13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਕਰੀਨਾ ਕਪੂਰ ਦਾ ਸਮਝੌਤਾ ਸੰਜੈ ਭੰਸਾਲੀ ਨਾਲ

ਕਰੀਨਾ ਕਪੂਰ ਦਾ ਸਮਝੌਤਾ ਸੰਜੈ ਭੰਸਾਲੀ ਨਾਲ

Ad Position 21
No active advertisement
ਅਜੀਤ ਡੈਸਕ 14-10-2026

ਫ਼ਿਲਮ 'ਦੇਵਦਾਸ' ਲਈ ਸੰਜੈ ਲੀਲਾ ਭੰਸਾਲੀ ਮਾਧੁਰੀ ਦੀਕਸ਼ਿਤ ਨਾਲ ਅਦਾਕਾਰਾ ਕਰੀਨਾ ਕਪੂਰ ਨੂੰ  ਪਾਰਵਤੀ ਉਰਫ਼ ਪਾਰੋ ਦੇ ਕਿਰਦਾਰ ਲਈ ਲੈਣਾ ਚਾਹੁੰਦੇ ਸਨ | ਇਸ ਸੰਦਰਭ ਵਿਚ ਉਸ ਨੇ ਕਰੀਨਾ ਕਪੂਰ ਦਾ ਸਕ੍ਰੀਨ ਟੈਸਟ ਵੀ ਲਿਆ ਸੀ ਪਰ ਫੈਸਲਾ ਐਸ਼ਵਰਿਆ ਰਾਏ ਦੇ ਹੱਕ ਵਿਚ ਲੈ ਲਿਆ ਗਿਆ |

ਭੰਸਾਲੀ ਦੇ ਇਸ ਫ਼ੈਸਲੇ ਨੂੰ  ਲੈ ਕੇ ਕਰੀਨਾ ਕਪੂਰ ਉਨ੍ਹਾਂ ਤੋਂ ਕਾਫ਼ੀ ਨਾਰਾਜ਼ ਹੋ ਗਈ ਸੀ | ਉਸ ਤੋਂ ਬਾਅਦ ਦੋਵਾਂ ਦੇ ਰਿਸ਼ਤੇ ਇਸ ਕਦਰ ਵਿਗੜੇ ਕਿ ਉਦੋਂ ਕਰੀਨਾ ਨੇ ਕਸਮ ਖਾਧੀ ਸੀ ਕਿ ਉਹ ਫਿਰ ਕਦੀ ਸੰਜੈ ਲੀਲਾ ਭੰਸਾਲੀ ਨਾਲ ਕੰਮ ਨਹੀਂ ਕਰੇਗੀ |
ਪਰ ਜਦੋਂ ਸੰਜੈ ਲੀਲਾ ਭੰਸਾਲੀ ਨੇ ਇਕ ਵਾਰ ਫਿਰ ਧਾਨੁਸ਼ ਨਾਲ ਸ਼ੁਰੂ ਹੋਣ ਵਾਲੀ ਇਕ ਮਾਈਥੋਲਾਜੀਕਲ ਜੰਗਲ ਅਡਵੈਂਚਰ ਫ਼ਿਲਮ ਦੇ ਮੁੱਖ ਕਿਰਦਾਰ ਲਈ ਕਰੀਨਾ ਕਪੂਰ ਨਾਲ ਗੱਲ ਕੀਤੀ ਤਾਂ ਕਰੀਨਾ ਇਸ ਪੇਸ਼ਕਸ਼ ਵਿਚ ਦਿਲਚਸਪੀ ਲੈਂਦੀ ਨਜ਼ਰ ਆ ਰਹੀ ਹੈ |
ਕਿਹਾ ਜਾ ਰਿਹਾ ਹੈ ਕਿ ਇਹ ਭੂਮਿਕਾ ਕਰੀਨਾ ਕਪੂਰ ਨੂੰ  ਕਾਫ਼ੀ ਮਜ਼ਬੂਤ ਲੱਗੀ | ਇਸ ਤਰ੍ਹਾਂ ਕਰੀਨਾ ਨੇ ਆਪਣੀ ਕਸਮ ਨੂੰ  ਭੁਲਾ ਕੇ ਇਸ ਪੇਸ਼ਕਸ਼ ਵਿਚ ਆਪਣੀ ਦਿਲਚਸਪੀ ਦਿਖਾਈ ਹੈ | ਕਿਹਾ ਜਾ ਰਿਹਾ ਹੈ ਕਿ ਫੀਸ, ਤਰੀਕਾਂ ਅਤੇ ਹੋਰ ਪੱਖਾਂ 'ਤੇ ਦੋਵਾਂ ਵਿਚਾਲੇ ਚਰਚਾ ਜਾਰੀ ਹੈ | ਜੇਕਰ ਸਭ ਕੁਝ ਠੀਕ ਠਾਕ ਰਿਹਾ ਤਾਂ ਲਗਭਗ ਢਾਈ ਦਹਾਕੇ ਤੱਕ ਆਪਣੀ ਕਸਮ ਨੂੰ  ਬਾਕਾਇਦਾ ਪੂਰੀ ਇਮਾਨਦਾਰੀ ਨਾਲ ਨਿਭਾਉਣ ਵਾਲੀ ਕਰੀਨਾ, ਆਪਣੀ ਉਸ ਕਸਮ ਨੂੰ  ਤੋੜਦੇ ਹੋਏ ਭੰਸਾਲੀ ਦੀ ਇਸ ਫ਼ਿਲਮ ਵਿਚ ਨਜ਼ਰ ਆਵੇਗੀ |
ਇਸ ਫ਼ਿਲਮ ਨੂੰ  ਸੰਜੈ ਲੀਲਾ ਭੰਸਾਲੀ ਕਾਫ਼ੀ ਵੱਡੇ ਪੱਧਰ 'ਤੇ ਬਣਾਉਣਾ ਚਾਹੁੰਦੇ ਹਨ | ਉਹ ਫ਼ਿਲਮ ਦੇ ਪ੍ਰੋਡਿਊਸਰ ਹਨ ਜਦ ਕਿ ਨਿਰਦੇਸ਼ਨ ਦੀ ਜ਼ਿੰਮੇਵਾਰੀ ਉਨ੍ਹਾਂ ਨੇ 'ਇਰੂੰਬੂ ਤਿਰਾਈ', 'ਹੀਰੋ' ਅਤੇ 'ਸਰਦਾਰ' ਵਰਗੀਆਂ ਫ਼ਿਲਮਾਂ ਬਣਾ ਚੁੱਕੇ ਤਾਮਿਲ ਫ਼ਿਲਮਾਂ ਦੇ ਨਿਰਦੇਸ਼ਕ ਪੀ.ਐਸ. ਮਿਤਰਨ ਨੂੰ  ਸੌਂਪੀ ਹੈ |
ਫਿਲਹਾਲ ਫ਼ਿਲਮ ਦੀ ਕਹਾਣੀ 'ਤੇ ਕੰਮ ਹੋ ਰਿਹਾ ਹੈ | ਇਸੇ ਸਾਲ ਨਵੰਬਰ ਵਿਚ ਪ੍ਰੀ-ਪ੍ਰੋਡੈਕਸ਼ਨ ਸ਼ੁਰੂ ਹੋਵੇਗੀ ਅਤੇ ਅਗਲੇ ਸਾਲ ਜਨਵਰੀ ਵਿਚ ਇਸ ਦੀ ਸ਼ੂਟਿੰਗ ਸ਼ੁਰੂ ਹੋ ਸਕਦੀ ਹੈ | ਇਸ ਤਰ੍ਹਾਂ ਹੁਣ ਸਭ ਦੀਆਂ ਨਜ਼ਰਾਂ ਸਿਰਫ਼ ਕਰੀਨਾ ਦੀ ਹਾਂ 'ਤੇ ਟਿਕੀਆਂ ਹੋਈਆਂ ਹਨ |

Ad Position 22
No active advertisement
ਪਿਛਲੀ ਖ਼ਬਰ ਵੱਡੇ ਫ਼ਿਲਮ ਨਿਰਮਾਤਾਵਾਂ ਦੀ ਨਜ਼ਰ ਚੜਿ੍ਹਆ ਮਲਾਇਕਾ ਦਾ ਪੁੱਤ ਅਰਹਾਨ ਖਾਨ ਅਗਲੀ ਖ਼ਬਰ ਹਿੱਟ ਗੀਤਾਂ ਦਾ ਲਿਖਾਰੀ ਮੱਖਣ ਸ਼ਹਿਣੇ ਵਾਲਾ
Ad Position 24