11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

'ਬੀ.ਏ. ਪਾਸ' ਤੋਂ ਰਾਤੋ-ਰਾਤ ਸਟਾਰ ਬਣੀ ਅਦਾਕਾਰਾ ਸ਼ਿਲਪਾ ਸ਼ੁਕਲਾ

Ad Position 21
No active advertisement
ਅਜੀਤ ਡੈਸਕ 13-05-2026

ਅਦਾਕਾਰਾ ਸ਼ਿਲਪਾ ਸ਼ੁਕਲਾ ਫ਼ਿਲਮ 'ਬੀ.ਏ. ਪਾਸ' ਵਿਚ ਬਿੰਦੀਆ ਨਾਇਕ ਦੇ ਕਿਰਦਾਰ ਵਿਚ ਐਕਟਰ ਸ਼ਾਦਾਬ ਕਮਾਲ ਦੇ ਨਾਲ ਕਈ ਇੰਟੀਮੇਟ ਦ੍ਰਿਸ਼ ਦੇ ਕੇ ਬਹੁਤ ਸੁਰਖੀਆਂ ਬਟੋਰਦੇ ਹੋਏ ਰਾਤੋ-ਰਾਤ ਸਟਾਰ ਬਣ ਗਈ ਸੀ।
ਇਸ ਕਿਰਦਾਰ ਲਈ ਸ਼ਿਲਪਾ ਸ਼ੁਕਲਾ ਨੂੰ ਸਰਬੋਤਮ ਸਹਾਇਕ ਅਭਿਨੇਤਰੀ ਦੇ ਤੌਰ 'ਤੇ ਫ਼ਿਲਮਫੇਅਰ ਪੁਰਸਕਾਰ ਲਈ ਨਾਮਜ਼ਦ ਅਤੇ ਬੈਸਟ ਅਦਾਕਾਰਾ ਦਾ ਫ਼ਿਲਮਫੇਅਰ ਕ੍ਰੀਟਿਕਸ ਪੁਰਸਕਾਰ ਮਿਲੇ।
ਸਿਰਫ਼ 1.75 ਕਰੋੜ ਦੇ ਬਜਟ ਵਿਚ ਬਣੀ ਇਸ ਫ਼ਿਲਮ ਨੇ ਪਹਿਲੇ ਹਫ਼ਤੇ ਵਿਚ 4.5 ਕਰੋੜ ਦਾ ਸ਼ਾਨਦਾਰ ਕਾਰੋਬਾਰ ਕੀਤਾ ਸੀ। ਸਾਰਾ 6 ਕਰੋੜ ਦਾ ਕਾਰੋਬਾਰ ਕਰਨ ਵਾਲੀ ਇਹ ਫ਼ਿਲਮ ਟਿਕਟ ਖਿੜਕੀ 'ਤੇ ਹਿੱਟ ਸਾਬਿਤ ਹੋਈ ਸੀ।
ਅਜੈ ਬਹਿਲ ਵਲੋਂ ਨਿਰਦੇਸ਼ਿਤ ਕੀਤੀ ਗਈ ਇਸ ਫ਼ਿਲਮ ਵਿਚ ਸ਼ਿਲਪਾ ਇਕ ਵੱਡੀ ਉਮਰ ਦੀ ਔਰਤ ਦੀ ਭੂਮਿਕਾ ਵਿਚ ਸੀ ਜਦੋਂ ਕਿ ਸ਼ਾਦਾਬ ਇਕ ਨੌਜਵਾਨ ਮੁੰਡਾ ਸੀ।
22 ਫਰਵਰੀ, 1982 ਨੂੰ ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਵਿਚ ਪੈਦਾ ਹੋਈ ਅਦਾਕਾਰਾ ਸ਼ਿਲਪਾ ਸ਼ੁਕਲਾ ਇਕ ਬਿਊਰੋਕ੍ਰੇਟਸ ਅਤੇ ਰਾਜਨੀਤਕ ਪਰਿਵਾਰ ਤੋਂ ਹੈ। ਉਸ ਦੇ ਭਰਾ ਤੇਨਜ਼ਿਨ ਪ੍ਰਿਆਦਰਸ਼ਨ ਇਕ ਬੁੱਧ ਬਿਖਸ਼ੂ ਹੈ ਅਤੇ ਭੈਣ ਵਕੀਲ ਹੈ।
ਥੀਏਟਰ ਤੋਂ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ ਸ਼ਿਲਪਾ ਸ਼ੁਕਲਾ ਨੇ ਫ਼ਿਲਮ 'ਖਾਮੋਸ਼ ਪਾਣੀ' ਤੋਂ ਸਕ੍ਰੀਨ ਐਕਟਿੰਗ ਵਿਚ ਡੈਬਿਊ ਕੀਤਾ ਸੀ। ਉਸ ਤੋਂ ਬਾਅਦ ਉਹ ਫ਼ਿਲਮ 'ਹਜ਼ਾਰੋਂ ਖਵਾਹਿਸ਼ੇਂ ਐਸੀ' ਅਤੇ ਸਪੋਰਟਸ, ਡਰਾਮਾ ਫ਼ਿਲਮ 'ਚੱਕ ਦੇ! ਇੰਡੀਆ' ਵਿਚ ਨਜ਼ਰ ਆਈ ਸੀ।
'ਫ੍ਰੋਜ਼ਨ', 'ਭਿੰਡੀ ਬਾਜ਼ਾਰ', 'ਰਾਜਧਾਨੀ ਐਕਸਪ੍ਰੈੱਸ', 'ਕ੍ਰੇਜ਼ੀ ਕੁੱਕੜ ਫੈਮਿਲੀ', 'ਬਾਂਬੇਰੀਆ', 'ਹਿਟ: ਦ ਫਸਟ ਕੇਸ', 'ਫ਼ਰਰੇ', 'ਬਸਤਰ: ਦ ਨਕਸਲ ਸਟੋਰੀ', 'ਯੁਧਰਾ', 'ਕ੍ਰੇਜ਼ੀ' ਅਤੇ 'ਜੌਲੀ ਐਲ.ਐਲ.ਬੀ.-3' ਤੋਂ ਇਲਾਵਾ ਸ਼ਿਲਪਾ ਇਕ ਲਘੂ ਫ਼ਿਲਮ 'ਬੁਲੇਟ' ਵੀ ਕਰ ਚੁੱਕੀ ਹੈ। ਉਸ ਨੇ ਟੀ.ਵੀ. ਸ਼ੋਅ 'ਸਾਵਧਾਨ ਇੰਡੀਆ' ਨੂੰ ਹੋਸਟ ਵੀ ਕੀਤਾ ਸੀ।
ਸ਼ਿਲਪਾ ਸ਼ੁਕਲਾ ਨੇ ਆਲਟਬਾਲਾਜੀ ਦੀ ਜ਼ੀ-5 ਲਈ ਬਣਾਈ ਵੈੱਬ ਸੀਰੀਜ਼ 'ਮੈਂਟਲਹੁੱਡ' ਤੋਂ ਓ.ਟੀ.ਟੀ. 'ਤੇ ਕਦਮ ਰੱਖਿਆ ਸੀ। ਇਸ ਵਿਚ ਉਸ ਵਲੋਂ ਨਿਭਾਏ ਗਏ ਨਮਰਤਾ ਡਾਲਮੀਆ ਦੇ ਕਿਰਦਾਰ ਵਿਚ ਹਰ ਕਿਸੇ ਨੇ ਉਸ ਨੂੰ ਬਹੁਤ ਪਸੰਦ ਕੀਤਾ ਸੀ।
ਸ਼ਿਲਪਾ ਸ਼ੁਕਲਾ ਆਖਰੀ ਵਾਰ ਐਮਾਜ਼ੋਨ ਪ੍ਰਾਈਮ ਦੀ ਵੈੱਬ ਸੀਰੀਜ਼ 'ਖ਼ੌਫ' ਵਿਚ ਸ਼ਾਹਿਨੀ ਦੇ ਕਿਰਦਾਰ ਵਿਚ ਨਜ਼ਰ ਆਈ ਸੀ।

Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੀਰੀ ਪੀਰੀ ਮੈਡੀਕਲ ਕਾਲਜ ਸ਼ਾਹਬਾਦ ਦਾ ਪ੍ਰਬੰਧ ਹਰਿਆਣਾ ਕਮੇਟੀ ਦੇ ਮੈਂ... ਅਗਲੀ ਖ਼ਬਰ ਇਕ ਵਾਰ ਫਿਰ ਸੁਰਖੀਆਂ ਵਿਚ ਅਵਨੀਤ ਕੌਰ
Ad Position 24