06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

'ਯੇ ਪ੍ਰੇਮ ਮੋਲ ਲੀਆ' ਸ਼ਰਵਰੀ ਵਾਘ

'ਯੇ ਪ੍ਰੇਮ ਮੋਲ ਲੀਆ'

Ad Position 21
No active advertisement
ਅਜੀਤ ਡੈਸਕ 07-10-2026

'ਦਾ ਫਾਰਗੈਟਨ ਆਰਮੀ' ਵੈੱਬ ਸੀਰੀਜ਼ ਨਾਲ ਅਭਿਨੈ ਦੇ ਸਫਰ 'ਤੇ ਤੁਰਨ ਵਾਲੀ ਅਭਿਨੇਤਰੀ ਤੇ ਮਾਡਲ ਸ਼ਰਵਰੀ ਵਾਘ ਅੱਜਕਲ੍ਹ ਸੰਨੀ ਕੌਸ਼ਲ ਨਾਲ ਨੇੜਤਾ ਨੂੰ  ਲੈ ਕੇ ਵੀ ਚਰਚਾ ਦਾ ਕੇਂਦਰ ਬਣੀ ਹੋਈ ਹੈ |ਸ਼ਰਵਰੀ ਅੱਜਕਲ੍ਹ ਰਾਜਸ੍ਰੀ ਵਾਲੇ ਸੂਰਜ ਬੜਜਾਤੀਆ ਦੀ ਫ਼ਿਲਮ 'ਯੇ ਪ੍ਰੇਮ ਮੋਲ ਲੀਆ' ਕਾਰਨ ਵੀ ਇੰਡਸਟਰੀ ਦੀ ਨਜ਼ਰ 'ਚ ਹੈ | ਇਸ ਫ਼ਿਲਮ ਨੂੰ  ਪ੍ਰਚਾਰ ਦੇਣ ਲਈ ਇਸ ਵਾਰ ਸ਼ਰਵਰੀ ਨੇ ਖਾਸ ਤੌਰ 'ਤੇ 'ਛੱਟ' ਪੂਜਾ ਕੀਤੀ | ਆਯੁਸ਼ਮਨ ਖੁਰਾਣਾ 'ਯੇ ਪ੍ਰੇਮ ਮੋਲ ਲੀਆ' 'ਚ ਸ਼ਰਵਰੀ ਵਾਘ ਦੇ ਹੀਰੋ ਹਨ | ਸ਼ਰਵਰੀ ਨੇ ਕਿਹਾ ਕਿ ਸੂਰਜ ਜੀ ਦੀ ਫ਼ਿਲਮ ਕਰ ਲੈਣੀ ਇਕ ਵੱਡਾ ਸੁਪਨਾ ਪੂਰਾ ਹੋਣ ਵਰਗੀ ਗੱਲ ਹੈ ਤੇ ਉਹ ਤਾਂ 'ਦੀਦੀ ਤੇਰਾ ਦੇਵਰ ਦੀਵਾਨਾ', 'ਯਸ਼ੋਦਾ ਮੈਯਾ' ਜਿਹੇ ਸੂਰਜ ਹੋਰਾਂ ਦੀਆਂ ਫ਼ਿਲਮਾਂ ਦੇ ਗੀਤ ਸੁਣ-ਸੁਣ ਵੱਡੀ ਹੋਈ ਹੈ | 27 ਨਵੰਬਰ ਨੂੰ  ਆ ਰਹੀ ਫ਼ਿਲਮ 'ਯੇ ਪ੍ਰੇਮ ਮੋਲ ਲੀਆ' ਦੇ ਸੰਬੰਧ ਵਿਚ ਉਸ ਨੇ ਅੱਗੇ ਕਿਹਾ ਕਿ ਸੂਰਜ ਸਰ ਮੈਨੂੰ 'ਦੀਦੀ ਤੇਰਾ ਦੇਵਰ ਦੀਵਾਨਾ' ਗਾਣਾ ਕਿਵੇਂ ਬਣਿਆ, ਕਿਸ ਤਰ੍ਹਾਂ ਫ਼ਿਲਮਾਇਆ, ਦੀਆਂ ਕਹਾਣੀਆਂ ਸੈੱਟ 'ਤੇ ਦੱਸਦੇ ਰਹੇ ਤੇ ਇਨ੍ਹਾਂ ਨੂੰ  ਸੁਣ ਉਸ ਅੰਦਰ ਗੀਤ, ਨਾਚ ਤੇ ਭਾਵਨਾ ਦੀਆਂ ਕਈ ਬਾਰੀਕੀਆਂ ਆਈਆਂ ਤੇ ਇਸ ਸਭ ਨਾਲ 'ਯੇ ਪ੍ਰੇਮ ਮੋਲ ਲੀਆ' ਦੇ ਗਾਣੇ ਵਧੀਆ ਦਿਖਾਈ ਦੇਣ ਇਸ ਲਈ ਉਸ ਨੇ ਪੂਰੀ ਕੋਸ਼ਿਸ਼ ਕੀਤੀ ਹੈ | ਸ਼ਰਵਰੀ ਵਾਘ ਨੇ ਤਾਂ 'ਮੁੰਜਯਾ' ਫ਼ਿਲਮ ਨਾਲ ਕਮਾਲ ਕਰ ਦਿਖਾਇਆ ਸੀ ਤੇ ਇਕੱਲੀ ਨੇ ਆਪਣੇ ਦਮ 'ਤੇ ਇਹ ਫ਼ਿਲਮ ਸੌ ਕਰੋੜ ਦੇ ਵਪਾਰ ਤੱਕ ਪਹੁੰਚਾਈ | ਹੁਣ ਪਿਛਲੇ ਦਿਨੀਂ ਇਕ ਫ਼ਿਲਮ ਐਵਾਰਡ ਸਮਾਰੋਹ  'ਚ ਜਦ ਸ਼ਰਵਰੀ ਨੂੰ  ਇਕੱਠੇ ਤਿੰਨ ਐਵਾਰਡ ਇਕੱਲੀ ਹੀਰੋਇਨ ਨੇ ਚੁੱਕਿਆ ਫ਼ਿਲਮ ਦਾ ਭਾਰ, ਨਾਚ ਤੇ ਖੂਬਸੂਰਤੀ ਦਾ ਮਿਸ਼ਰਣ ਤੇ ਪਿਆਰਾ ਵਤੀਰਾ ਲਈ ਮਿਲੇ ਤਾਂ ਐਵਾਰਡ ਸਮਾਰੋਹ 'ਚ ਸ਼ਾਮਿਲ ਕ੍ਰਿਸ਼ਮਾ ਕਪੂਰ ਸੜ-ਭੁੱਜ ਕੇ ਕੋਇਲਾ ਹੋ ਗਈ | ਜਦ ਐਵਾਰਡ ਲੈ ਕੇ ਸਟੇਜ ਤੋਂ ਸ਼ਰਵਰੀ ਪਰਤੀ ਤਾਂ ਕ੍ਰਿਸ਼ਮਾ ਨੇ ਬਹੁਤ ਭੈੜੀ ਨਜ਼ਰ ਨਾਲ ਸ਼ਰਵਰੀ ਨੂੰ  ਦੇਖਿਆ | ਇਹ ਸਾਰਾ ਕੁਝ ਕੈਮਰੇ ਨੇ ਕੈਦ ਕਰ ਲਿਆ ਤਾਂ ਸੋਸ਼ਲ ਮੀਡੀਆ 'ਤੇ ਕ੍ਰਿਸ਼ਮਾ ਕਪੂਰ ਦੀ ਖੂਬ ਲਾਹ-ਪਾਹ ਲੋਕਾਂ ਨੇ ਕੀਤੀ ਅਤੇ ਕਿਹਾ ਕਿ ਕ੍ਰਿਸ਼ਮਾ ਤੇ ਕਰੀਨਾ ਦੋਵੇਂ ਭੈਣਾਂ ਇਕੋ ਜਿਹੀਆਂ ਈਰਖਾਲੂ ਹਨ | ਕ੍ਰਿਸ਼ਮਾ ਨੇ ਤਾਂ ਕਹਿ ਹੀ ਦਿੱਤਾ ਕਿ ਇਹ ਆਉਂਦੇ ਸਾਰ ਤਿੰਨ ਐਵਾਰਡ ਲੈ ਗਈ ਜਦਕਿ ਸਾਨੂੰ ਸਾਲਾਂਬੱਧੀ ਤਰਸਣਾ ਪਿਆ | ਅਜੇ ਤਾਂ ਸ਼ਰਵਰੀ ਨੇ 'ਯੇ ਪ੍ਰੇਮ ਮੋਲ ਲੀਆ' ਨਾਲ ਕਈਆਂ ਦੇ ਮੱਥੇ 'ਤੇ ਤਿਊੜੀਆਂ ਪਾਉਣੀਆਂ ਹਨ |

 

 

Ad Position 22
No active advertisement
ਪਿਛਲੀ ਖ਼ਬਰ 'ਧੁਰੰਧਰ' ਤੋਂ ਮਸ਼ਹੂਰ ਹੋਈ ਆਇਸ਼ਾ ਖਾਨ ਅਗਲੀ ਖ਼ਬਰ ਇਕ ਦਿੱਖ 'ਚ ਨਹੀਂ ਬੱਝਣਾ ਚਾਹੁੰਦੇ ਅਨੰਤ ਨਾਗ
Ad Position 24