5 ਮਈ, 1986 ਨੂੰ ਪੱਛਮੀ ਏਸ਼ੀਆ ਦੇ ਅਬੂ ਧਾਬੀ ਵਿਚ ਪੈਦਾ ਹੋਈ ਅਦਾਕਾਰਾ ਵਿਸ਼ਾਖਾ ਸਿੰਘ ਨੇ ਮਾਡਲਿੰਗ ਨੂੰ ਆਪਣੇ ਕਰੀਅਰ ਦੇ ਤੌਰ 'ਤੇ ਚੁਣਿਆ। ਇਕ ਮਾਡਲ ਦੇ ਰੂਪ ਵਿਚ ਉਸ ਨੂੰ ਏਨੀ ਹਰਮਨਪਿਆਰਤਾ ਮਿਲੀ ਕਿ ਉਸੇ ਸਾਲ ਉਸ ਨੂੰ ਤੇਲਗੂ ਫ਼ਿਲਮ 'ਗਨਾਪਾਕਮ' ਦੀ ਪੇਸ਼ਕਸ਼ ਵੀ ਮਿਲ ਗਈ। ਉਸ ਨੇ ਤੇਲਗੂ ਫ਼ਿਲਮਾਂ ਤੋਂ ਇਲਾਵਾ ਤਾਮਿਲ ਅਤੇ ਕੰਨੜ ਫਿਲਮ ਸਨਅਤ ਵਿਚ ਵੀ ਕਿਸਮਤ ਅਜ਼ਮਾਈ ਪਰ ਉਸ ਨੂੰ ਅਸਲੀ ਪਛਾਣ ਹਿੰਦੀ ਸਿਨੇਮਾ ਨੇ ਦਿੱਤੀ।
ਵਿਸ਼ਾਖਾ ਨੇ ਫ਼ਿਲਮ 'ਹਮਸੇ ਜਹਾਂ' ਨਾਲ ਬਾਲੀਵੁੱਡ ਵਿਚ ਦਾਖਲਾ ਲਿਆ ਸੀ। ਉਸ ਤੋਂ ਬਾਅਦ ਆਸ਼ੂਤੋਸ਼ ਗੋਵਾਰੀਕਰ ਦੀ ਫ਼ਿਲਮ 'ਖੇਲੇ ਹਮ ਜੀ ਜਾਨ ਸੇ' ਵਿਚ ਪਹਿਲੀ ਵਾਰ ਉਸ ਦੇ ਕੰਮ ਨੂੰ ਨੋਟਿਸ ਕੀਤਾ ਗਿਆ।
ਵਿਸ਼ਾਖਾ ਨੂੰ ਅਸਲੀ ਪਛਾਣ ਫ਼ਿਲਮ 'ਫੁਕਰੇ' ਅਤੇ 'ਫੁਕਰੇ ਰਿਟਰਨਜ਼' ਤੋਂ ਮਿਲੀ। ਇਨ੍ਹਾਂ ਵਿਚ ਅਲੀ ਫਜ਼ਲ ਦੀ ਅਧਿਆਪਕਾ ਮਿੱਤਰ ਨੀਤੂ ਸਿੰਘ ਦੇ ਕਿਰਦਾਰ ਵਿਚ ਹਰ ਕਿਸੇ ਨੇ ਉਸ ਨੂੰ ਬਹੁਤ ਪਸੰਦ ਕੀਤਾ ਸੀ।
ਪਰ ਹੁਣ ਵਿਸ਼ਾਖਾ ਇਕ ਵਾਰ ਫਿਰ ਹਿੰਦੀ ਫ਼ਿਲਮ 'ਦ ਮਾਇਆ ਟੇਪ' ਦੀ ਪੇਸ਼ਕਸ਼ ਮਿਲ ਚੁੱਕੀ ਹੈ। ਇਸ ਤੋਂ ਇਲਾਵਾ ਉਹ ਇਕ ਮਲਿਆਲਮ ਫ਼ਿਲਮ ਵੀ ਕਰ ਰਹੀ ਹੈ।
ਫ਼ਿਲਮ 'ਦ ਮਾਇਆ ਟੇਪ' ਵਿਚ ਨਜ਼ਰ ਆਵੇਗੀ ਵਿਸ਼ਾਖਾ ਸਿੰਘ
ਅਜੀਤ ਡੈਸਕ
03-06-2026