11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਲੜੀਵਾਰ 'ਜਗਧਾਤਰੀ' ਦੀ 'ਮਾਇਆ ਦੇਸ਼ਮੁਖ' : ਸਾਯੰਤਨੀ ਘੋਸ਼

Ad Position 21
No active advertisement
ਅਜੀਤ ਡੈਸਕ 13-05-2026

ਛੋਟੇ ਪਰਦੇ ਦੇ ਹਰਮਨਪਿਆਰੇ ਲੜੀਵਾਰ 'ਮਹਾਭਾਰਤ' (2013) ਵਿਚ ਰਾਜਮਾਤਾ ਸੱਤਿਆਵਤੀ ਦੀ ਭੂਮਿਕਾ ਲਈ ਹਰ ਕਿਸੇ ਤੋਂ ਤਾਰੀਫ਼ ਖੱਟਣ ਵਾਲੀ ਅਦਾਕਾਰਾ ਸਾਯੰਤਨੀ ਘੋਸ਼ ਪਿਛਲੇ ਸਾਲ ਤੋਂ ਸ਼ੁਰੂ ਲੜੀਵਾਰ 'ਜਗਧਾਤਰੀ' ਵਿਚ ਘਰ ਅਤੇ ਕਾਰੋਬਾਰ, ਦੋਵਾਂ ਨੂੰ ਸੰਭਾਲਣ ਵਾਲੀ ਮਾਇਆ ਦੇਸ਼ਮੁਖ ਦੇ ਕਰਿਦਾਰ ਵਿਚ ਨਜ਼ਰ ਆ ਰਹੀ ਹੈ। ਇਸ ਮੁੱਖ ਭੂਮਿਕਾ ਵਿਚ ਉਸ ਨੂੰ ਜ਼ਬਰਦਸਤ ਐਕਸ਼ਨ ਕਰਨ ਦਾ ਮੌਕਾ ਮਿਲਿਆ ਹੈ।
6 ਸਤੰਬਰ, 1983 ਨੂੰ ਕੋਲਕਾਤਾ ਵਿਚ ਪੈਦਾ ਹੋਈ ਸਾਯੰਤਨੀ ਘੋਸ਼ ਨੇ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ ਸੀ। ਉਸ ਤੋਂ ਬਾਅਦ ਬੰਗਾਲੀ ਫ਼ਿਲਮ 'ਰਾਜੂ ਅੰਕਲ' ਜ਼ਰੀਏ ਵੱਡੇ ਪਰਦੇ 'ਤੇ ਅਤੇ ਲੜੀਵਾਰ 'ਏਕ ਦਿਨ ਪ੍ਰਤੀਦਿਨ' ਨਾਲ ਛੋਟੇ ਪਰਦੇ 'ਤੇ ਲਗਭਗ ਇਕੱਠਿਆਂ ਕਦਮ ਰੱਖਿਆ।
ਟੀ.ਵੀ. ਸ਼ੋਅ 'ਨਾਗਿਨ : ਵਾਦੋਂ ਕੀ ਅਗਨੀਪ੍ਰੀਕਸ਼ਾ' ਜ਼ਰੀਏ ਸਾਯੰਤਨੀ ਨੂੰ ਪਛਾਣ ਮਿਲੀ। ਇਸ ਸ਼ੋਅ ਤੋਂ ਬਾਅਦ ਉਹ ਇਸ ਸਨਅਤ ਦੀ ਸੁਪਰਹਿੱਟ ਅਦਾਕਾਰਾ ਬਣ ਗਈ। ਇਹ ਸ਼ੋਅ ਏਨਾ ਹਰਮਨਪਿਆਰਾ ਹੋਇਆ ਕਿ ਸਾਯੰਤਨੀ ਘੋਸ਼ ਨੇ ਟੀ.ਵੀ. ਦੀ ਪਹਿਲੀ ਨਾਗਿਨ ਦੇ ਤੌਰ 'ਤੇ ਪਛਾਣ ਸਥਾਪਿਤ ਕਰਦੇ ਹੋਏ ਮਨੋਰੰਜਨ ਸਨਅਤ ਵਿਚ ਆਪਣਾ ਇਕ ਵੱਖਰਾ ਮੁਕਾਮ ਬਣਾ ਲਿਆ।
ਇਸ ਭੂਮਿਕਾ ਨੇ ਸਾਯੰਤਨੀ ਨੂੰ ਘਰ-ਘਰ ਵਿਚ ਮਸ਼ਹੂਰ ਕਰ ਦਿੱਤਾ। ਇਸ ਦੀ ਵਜ੍ਹਾ ਨਾਲ ਉਹ ਟੀ.ਵੀ. ਦੀ ਦੁਨੀਆ ਦੇ ਮੰਨੇ-ਪ੍ਰਮੰਨੇ ਚਿਹਰਿਆਂ ਵਿਚੋਂ ਇਕ ਬਣ ਗਈ। ਇਸ ਸ਼ੋਅ ਦਾ ਪ੍ਰਸਾਰਨ ਖ਼ਤਮ ਹੋਣ ਤੋਂ ਬਾਅਦ ਇਹੀ ਸ਼ੋਅ ਉਸ ਲਈ ਸਭ ਤੋਂ ਵੱਡੀ ਮੁਸੀਬਤ ਬਣ ਗਿਆ। ਸਾਯੰਤਨੀ ਟੈਲੀ ਟਾਕ ਇੰਡੀਆ ਨੂੰ ਦਿੱਤੀ ਇੰਟਰਵਿਊ ਵਿਚ ਆਪਣੇ ਮੁਸ਼ਕਿਲ ਅਤੇ ਸੰਘਰਸ਼ ਭਰੇ ਦਿਨਾਂ ਬਾਰੇ ਗੱਲ ਕਰਦੇ ਹੋਏ ਆਪਣਾ ਦਰਦ ਬਿਆਨ ਕਰ ਚੁੱਕੀ ਹੈ। ਉਸ ਦੌਰਾਨ ਉਸ ਨੇ ਦੱਸਿਆ ਸੀ ਕਿ ਕਿਸ ਤਰ੍ਹਾਂ ਉਹ 'ਨਾਗਿਨ' ਤੋਂ ਬਾਅਦ ਚੰਗੇ ਕੰਮ ਦੀ ਭਾਲ ਕਰ ਰਹੀ ਸੀ, ਪਰ ਇਸ ਸ਼ੋਅ ਦੀ ਵਜ੍ਹਾ ਕਰਕੇ ਉਸ ਨੂੰ ਕੰਮ ਨਹੀਂ ਮਿਲ ਰਿਹਾ ਸੀ, ਕਿਉਂਕਿ ਉਸ ਦੀ ਦਿੱਖ 'ਨਾਗਿਨ' ਵਾਲੀ ਬਣ ਗਈ ਸੀ।
ਉਸ ਇੰਟਰਵਿਊ ਵਿਚ ਲਗਭਗ ਰੋਣਹਾਕੀ ਹੁੰਦੇ ਹੋਏ ਸਾਯੰਤਨੀ ਨੇ ਦੱਸਿਆ ਸੀ ਕਿ ਲੱਖ ਮਿੰਨਤਾਂ ਕਰਨ ਦੇ ਬਾਅਦ ਵੀ ਨਿਰਮਾਤਾ ਉਸ ਨੂੰ ਕੰਮ ਨਹੀਂ ਦੇ ਰਹੇ ਸਨ। ਇਹ ਉਸ ਲਈ ਬਹੁਤ ਜ਼ਿਆਦਾ ਸੰਘਰਸ਼ ਵਾਲਾ ਦੌਰ ਸੀ।
ਪਰ ਉਲਟ ਸਥਿਤੀਆਂ ਵਿਚ ਵੀ ਸਾਯੰਤਨੀ ਨੇ ਆਪਣਾ ਹੌਸਲਾ ਬਣਾਈ ਰੱਖਿਆ ਅਤੇ ਕੁਝ ਰਿਆਲਿਟੀ ਸ਼ੋਆਂ ਵਿਚ ਛੋਟਾ-ਮੋਟਾ ਕੰਮ ਕਰਦੇ ਹੋਏ ਗੁਜ਼ਾਰਾ ਕੀਤਾ। ਉਸ ਤੋਂ ਬਾਅਦ ਅਚਾਨਕ ਇਕ ਦਿਨ ਕਿਸਮਤ ਨੂੰ ਸਾਯੰਤਨੀ 'ਤੇ ਰਹਿਮ ਆ ਗਿਆ ਅਤੇ ਉਸ ਨੂੰ 'ਅਦਾਲਤ' ਵਿਚ ਪ੍ਰਣਾਲੀ ਗੁਜਰਾਲ ਦਾ ਕਿਰਦਾਰ ਮਿਲ ਗਿਆ। ਇਸ ਸ਼ੋਅ ਦੇ ਨਾਲ ਉਸ ਨੇ ਜ਼ੋਰਦਾਰ ਢੰਗ ਨਾਲ ਵਾਪਸੀ ਕੀਤੀ। ਫਿਰ ਉਸ ਨੂੰ ਕਦੀ ਪਲਟ ਕੇ ਦੇਖਣ ਦੀ ਜ਼ਰੂਰਤ ਨਹੀਂ ਪਈ।
ਉਸ ਨੇ 'ਮਹਾਭਾਰਤ', 'ਨਾਮਕਰਣ', 'ਸੰਜੀਵਨੀ-2', 'ਨਾਗਿਨ-4', 'ਮੈਡਮ ਸਰ' ਅਤੇ 'ਦਹੇਜ ਦਾਸੀ' ਵਰਗੇ ਸ਼ੋਅ ਕੀਤੇ, ਜਿਸ ਲਈ ਅੱਜ ਵੀ ਉਸ ਨੂੰ ਯਾਦ ਕੀਤਾ ਜਾਂਦਾ ਹੈ।

Ad Position 22
No active advertisement
ਪਿਛਲੀ ਖ਼ਬਰ ਅਨੰਨਿਆ ਪਾਂਡੇ-ਹੁਣ ਆਜ਼ਾਦ ਹਾਂ ਅਗਲੀ ਖ਼ਬਰ ਅਜੀਤ' ਖ਼ਬਰਾਂ, 13 ਮਈ 2026
Ad Position 24