21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਤੇਰਾ ਸਿੰਘ ਚੰਨ ਦੀ ਯਾਦ 'ਚ ਹੋਇਆ ਪ੍ਰਭਾਵਸ਼ਾਲੀ ਸਮਾਗਮ

ਤੇਰਾ ਸਿੰਘ ਚੰਨ ਦੀ ਯਾਦ 'ਚ ਹੋਇਆ ਪ੍ਰਭਾਵਸ਼ਾਲੀ ਸਮਾਗਮ

Ad Position 21
No active advertisement
ਅਜੀਤ ਡੈਸਕ 22-11-2026

15 ਨਵੰਬਰ 2026 ਦਿਨ ਐਤਵਾਰ ਨੂੰ  ਤੇਰਾ ਸਿੰਘ ਚੰਨ ਦੀ ਯਾਦ 'ਚ ਪੰਜਾਬ ਕਲਾ ਭਵਨ ਦੇ ਵਿਹੜੇ ਵਿਚ ਮਨਾਇਆ ਗਿਆ 'ਤੇਰਾ ਸਿੰਘ ਚੰਨ ਸਾਹਿਤ, ਕਲਾ ਤੇ ਸਭਿਆਚਾਰਕ ਮੇਲਾ' ਯਾਦਗਾਰੀ ਹੋ ਨਿਬੜਿਆ | ਪੰਜਾਬੀ ਲੇਖਕ ਸਭਾ (ਰਜਿ) ਚੰਡੀਗੜ੍ਹ ਵਲੋਂ ਇਹ ਸਮਾਗਮ ਪੰਜਾਬ ਕਲਾ ਭਵਨ ਵਿਖੇ ਸਭਾ ਦੇ ਬਾਨੀ ਸਵ. ਤੇਰਾ ਸਿੰਘ ਚੰਨ ਦੀ ਯਾਦ ਨੂੰ  ਸਮਰਪਿਤ ਸਿਰਫ਼ ਇਕ ਮੇਲਾ ਹੀ ਨਹੀਂ ਸੀ, ਸਗੋਂ ਇਸ ਵਿਚ ਉਨ੍ਹਾਂ ਦੇ ਸਾਹਿਤਕ ਤੇ ਜਥੇਬੰਦਕ ਯੋਗਦਾਨ 'ਤੇ ਚਰਚਾ ਵੀ ਕੀਤੀ ਗਈ | ਪਿਛਲੇ ਸਾਲ ਵਾਂਗ ਹੀ ਇਸ ਸਮੇਂ ਉੱਘੇ ਚਿੰਤਕ ਗੁਰਨਾਮ ਕੰਵਰ ਅਤੇ ਪੰਜਾਬੀ ਰੰਗਮੰਚ ਦੇ ਤੇ ਫ਼ਿਲਮੀ ਅਦਾਕਾਰ ਮਲਕੀਤ ਰੌਣੀ ਨੂੰ  'ਤੇਰਾ ਸਿੰਘ ਚੰਨ ਯਾਦਗਾਰੀ ਸਨਮਾਨ' ਨਾਲ ਨਿਵਾਜਿਆ ਗਿਆ | ਤੇਰਾ ਸਿੰਘ ਚੰਨ ਪਰਿਵਾਰ ਦੇ ਸਹਿਯੋਗ ਨਾਲ ਦਿੱਤੇ ਗਏ ਇਨ੍ਹਾਂ ਸਨਮਾਨਾਂ 'ਚ ਫੁਲਕਾਰੀ, ਸਨਮਾਨ ਚਿੰਨ, ਸਨਮਾਨ ਪੱਤਰ ਅਤੇ 11 ਹਜ਼ਾਰ ਰੁਪਏ ਦੀ ਰਾਸ਼ੀ ਸ਼ਾਮਿਲ ਹੈ |

ਸਮਾਗਮ 'ਚ ਹਰਪ੍ਰੀਤ ਕੌਰ ਤੇ ਹਰਿੰਦਰਜੀਤ ਹਰ ਨੇ ਚੰਨ ਜੀ ਦੇ ਗੀਤ ਸੁਣਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ | ਸਵਾਗਤੀ ਸ਼ਬਦਾਂ 'ਚ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਪੰਜਾਬੀ ਲੇਖਕ ਸਭਾ ਸਵ. ਤੇਰਾ ਸਿੰਘ ਚੰਨ ਦੇ ਪਾਏ ਪੂਰਨਿਆਂ 'ਤੇ ਚੱਲ ਕੇ ਨਿਰੰਤਰ ਨਵੀਆਂ ਬੁਲੰਦੀਆਂ ਛੂਹ ਰਹੀ ਹੈ | ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਆਖਿਆ ਕਿ ਇਹ ਮੇਲਾ ਚੰਨ ਜੀ ਦੀਆਂ ਸੇਵਾਵਾਂ ਨੂੰ  ਸਾਹਿਤਕ ਤੇ ਸੱਭਿਆਚਾਰਕ ਸ਼ਰਧਾਂਜਲੀ ਭੇਟ ਕਰਨ ਦਾ ਢੁਕਵਾਂ ਮਾਧਿਅਮ ਹੈ | ਇਸ ਅਵਸਰ 'ਤੇ ਪੰਜਾਬੀ ਲੇਖਕ ਸਭਾ ਦੀਆਂ ਪਿਛਲੇ ਇਕ ਸਾਲ ਦੀਆਂ ਸਾਹਿਤਕ ਸਰਗਰਮੀਆਂ ਤੇ ਪ੍ਰਾਪਤੀਆਂ ਨੂੰ  ਦਰਸਾਉਂਦਾ ਇਕ ਕਿਤਾਬਚਾ ਪ੍ਰਧਾਨਗੀ ਮੰਡਲ ਵਲੋਂ ਜਾਰੀ ਕੀਤਾ ਗਿਆ, ਜਿਸ 'ਚ ਗੁਲਜ਼ਾਰ ਸਿੰਘ ਸੰਧੂ, ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ, ਮਲਕੀਤ ਰੌਣੀ, ਫਿਲਮੀ ਅਦਾਕਾਰ ਬੀ.ਐੱਨ. ਸ਼ਰਮਾ, ਗੁਰਨਾਮ ਕੰਵਰ, ਤੇਰਾ ਸਿੰਘ ਚੰਨ ਦੇ ਸਪੁੱਤਰ ਮਨਦੀਪ ਸਿੰਘ, ਜੀਵੇ ਪੰਜਾਬ ਸੰਸਥਾ ਕੈਨੇਡਾ ਦੇ ਸੰਚਾਲਕ ਭੁਪਿੰਦਰ ਮੱਲ੍ਹੀ, ਦੀਪਕ ਸ਼ਰਮਾ ਚਨਾਰਥਲ ਤੇ ਭੁਪਿੰਦਰ ਸਿੰਘ ਮਲਿਕ ਸ਼ਾਮਿਲ ਸਨ |
 ਇਸ ਮੌਕੇ ਡਾ. ਦਵਿੰਦਰ ਮਹਿੰਦਰੂ ਦਾ ਨਾਵਲਿਟ 'ਨਹੀਂ ਜਾਣਾ ਚਾਹੀਦਾ ਸੀ ਤੈਨੂੰ', ਡਾ. ਸਤਿੰਦਰ ਸਿੰਘ ਬੇਦੀ ਦਾ ਕਾਵਿ ਸੰਗ੍ਰਹਿ 'ਯਾਦਾਂ ਦੇ ਪਰਛਾਵੇਂ' ਅਤੇ ਮਨਿੰਦਰਜੀਤ ਕੌਰ ਪੂਰਨ ਦਾ ਕਾਵਿ ਸੰਗ੍ਰਹਿ 'ਅਹਿਸਾਸ ਦਾ ਸਫ਼ਰ' ਰਿਲੀਜ਼ ਵੀ ਕੀਤੇ ਗਏ |
ਗੁਰਨਾਮ ਕੰਵਰ ਨੂੰ  ਦਿੱਤਾ ਗਿਆ ਸਨਮਾਨ ਪੱਤਰ ਨਾਮਵਰ ਲੇਖਕਾ ਡਾ. ਗੁਰਮਿੰਦਰ ਸਿੱਧੂ ਤੇ ਮਲਕੀਤ ਰੌਣੀ ਦਾ ਸਨਮਾਨ ਪੱਤਰ ਸਭਾ ਦੇ ਸਕੱਤਰ ਸੁਖਵਿੰਦਰ ਸਿੰਘ ਸਿੱਧੂ ਨੇ ਪੜਿ੍ਹਆ | ਦੋਹਾਂ ਹਸਤੀਆਂ ਦੇ ਸਨਮਾਨ ਸਮੇਂ ਪ੍ਰਧਾਨਗੀ ਮੰਡਲ ਤੋਂ ਇਲਾਵਾ ਚੰਨ ਪਰਿਵਾਰ ਵਲੋਂ ਦਿਲਦਾਰ ਸਿੰਘ, ਡਾ. ਅਮੀਰ ਸੁਲਤਾਨਾ, ਮਮਤਾ, ਨਿਤਾਸ਼ਾ, ਅਮਰਜੀਤ ਕੌਰ, ਸਰਘੀ ਤੇ ਹੋਰ ਮੈਂਬਰ ਹਾਜ਼ਰ ਰਹੇ | ਬਲਵਿੰਦਰ ਸਿੰਘ ਉੱਤਮ ਦੇ ਸਹਿਯੋਗ ਨਾਲ ਸਰੋਤਾ ਸਨਮਾਨ ਹਰਮਿੰਦਰ ਸਿੰਘ ਕਾਲੜਾ ਤੇ ਵਰਿੰਦਰ ਸਿੰਘ ਚੱਠਾ ਨੂੰ  ਦਿੱਤੇ ਗਏ, ਜਿਸ 'ਚ ਫੁਲਕਾਰੀ, ਸਨਮਾਨ ਚਿੰਨ ਤੇ 51 ਸੌ ਰੁਪਏ ਦੀ ਰਕਮ ਸ਼ਾਮਿਲ ਹੈ |
1982 'ਚ ਤੇਰਾ ਸਿੰਘ ਚੰਨ ਦੇ ਸਮੇਂ ਤੋਂ ਹੀ ਪੰਜਾਬੀ ਲੇਖਕ ਸਭਾ ਦਾ ਨਿਰੰਤਰ ਸਾਥ ਨਿਭਾਅ ਰਹੇ ਉੱਘੇ ਸਾਹਿਤਕਾਰ ਡਾ. ਅਵਤਾਰ ਸਿੰਘ ਪਤੰਗ ਤੇ ਨਾਮਵਰ ਕਵਿੱਤਰੀ ਰਾਜਿੰਦਰ ਕੌਰ ਨੂੰ  ਵੀ ਫੁਲਕਾਰੀ ਤੇ ਸਨਮਾਨ ਚਿੰਨ ਪ੍ਰਦਾਨ ਕੀਤੇ ਗਏ | ਇਸ ਸਮਾਰੋਹ ਨੂੰ  ਡਾ. ਅਵਤਾਰ ਸਿੰਘ ਪਤੰਗ ਤੋਂ ਇਲਾਵਾ ਮਲਕੀਤ ਸਿੰਘ ਰੌਣੀ, ਸਵਰਨਜੀਤ ਸਵੀ, ਭੂਪਿੰਦਰ ਮੱਲੀ ਤੇ ਇਸ ਲੇਖ ਦੇ ਲੇਖਕ ਵਲੋਂ ਵੀ ਸੰਬੋਧਨ ਕੀਤਾ ਗਿਆ |
ਲੋਕ ਕਲਾਕਾਰ ਬਲਕਾਰ ਸਿੱਧੂ ਦੀ ਟੀਮ ਨੇ ਝੂਮਰ ਤੇ ਲੁੱਡੀ ਨਾਲ ਬਹੁਤ ਹੀ ਨਿਵੇਕਲਾ ਰੰਗ ਬੰਨਿ੍ਹਆ ਗਿਆ |
ਇਸ ਸਮਾਗਮ 'ਚ ਵੱਡੀ ਗਿਣਤੀ ਵਿਚ ਕਲਾ, ਸਾਹਿਤ ਤੇ ਸੱਭਿਆਚਾਰ ਨੂੰ  ਪਿਆਰ ਕਰਨ ਵਾਲਿਆਂ ਨੇ ਰੌਣਕਾਂ ਵਧਾਈਆਂ, ਜਿਨ੍ਹਾਂ 'ਚ ਦੀਪਕ ਮਨਮੋਹਨ ਸਿੰਘ, ਜੰਗ ਬਹਾਦਰ ਗੋਇਲ, ਕੈਪਟਨ ਨਰਿੰਦਰ ਸਿੰਘ, ਦਰਸ਼ਨ ਬੁੱਟਰ, ਬੰਤ ਸਿੰਘ ਬਰਾੜ, ਗੁਰਦੀਪ ਗੁਲ, ਪ੍ਰੇਮ ਵਿਜ, ਕੇ.ਕੇ. ਸ਼ਾਰਦਾ, ਵਿਜੇ ਕਪੂਰ, ਰੇਖਾ ਮਿੱਤਲ, ਰਜਿੰਦਰ ਕੌਰ ਸਰਾਓ, ਕੰਵਲਜੀਤ ਕੌਰ ਢਿੱਲੋਂ, ਸੁਰਿੰਦਰ ਬਾਂਸਲ, ਨਰਿੰਦਰ ਲੱਗੀਆ, ਅਮਰਾਓ ਸਿੰਘ ਗਿੱਲ, ਨੀਲਮ ਗੋਇਲ, ਦਵਿੰਦਰ ਦਮਨ, ਜਸਵੰਤ ਦਮਨ, ਅਮਰਜੀਤ ਕੌਰ, ਜਗਦੀਪ ਨੂਰਾਨੀ, ਸਰਬਜੀਤ ਸਿੰਘ ਪੱਡਾ, ਚਰਨਜੀਤ ਬਾਠ, ਹਰਭਜਨ ਕੌਰ ਢਿੱਲੋਂ, ਡਾ. ਬਲਦੇਵ ਸਿੰਘ ਖਹਿਰਾ, ਰਮਾਕਾਂਤ, ਚੰਦਰ ਮੋਹਨ, ਰਜਿੰਦਰ ਗਰਗ, ਸੀਮਾ ਗੁਪਤਾ, ਹਰਚਰਨ ਸਿੰਘ ਸੰਧੂ, ਮਹਿੰਦਰ ਸਿੰਘ ਸੰਧੂ, ਮਨਦੀਪ ਬਖ਼ਸ਼ੀ, ਅਮਰਦੀਪ ਬਖਸ਼ੀ, ਹਰਬੰਸ ਸੋਢੀ, ਬਲਵਿੰਦਰ ਜੰਮੂ, ਵੀਨਾ ਜੰਮੂ, ਬਲਬੀਰ ਸਿੰਘ ਜੰਡੂ, ਰਜਿੰਦਰ ਕੌਰ ਸਰਾਂ, ਪ੍ਰਹਲਾਦ ਸਿੰਘ, ਪੂਨਮ ਸਿੰਘ, ਰਤੀ ਕਾਂਤ ਸਿੰਘ, ਅਨੁ ਸ਼ਰਮਾ, ਰਾਜ ਰਾਣੀ, ਊਸ਼ਾ ਕੰਵਰ, ਸੁਨੀਤਾ ਰਾਣੀ, ਗੁਰਦੇਵ ਪਾਲ, ਡਾ. ਜਸਪਾਲ ਸਿੰਘ, ਕਰਮਜੀਤ ਕੌਰ, ਕੁਲਵੰਤ ਕੌਰ, ਕੁਲਦੀਪ ਕੌਰ, ਅਜਾਇਬ ਔਜਲਾ ਦੇ ਨਾਂਅ ਜ਼ਿਕਰੇ ਖ਼ਾਸ ਹਨ |

ਈਮੇਲ : sandhugular@yahoo.com

Ad Position 22
No active advertisement
ਪਿਛਲੀ ਖ਼ਬਰ ਲੱਦਾਖ ਦੇ ਨਾਇਕ ਲੈਫ. ਜਨਰਲ ਬਿਕਰਮ ਸਿੰਘ ਨੂੰ ਯਾਦ ਕਰਦਿਆਂ ਅਗਲੀ ਖ਼ਬਰ ਪੰਜਾਬ ਦੀਆਂ ਸਮੱਸਿਆਂਵਾਂ ਦੀ ਬਾਤ ਪਾਉਂਦੀ ਇਕ ਕਿਤਾਬ : 'ਪੰਜਾਬ ਸਿਆਸਤ ਅਤੇ ਸਮਕਾਲ'
Ad Position 24