23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਜਿਨ੍ਹਾਂ ਨੇ ਟੀ.ਵੀ. ਸਨਅਤ ਵਿਚ ਧਮਾਕੇਦਾਰ ਵਾਪਸੀ ਕੀਤੀ

Ad Position 21
No active advertisement
ਅਜੀਤ ਡੈਸਕ 07-01-2026

ਬੀਤੇ ਸਾਲ ਸਮ੍ਰਿਤੀ ਇਰਾਨੀ ਤੋਂ ਲੈ ਕੇ ਸ਼ਰਦ ਕੇਲਕਰ ਤੱਕ ਨੇ ਆਪਣੀ ਐਕਟਿੰਗ ਜ਼ਰੀਏ ਛੋਟੇ ਪਰਦੇ 'ਤੇ ਵਾਪਸੀ ਕੀਤੀ। ਅਨੇਕ ਕਲਾਕਾਰਾਂ ਦੀ ਧਮਾਕੇਦਾਰ ਵਾਪਸੀ ਲਈ ਉਨ੍ਹਾਂ ਨੂੰ ਯਾਦ ਕੀਤਾ ਜਾਵੇਗਾ।
ਸ਼ਰਦ ਕੇਲਕਰ : ਆਪਣੀ ਸ਼ਾਨਦਾਰ ਪੇਸ਼ਕਾਰੀ ਅਤੇ ਐਕਟਿੰਗ ਨਾਲ ਆਪਣੀ ਦਮਦਾਰ ਰੋਹਬ ਭਰੀ ਆਵਾਜ਼ ਲਈ ਮਸ਼ਹੂਰ ਐਕਟਰ ਸ਼ਰਦ ਕੇਲਕਰ ਨੇ ਟੀ.ਵੀ. ਸ਼ੋਅ 'ਤੁਮ ਸੇ ਤੁਮ ਤਕ' ਜ਼ਰੀਏ 8 ਸਾਲ ਬਾਅਦ ਛੋਟੇ ਪਰਦੇ 'ਤੇ ਵਾਪਸੀ ਕੀਤੀ ਹੈ।
ਸਮ੍ਰਿਤੀ ਇਰਾਨੀ : ਜਦੋਂ ਸਮ੍ਰਿਤੀ ਇਰਾਨੀ ਨੇ ਰਾਜਨੀਤੀ ਤੋਂ ਨਿਰਾਸ਼ ਹੋ ਕੇ 22 ਸਾਲ ਬਾਅਦ 'ਕਿਉਂਕਿ ਸਾਸ ਭੀ ਕਭੀ ਬਹੂ ਥੀ-2' ਤੋਂ ਛੋਟੇ ਪਰਦੇ ਵੱਲ ਰੁਖ ਕੀਤਾ ਤਾਂ ਇਸ ਸਨਅਤ ਨੇ ਉਸ ਨੂੰ ਹੱਥੋ-ਹੱਥ ਲਿਆ। ਇਸ ਤਰ੍ਹਾਂ ਸਮ੍ਰਿਤੀ ਇਸ ਲੜੀਵਾਰ ਵਿਚ ਇਕ ਵਾਰ ਫਿਰ ਤੁਲਸੀ ਦੀ ਭੂਮਿਕਾ ਵਿਚ ਨਜ਼ਰ ਆ ਰਹੀ ਹੈ।
ਅਮਰ ਉਪਾਧਿਆਏ : 'ਕਿਉਂਕਿ ਸਾਸ ਭੀ ਕਭੀ ਬਹੂ ਥੀ' ਤੋਂ ਅਮਰ ਉਪਾਧਿਆਏ ਨੇ ਇਕ ਲੰਮੇ ਸਮੇਂ ਬਾਅਦ ਵਾਪਸੀ ਕੀਤੀ। ਦਰਸ਼ਕ ਫਿਰ ਤੋਂ ਅਮਰ ਨੂੰ ਮਿਹੀਰ ਦੀ ਭੂਮਿਕਾ ਵਿਚ ਦੇਖ ਕੇ ਬਹੁਤ ਖੁਸ਼ ਹੋਏ।
ਪਾਰਥ ਸਮਥਾਨ : ਇਕ ਲੰਮੇ ਸਮੇਂ ਬਾਅਦ ਪਾਰਥ ਸਮਥਾਨ ਇਸ ਸਾਲ 'ਸੀ.ਆਈ.ਡੀ.-2' ਅਤੇ ਲੜੀਵਾਰ 'ਸਹਰ ਹੋਨੇ ਕੋ ਹੈ' ਵਿਚ ਨਜ਼ਰ ਆਏ।
ਗੌਰਵ ਚੋਪੜਾ : 5 ਸਾਲ ਬਾਅਦ ਐਕਟਰ ਗੌਰਵ ਚੋਪੜਾ ਨੇ 'ਪੁਸ਼ਪਾ ਇੰਪਾਸੀਬਲ' ਜ਼ਰੀਏ ਟੀ.ਵੀ. 'ਤੇ ਵਾਪਸੀ ਕੀਤੀ। ਇਸ ਸ਼ੋਅ ਵਿਚ ਉਸ ਨੇ ਪ੍ਰੋਫ਼ੈਸਰ ਰਾਜਵੀਰ ਸ਼ਾਸਤਰੀ ਦਾ ਸ਼ਾਨਦਾਰ ਕਿਰਦਾਰ ਨਿਭਾਇਆ।
ਜੂਹੀ ਪਰਮਾਰ: ਰਿਆਲਿਟੀ ਸ਼ੋਅ 'ਕਹਾਨੀ ਹਰ ਘਰ ਕੀ' ਨਾਲ ਜੂਹੀ ਪਰਮਾਰ ਨੇ ਲੰਮੇ ਸਮੇਂ ਬਾਅਦ ਵਾਪਸੀ ਕੀਤੀ। ਉਸ ਦੇ ਪ੍ਰਸੰਸਕ ਇਕ ਵਾਰ ਫਿਰ ਉਸਨੂੰ ਛੋਟੇ ਪਰਦੇ ਦੇਖ ਕੇ ਕਾਫ਼ੀ ਖ਼ੁਸ਼ ਹਨ।
ਰਿਧੀਮਾ ਪੰਡਿਤ : ਅਦਾਕਾਰਾ ਰਿਧੀਮਾ ਪੰਡਿਤ ਨੇ ਸਾਲਾਂ ਬਾਅਦ 'ਯੇ ਲਵ ਹੈ ਮੁਸ਼ਕਿਲ' ਨਾਲ ਟੀ.ਵੀ. 'ਤੇ ਵਾਪਸੀ ਕੀਤੀ। ਇਸ ਸ਼ੋਅ ਵਿਚ ਉਹ ਸ਼ੱਬੀਰ ਆਹਲੂਵਾਲੀਆ ਨਾਲ ਨਜ਼ਰ ਆਈ।

Ad Position 22
No active advertisement
ਪਿਛਲੀ ਖ਼ਬਰ ਖ਼ੂਬਸੂਰਤੀ ਦਾ ਮੁਜੱਸਮਾ ਸੀ ਅਦਾਕਾਰਾ 'ਪ੍ਰਿਆ ਰਾਜਵੰਸ਼' ਅਗਲੀ ਖ਼ਬਰ ਕੈਬਰੇ ਡਾਂਸ ਦੀ ਮਲਕਾ ਰਹੀ ਸੀ ਹੈਲਨ
Ad Position 24