20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਸਾਡੇ ਅੰਦਰ ਵੀ ਇਕ ਦੁਨੀਆ

ਸਾਡੇ ਅੰਦਰ ਵੀ ਇਕ ਦੁਨੀਆ

Ad Position 21
No active advertisement
ਅਜੀਤ ਡੈਸਕ 21-09-2026


ਇਨਸਾਨੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੱਚ ਇਹ ਹੈ ਕਿ ਹਰ ਵਿਅਕਤੀ ਦੀ ਇਕ ਬਾਹਰੀ ਅਤੇ ਇਕ ਅੰਦਰੂਨੀ ਦੁਨੀਆ ਹੁੰਦੀ ਹੈ | ਬਾਹਰੋਂ ਜੋ ਦਿਖਾਈ ਦਿੰਦਾ ਹੈ, ਉਹ ਅਕਸਰ ਪੂਰੀ ਨਹੀਂ ਹੁੰਦੀ | ਅਸੀਂ ਲੋਕਾਂ ਨੂੰ  ਉਨ੍ਹਾਂ ਦੇ ਕੱਪੜਿਆਂ, ਬੋਲਚਾਲ, ਹਾਲਾਤ ਜਾਂ ਕੁਝ ਪਲਾਂ ਦੇ ਵਿਹਾਰ ਦੇ ਆਧਾਰ 'ਤੇ ਪਰਖਣ ਲੱਗ ਪੈਂਦੇ ਹਾਂ, ਪਰ ਇਹ ਨਹੀਂ ਜਾਣਦੇ ਕਿ ਉਹ ਆਪਣੇ ਦਿਲ ਵਿਚ ਕਿੰਨੇ ਦੁੱਖ, ਸੰਘਰਸ਼, ਸੁਪਨੇ ਜਾਂ ਜ਼ਿੰਮੇਵਾਰੀਆਂ ਲਈ ਬੈਠੇ ਹਨ | ਸਮਾਜ ਵਿਚ ਵਧ ਰਹੀ ਨਫ਼ਰਤ, ਦੂਰੀਆਂ ਅਤੇ ਟਕਰਾਵਾਂ ਦਾ ਇਕ ਵੱਡਾ ਕਾਰਨ ਵੀ ਇਹੀ ਹੈ ਕਿ ਲੋਕ ਇਕ-ਦੂਜੇ ਨੂੰ  ਸਮਝਣ ਦੀ ਬਜਾਏ ਅੰਦਾਜ਼ੇ ਲਗਾਉਣ ਲੱਗ ਪੈਂਦੇ ਹਨ | ਜੇ ਅਸੀਂ ਸੁਣਨਾ ਸਿੱਖ ਲਈਏ, ਸਮਝਣਾ ਸਿੱਖ ਲਈਏ ਅਤੇ ਦੂਜਿਆਂ ਦੀ ਸਥਿਤੀ ਵਿਚ ਆਪਣੇ-ਆਪ ਨੂੰ  ਰੱਖ ਕੇ ਸੋਚੀਏ, ਤਾਂ ਬਹੁਤ ਸਾਰੀਆਂ ਸਮੱਸਿਆਵਾਂ ਆਪਣੇ-ਆਪ ਘੱਟ ਹੋ ਸਕਦੀਆਂ ਹਨ | ਅਸਲ ਮਹਾਨਤਾ ਕਿਸੇ ਨੂੰ  ਤੁਰੰਤ ਜੱਜ ਕਰਨ ਵਿਚ ਨਹੀਂ, ਸਗੋਂ ਉਸ ਦੀ ਹਾਲਤ, ਉਸ ਦੇ ਦਰਦ ਅਤੇ ਉਸ ਦੇ ਸੰਘਰਸ਼ ਨੂੰ  ਸਮਝਣ ਵਿਚ ਹੈ | ਹਰ ਇਨਸਾਨ ਇਕ ਕਿਤਾਬ ਵਾਂਗ ਹੈ, ਜਿਸ ਦੇ ਕੁਝ ਸਫੇ ਹੀ ਦੁਨੀਆ ਨੂੰ  ਦਿਖਾਈ ਦਿੰਦੇ ਹਨ | ਬਾਕੀ ਸਫ਼ੇ ਉਸ ਦੇ ਦਿਲ ਵਿਚ ਲਿਖੇ ਹੁੰਦੇ ਹਨ |
ਇਸ ਲਈ ਸਾਨੂੰ ਅੰਦਾਜ਼ਿਆਂ ਦੀ ਥਾਂ ਸਮਝ, ਸਬਰ ਅਤੇ ਹਮਦਰਦੀ ਨੂੰ  ਅਪਣਾਉਣਾ ਚਾਹੀਦਾ ਹੈ, ਕਿਉਂਕਿ ਜੋ ਕੁਝ ਅੱਖਾਂ ਨੂੰ  ਦਿਸਦਾ ਹੈ, ਉਹਹਮੇਸ਼ਾ ਪੂਰਾ ਸੱਚ ਨਹੀਂ ਹੁੰਦਾ | ਕਈ ਵਾਰ ਸਭ ਤੋਂ ਡੰੂਘੀਆਂ ਕਹਾਣੀਆਂ ਉਨ੍ਹਾਂ ਦਿਲਾਂ ਵਿਚ ਵੱਸਦੀਆਂ ਹਨ, ਜੋ ਖਾਮੋਸ਼ ਰਹਿੰਦੇ ਹਨ |
-ਮੰਜੂ ਰਾਇਕਾ ਸੰਗਰੂਰ |
ਬੱਚੇ ਤੇ ਖੇਡ ਮੈਦਾਨ
ਅੱਜ ਦੇ ਸਮੇਂ ਵਿਚ ਬੱਚਿਆਂ ਦਾ ਖੇਡਾਂ ਤੋਂ ਦੂਰ ਹੋਣਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ | ਮੋਬਾਈਲ ਫੋਨ, ਇੰਟਰਨੈੱਟ ਅਤੇ ਹੋਰ ਇਲੈਕਟ੍ਰਾਨਿਕ ਸਾਧਨਾਂ ਕਾਰਨ ਬੱਚਿਆਂ ਦਾ ਜ਼ਿਆਦਾਤਰ ਸਮਾਂ ਘਰ ਅੰਦਰ ਹੀ ਬੀਤ ਰਿਹਾ ਹੈ | ਇਸ ਨਾਲ ਉਨ੍ਹਾਂ ਦੀ ਸਰੀਰਕ ਗਤੀਵਿਧੀ ਘਟ ਰਹੀ ਹੈ ਅਤੇ ਉਹ ਮੋਬਾਈਲ ਦੀ ਵੱਧ ਵਰਤੋਂ ਦੇ ਆਦੀ ਹੋ ਰਹੇ ਹਨ | ਪਿੰਡਾਂ ਵਿਚ ਬੱਚਿਆਂ ਲਈ ਖੇਡ ਮੈਦਾਨ ਹੋਣਾ ਬਹੁਤ ਜ਼ਰੂਰੀ ਹੈ | ਕਈ ਪਿੰਡਾਂ ਵਿਚ ਬਣੇ ਹੋਏ ਖੇਡ ਮੈਦਾਨਾਂ ਦੀ ਸਹੀ ਢੰਗ ਨਾਲ ਸੰਭਾਲ ਨਾ ਹੋਣ ਕਰਕੇ ਉਨ੍ਹਾਂ ਵਿਚ ਘਾਹ ਅਤੇ ਝਾੜੀਆਂ ਉੱਗੀਆਂ ਹਈਆਂ ਹਨ | ਇਨ੍ਹਾਂ ਮੈਦਾਨਾਂ ਦੀ ਸਫਾਈ ਕਰਵਾ ਕੇ ਉਨ੍ਹਾਂ ਨੂੰ  ਖੇਡਣਯੋਗ ਬਣਾਇਆ ਜਾਵੇ |  ਸਰਕਾਰ ਅਤੇ ਪੰਚਾਇਤਾਂ ਨੂੰ  ਹਰ ਪਿੰਡ ਵਿਚ ਖੇਡ ਮੈਦਾਨਾਂ ਦੀ ਨਿਯਮਤ ਸਫਾਈ, ਸਾਂਭ-ਸੰਭਾਲ ਅਤੇ ਰੌਸ਼ਨੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ | ਫੁੱਟਬਾਲ, ਕ੍ਰਿਕਟ, ਵਾਲੀਵਾਲ, ਕਬੱਡੀ ਅਤੇ ਅਥਲੈਟਿਕਸ ਵਰਗੀਆਂ ਖੇਡਾਂ ਲਈ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ | ਪਿੰਡ ਪੱਧਰ 'ਤੇ ਖੇਡ ਮੁਕਾਬਲੇ ਵੀ ਕਰਵਾਏ ਜਾਣ ਤਾਂ ਜੋ ਬੱਚਿਆਂ ਦਾ ਰੁਝਾਨ ਖੇਡਾਂ ਵੱਲ ਵਧੇ | ਖੇਡਾਂ ਬੱਚਿਆਂ ਨੂੰ  ਸਿਰਫ਼ ਤੰਦਰੁਸਤ ਹੀ ਨਹੀਂ ਬਣਾਉਂਦੀਆਂ, ਸਗੋਂ ਉਨ੍ਹਾਂ ਵਿਚ ਅਨੁਸ਼ਾਸਨ, ਟੀਮ ਭਾਵਨਾ, ਆਤਮ-ਵਿਸ਼ਵਾਸ ਅਤੇ ਸਹਿਯੋਗ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ | ਇਸ ਲਈ ਖੇਡ ਮੈਦਾਨਾਂ ਨੂੰ  ਖਾਲੀ ਪਏ ਰਹਿਣ ਦੀ ਬਜਾਏ ਬੱਚਿਆਂ ਦੀਆਂ ਖੇਡਾਂ ਅਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਵਰਤਿਆ ਜਾਣਾ ਚਾਹੀਦਾ ਹੈ |
-ਬਿਕਰਮਜੀਤ ਸਿੰਘ ਬੱਲ
ਸਠਿਆਲਾ |

 

Ad Position 22
No active advertisement
ਪਿਛਲੀ ਖ਼ਬਰ ਮੁਹਾਲੀ ਸ਼ਹਿਰ 'ਚ ਬਿਜਲੀ ਦੇ ਬੁਨਿਆਦੀ ਢਾਂਚੇ ਦਾ ਵੱਡੇ ਪੱਧਰ 'ਤੇ ਵਿਸਥਾਰ ਅਗਲੀ ਖ਼ਬਰ ਏ.ਆਈ. ਨਾਲ ਜੁੜੀਆਂ ਨਵੀਆਂ ਚੁਣੌਤੀਆਂ ਤੇ ਸੰਭਾਵਨਾਵਾਂ
Ad Position 24