24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਫ਼ਸਲਾਂ ਦੀ ਰਹਿੰਦ-ਖੂੰਹਦ ਤੇ ਵਾਤਾਵਰਨ

Ad Position 21
No active advertisement
ਅਜੀਤ ਡੈਸਕ 15-05-2026

ਮੈਨੂੰ ਪਿਛਲੇ ਦਿਨੀਂ ਆਪਣੇ ਨਿੱਜੀ ਰੁਝੇਵਿਆਂ ਕਾਰਨ ਸੁਨਾਮ ਤੋਂ ਲੈ ਕੇ ਬਟਾਲੇ ਤੱਕ ਜਾਣਾ ਪਿਆ, ਜਿਸ ਦੌਰਾਨ ਮੈਂ ਵੇਖਿਆ ਕਿ ਐਤਕੀਂ ਕਣਕ ਦੀ ਨਾੜ ਨੂੰ ਅੱਗ ਪਿਛਲੇ ਸਾਲਾਂ ਨਾਲੋਂ ਜ਼ਿਆਦਾ ਲਗਾਈਆਂ ਗਈ ਹੈ। ਸਾਰੇ ਭਲੀ-ਭਾਂਤ ਜਾਣਦੇ ਹਨ ਕਿ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਨਾਲ ਧਰਤੀ ਦੀ ਉਪਜਾਊ ਸ਼ਕਤੀ ਨਸ਼ਟ ਹੁੰਦੀ ਹੈ, ਧਰਤੀ ਵਿਚ ਕਿਸਾਨ ਦੇ ਮਿੱਤਰ ਕੀੜੇ ਅਤੇ ਆਲੇ-ਦੁਆਲੇ ਦੇ ਰੁੱਖ ਸੜ ਜਾਂਦੇ ਹਨ। ਪੰਛੀਆਂ ਦੇ ਆਲ੍ਹਣੇ, ਬੱਚੇ ਸੜ ਕੇ ਸੁਆਹ ਹੋ ਜਾਂਦੇ ਹਨ। ਜ਼ਹਿਰੀਲੇ ਧੂੰਏਂ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਅਤੇ ਧੂੰਏਂ ਨਾਲ ਦੁਰਘਟਨਾਵਾਂ ਵਾਪਰ ਜਾਂਦੀਆਂ ਹਨ। ਭਾਵੇਂ ਸਰਕਾਰਾਂ ਲੰਮੇ ਸਮੇਂ ਤੋਂ ਰਹਿੰਦ-ਖੂੰਹਦ ਦੀ ਸਾਂਭ-ਸੰਭਾਲ ਕਰਨ ਲਈ ਕਹਿ ਰਹੀਆਂ ਹਨ, ਫਿਰ ਵੀ ਕਈ ਕਿਸਾਨ ਅੱਗ ਲਗਾਉਣ ਤੋਂ ਗੁਰੇਜ਼ ਨਹੀਂ ਕਰਦੇ। ਅੱਜ ਵਾਤਾਵਰਨ ਵਿਚ ਵਿਗਾੜ ਪੈਦਾ ਹੋ ਗਿਆ ਹੈ, ਜਿਸ ਦਾ ਮੁੱਖ ਕਾਰਨ ਧਰਤੀ ਦੀ ਵਧ ਰਹੀ ਤਪਸ਼ ਹੈ ਅਤੇ ਖੇਤੀ 'ਚ ਰਸਾਇਣਾਂ ਦੀ ਬਹੁਤ ਜ਼ਿਆਦਾ ਵਰਤੋਂ ਹੋ ਰਹੀ ਹੈ। ਆਉਣ ਵਾਲੇ ਸਮੇਂ ਵਿਚ ਇਸ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ। ਵਾਤਾਵਰਨ ਮਾਹਿਰਾਂ ਵਲੋਂ ਵੀ ਸਮੇਂ-ਸਮੇਂ ਸਿਰ ਸਰਕਾਰਾਂ ਦੇ ਧਿਆਨ ਖਿੱਚੇ ਜਾਂਦੇ ਹਨ, ਪ੍ਰੰਤੂ ਕੋਈ ਬਹੁਤੇ ਵਧੀਆ ਨਤੀਜੇ ਨਹੀਂ ਨਿਕਲਦੇ। ਸਰਕਾਰਾਂ ਨੂੰ ਇਸ ਸੰਬੰਧੀ ਗੰਭੀਰ ਹੋਣ ਦੀ ਲੋੜ ਹੈ।

-ਅਮਰੀਕ ਸਿੰਘ ਚੀਮਾ
ਮੋਬਾਈਲ : 98723-51838

Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਪੁਲਿਸ ਪਬਲਿਕ ਸਕੂਲ ਜਗਾਧਰੀ ਦਾ 12ਵੀਂ ਬੋਰਡ ਪ੍ਰੀਖਿਆਵਾਂ ਦਾ ਨਤੀਜਾ ਸ਼ਾਨਦਾਰ <br/> ਅਗਲੀ ਖ਼ਬਰ ਭ੍ਰਿਸ਼ਟਾਚਾਰ ਰੋਕਣ ਵਾਲਾ ਵਿਭਾਗ ਹੀ ਆਇਆ ਸਵਾਲਾਂ ਦੇ ਘੇਰੇ ਵਿਚ
Ad Position 24