਂ ਜ਼ਿਆਦਾ ਕਰੋ | ਨਿੱਜੀ ਵਾਹਨ ਦੀ ਵਰਤੋਂ ਘੱਟ ਤੋਂ ਘੱਟ ਕਰੋ | ਲਿਫ਼ਟ ਦੀ ਵਰਤੋਂ ਨਾ ਕਰਕੇ ਪੌੜੀਆਂ ਦੀ ਵਰਤੋਂ ਕਰੋ | ਪੈਦਲ ਜ਼ਿਆਦਾ ਚੱਲੋ, ਕਸਰਤ ਰੋਜ਼ ਕਰੋ |
ਫਾਸਟ ਫੂਡ, ਸੋਡਾ ਡਿ੍ੰਕਸ, ਮੈਦੇ ਦੇ ਖਾਣ ਵਾਲੇ ਪਦਾਰਥ, ਜੰਕ ਫੂਡ ਦੀ ਵਰਤੋਂ ਘੱਟ ਤੋਂ ਘੱਟ ਕਰੋ |
ਹਰ ਸਮੇਂ ਤਣਾਅ 'ਚ ਰਹਿਣ ਤੋਂ ਬਚੋ
ਆਪਣੇ ਲਈ ਪਾਣੀ ਵਾਟਰ ਕੂਲਰ ਤੋਂ ਖ਼ੁਦ ਲੈਣ ਜਾਓ | ਆਪਣੇ ਛੋਟੇ-ਛੋਟੇ ਕੰਮ ਖ਼ੁਦ ਕਰੋ, ਤਾਂ ਕਿ ਸਰੀਰ ਚੁਸਤ ਬਣਿਆ ਰਹੇ | ਥੋੜ੍ਹਾ ਬਹੁਤ ਤਣਾਅ ਤਾਂ ਸਭ ਨੂੰ  ਹੁੰਦਾ ਹੈ ਪਰ ਜਦੋਂ ਤਣਾਅ ਸਿਹਤ 'ਤੇ ਭਾਰੂ ਹੋਣ ਲੱਗੇ ਤਾਂ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ ਅਤੇ ਚੰਗੀ ਭਲੀ ਸਿਹਤ ਦਾ ਵੀ ਸਤਿਆਨਾਸ਼ ਕਰ ਦਿੰਦਾ ਹੈ | ਇਸ ਤਰ੍ਹਾਂ ਹੋਵੇ ਤਾਂ ਲੰਮੇ ਡੂੰਘੇ ਸਾਹਾਂ ਦਾ ਅਭਿਆਸ ਸਵੇਰੇ ਲਗਾਤਾਰ ਕਰੋ | ਅਨੁਲੋਮ ਵਿਲੋਮ ਦਾ ਅਭਿਆਸ ਵੀ ਕਰੋ |
ਸਵੇਰੇ-ਸ਼ਾਮ ਜਾਂ ਇਕ ਸਮੇਂ ਵੱਖਰੇ ਕਮਰੇ ਵਿਚ ਬੈਠ ਕੇ ਧਿਆਨ ਲਗਾਓ, ਮੰਤਰ ਉਚਾਰਣ ਕਰੋ, ਅੱਖਾਂ ਬੰਦ ਕਰਕੇ ਖ਼ੁਦ ਨੂੰ  ਲੱਭੋ | ਆਪਣੀਆਂ ਸਾਹਾਂ 'ਤੇ ਬੰਦ ਅੱਖਾਂ ਨਾਲ ਧਿਆਨ ਦਿਓ | ਸ਼ਵ ਆਸਣ ਜਾਂ ਸ਼ਿਥਿਲ ਆਸਣ ਵਿਚ ਥਕਾਵਟ ਮਹਿਸੂਸ ਹੋਣ ਤੋਂ ਬਾਅਦ ਆਰਾਮ ਕਰੋ | ਇਸ ਨਾਲ ਮਾਸਪੇਸ਼ੀਆਂ ਦਾ ਤਣਾਅ ਘੱਟ ਹੁੰਦਾ ਹੈ | ਸ਼ਵ ਆਸਣ ਵਿਚ ਬੰਦ ਅੱਖਾਂ ਨਾਲ ਆਪਣੇ ਅੰਗਾਂ ਨੂੰ  ਨਿਹਾਰੋ | ਬੱਚਿਆਂ ਅਤੇ ਪਾਲਤੂ ਜਾਨਵਰਾਂ ਨਾਲ ਖੇਡੋ | ਆਪਣੀਆਂ ਭਾਵਨਾਵਾਂ ਨੂੰ  ਕੰਟਰੋਲ ਵਿਚ ਰੱਖੋ |
ਆਪਣੇ ਸ਼ੌਕ ਨੂੰ  ਪੂਰਾ ਕਰਨ ਦੀ ਕੋਸ਼ਿਸ਼ ਕਰੋ ਜਿਵੇਂ ਪੇਂਟਿੰਗ, ਸੰਗੀਤ ਸੁਣਨਾ, ਲਿਖਣਾ, ਪੜ੍ਹਨਾ, ਘੁੰਮਣਾ, ਫੋਟੋਗ੍ਰਾਫ਼ੀ ਆਦਿ ਕਰਨਾ |
ਖਾਣ-ਪੀਣ 'ਤੇ ਧਿਆਨ
ਫੈਟ-ਫ੍ਰੀ ਦੁੱਧ ਜਾਂ ਸੋਇਆ ਦੁੱਧ ਦੀ ਵਰਤੋਂ ਕਰੋ | ਆਂਡੇ ਦਾ ਸਫ਼ੇਦ ਹਿੱਸਾ ਖਾਓ, ਪੀਲਾ ਹਿੱਸਾ ਸੁੱਟ ਦਿਓ | ਸਰ੍ਹੋਂ ਦੇ ਤੇਲ ਅਤੇ ਜੈਤੂਨ ਦੇ ਤੇਲ ਦੀ ਵਰਤੋਂ ਜ਼ਿਆਦਾ ਕਰੋ | ਦਿਨ ਭਰ ਵਿਚ ਤਿੰਨ ਚਮਚ ਤੇਲ ਲਓ | ਤੇਲ ਬਦਲ-ਬਦਲ ਕੇ ਵਰਤੋ | ਸਰ੍ਹੋਂ ਅਤੇ ਜੈਤੂਨ ਦੇ ਤੇਲ ਵਿਚ ਕੋਲੈਸਟ੍ਰੋਲ ਘੱਟ ਹੁੰਦਾ ਹੈ | ਧਿਆਨ ਦਿਓ ਇਨ੍ਹਾਂ ਤੇਲਾਂ ਨੂੰ  ਜ਼ਿਆਦਾ ਗਰਮ ਨਾ ਕਰੋ | ਫਾਈਬਰ ਵਾਲੇ ਖਾਣ ਵਾਲੇ ਪਦਾਰਥ ਖਾਓ ਜਿਵੇਂ ਪੁੰਗਰੇ ਅਨਾਜ, ਦਲੀਆ, ਓਟਸ, ਇਸਬਗੋਲ, ਕਣਕ, ਬਾਜਰਾ, ਜਈ ਆਦਿ | ਕਣਕ, ਬਾਜਰੇ ਦਾ ਆਟਾ ਮਿਲਾ ਕੇ ਰੋਟੀ ਬਣਾਓ | ਜੇਕਰ ਕਣਕ ਦੀ ਰੋਟੀ ਖਾ ਰਹੇ ਹੋ ਤਾਂ ਉਸ ਵਿਚ ਛਾਣਬੂਰਾ ਮਿਕਸ ਕਰ ਲਓ | ਬੀਨਸ, ਬਦਾਮ, ਅਖਰੋਟ, ਅਲਸੀ ਦੇ ਬੀਜ, ਕਾਡਲੀਵਰ ਆਇਲ ਦੀ ਵਰਤੋਂ ਕਰੋ | ਘਿਓ, ਮੱਖਣ, ਮਲਾਈ, ਚਾਕਲੇਟ ਮਟਨ ਵਿਚ ਪਾਇਆ ਜਾਣ ਵਾਲਾ ਫੈਟ ਕਿਸੇ ਵੀ ਤਾਪਮਾਨ 'ਤੇ ਜੰਮ ਜਾਂਦਾ ਹੈ ਜੋ ਨੁਕਸਾਨਦੇਹ ਹੈ | ਤਰਲ ਫੈਟ ਜਿਵੇਂ ਸਰ੍ਹੋਂ ਦਾ ਤੇਲ, ਜੈਤੂਨ ਦਾ ਤੇਲ ਇਹ ਜੰਮਦੇ ਨਹੀਂ ਹਨ | ਖਾਣੇ ਵਿਚ ਇਨ੍ਹਾਂ ਦੀ ਵਰਤੋਂ ਕਰੋ | ਹਰੀਆਂ ਸਬਜ਼ੀਆਂ ਤੋਂ ਇਲਾਵਾ ਮੌਸਮੀ ਫਲ ਵੀ ਖਾਓ | ਕੋਲੈਸਟ੍ਰੋਲ ਘੱਟ ਕਰਨ ਲਈ ਔਲੇ ਦਾ ਜੂਸ, ਐਲੋਵੇਰਾ ਭਾਵ ਕੁਆਰ ਦਾ ਜੂਸ ਅਤੇ ਤਾਜ਼ੀਆਂ ਸਬਜ਼ੀਆਂ ਦਾ ਜੂਸ ਪੀਓ | ਇਸ ਨਾਲ ਲੀਵਰ ਠੀਕ ਕੰਮ ਕਰਦਾ ਹੈ |
ਕੀ ਨਾ ਖਾਈਏ 
ਖੋਇਆ, ਪਨੀਰ, ਫੁੱਲ ਕ੍ਰੀਮ ਦੁੱਧ ਨਾ ਲਓ | ਮੱਖਣ, ਘਿਓ, ਮਲਾਈ, ਮਾਇਓਨਿਜ ਦੀ ਵਰਤੋਂ ਨਾ ਕਰੋ | ਮੈਦੇ ਵਾਲੇ ਖਾਣ ਵਾਲੇ ਪਦਾਰਥ ਤੇ ਬੇਕਰੀ ਵਾਲੀਆਂ ਚੀਜ਼ਾਂ ਦੀ ਵਰਤੋਂ ਘੱਟ ਤੋਂ ਘੱਟ ਕਰੋ | ਬੈਡ ਕੋਲੈਸਟ੍ਰੋਲ ਜ਼ਿਆਦਾ ਹੋਣ 'ਤੇ ਚੀਨੀ ਤੇ ਚੌਲ ਵੀ ਬਹੁਤ ਘੱਟ ਖਾਓ | ਧੋਤੇ ਮਾਂਹ, ਨਮਕ ਅਤੇ ਕੌਫੀ ਦੀ ਵਰਤੋਂ ਬਹੁਤ ਸੀਮਤ ਮਾਤਰਾ ਵਿਚ ਕਰੋ |

Ad Position 22
No active advertisement
ਪਿਛਲੀ ਖ਼ਬਰ ਇੰਸਟਾਗ੍ਰਾਮ ’ਤੇ ਵਰਕ ਫਰਾਮ ਹੋਮ ਦੇ ਨਾਂਅ ’ਤੇ ਔਰਤ ਨਾਲ 1.96 ਲੱਖ ਦੀ ਠੱਗੀ ਅਗਲੀ ਖ਼ਬਰ ਖਾਣੇ ਦੇ ਵਿਕਾਰ - ਇਕ ਮੋਨੋਵਿਗਿਆਨਕ ਸਮੱਸਿਆ!
Ad Position 24