13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਵੱਡੇ ਫ਼ਿਲਮ ਨਿਰਮਾਤਾਵਾਂ ਦੀ ਨਜ਼ਰ ਚੜਿ੍ਹਆ ਮਲਾਇਕਾ ਦਾ ਪੁੱਤ ਅਰਹਾਨ ਖਾਨ

Ad Position 21
No active advertisement
ਅਜੀਤ ਡੈਸਕ 14-10-2026

ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਅਤੇ ਉਨ੍ਹਾਂ ਦੇ ਤਲਾਕਸ਼ੁਦਾ ਪਤੀ ਅਰਬਾਜ਼ ਖਾਨ ਦੇ ਬੇਟੇ ਅਰਹਾਨ ਖਾਨ ਅਕਸਰ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ ਵਿਚ ਛਾਏ ਰਹਿੰਦੇ ਹਨ | ਬਾਲੀਵੁੱਡ ਪਾਰਟੀ ਹੋਵੇ ਜਾਂ ਕੋਈ ਸਮਾਗਮ, ਅਰਹਾਨ ਆਪਣੀ ਡੈਸ਼ਿੰਗ ਦਿੱਖ ਨਾਲ ਹਰ ਕਿਸੇ ਦਾ ਧਿਆਨ ਖਿੱਚ ਲੈਂਦੇ ਹਨ |

ਕਰੀਬ 5 ਸਾਲ ਤੱਕ ਮਲਾਇਕਾ ਅਰੋੜਾ ਅਤੇ ਅਰਬਾਜ਼ ਖਾਨ ਨੇ ਇਕ ਦੂਜੇ ਨੂੰ  ਡੇਟ ਕਰਨ ਤੋਂ ਬਾਅਦ 12 ਦਸੰਬਰ, 1998 ਨੂੰ  ਵਿਆਹ ਕੀਤਾ ਸੀ | ਵਿਆਹ ਤੋਂ ਬਾਅਦ ਦੋਵਾਂ ਨੇ ਬੇਟੇ ਅਰਹਾਨ ਖਾਨ ਦਾ ਸਵਾਗਤ ਕੀਤਾ | ਵਿਆਹ ਤੋਂ 19 ਸਾਲ ਬਾਅਦ ਸਾਲ 2017 ਵਿਚ ਦੋਵਾਂ ਨੇ ਤਲਾਕ ਲੈ ਲਿਆ ਪਰ ਆਪਸੀ ਵਖਰੇਵੇਂ ਤੋਂ ਬਾਅਦ ਦੋਵੇਂ ਅਰਹਾਨ ਦੀ ਮਿਲ ਕੇ ਦੇਖਭਾਲ ਕਰ ਰਹੇ ਹਨ |
ਮਲਾਇਕਾ ਅਰੋੜਾ ਤੋਂ ਵੱਖਰੇ ਹੋਣ ਤੋਂ ਬਾਅਦ ਅਰਬਾਜ਼ ਖਾਨ ਨੇ ਸਾਲ 2023 ਵਿਚ ਸੈਲੀਬਿ੍ਟੀ ਮੇਕਅਪ ਕਲਾਕਾਰ ਸ਼ੂਰਾ ਖਾਨ ਨਾਲ ਵਿਆਹ ਕਰ ਲਿਆ | ਸ਼ੂਰਾ ਤੋਂ ਵੀ ਉਨ੍ਹਾਂ ਦੀ ਇਕ ਬੇਟੀ ਹੈ | ਅਰਹਾਨ ਖਾਨ ਹੁਣ ਆਪਣੇ ਮਾਪਿਆਂ ਦੇ ਨਕਸ਼ੇ-ਕਦਮ 'ਤੇ ਚਲਦਿਆਂ ਛੇਤੀ ਹੀ ਹਿੰਦੀ ਸਿਨੇ ਜਗਤ ਵਿਚ ਆਪਣੀ ਐਕਟਿੰਗ ਦਾ ਜਲਵਾ ਦਿਖਾਉਣ ਵਾਲਾ ਹੈ | ਰਿਪੋਰਟਾਂ ਅਨੁਸਾਰ ਇਕ ਵੱਡੇ ਐਕਸ਼ਨ ਪ੍ਰੋਜੈਕਟ ਨਾਲ ਅਰਹਾਨ ਖਾਨ ਨੂੰ  ਜ਼ੋਰ-ਸ਼ੋਰ ਨਾਲ ਲਾਂਚ ਕਰਨ ਦੀ ਤਿਆਰੀ ਚਲ ਰਹੀ ਹੈ |
ਅਰਹਾਨ ਤੋਂ ਪਹਿਲਾਂ ਉਨ੍ਹਾਂ ਦੀ ਮੰਮੀ ਮਲਾਇਕਾ ਅਰੋੜਾ ਨੂੰ  ਫ਼ਿਲਮ 'ਐਨ ਐਕਸ਼ਨ ਹੀਰੋ' ਵਿਚ ਨਿਰਦੇਸ਼ਤ ਕਰ ਚੁੱਕੇ ਨਿਰਦੇਸ਼ਕ ਅਨੀਰੁੱਧ ਅਈਅਰ ਹੁਣ ਅਰਹਾਨ ਦੀ ਡੈਬਿਊ ਫ਼ਿਲਮ ਨਿਰਦੇਸ਼ਤ ਕਰਨਗੇ |
ਖ਼ਬਰਾਂ ਵੱਲ ਦੇਖੀਏ ਤਾਂ ਅਰਹਾਨ ਦੀ ਇਸ ਡੈਬਿਊ ਫ਼ਿਲਮ ਨੂੰ  ਕਾਫ਼ੀ ਵੱਡੇ ਪੱਧਰ 'ਤੇ ਬਣਾਏ ਜਾਣ ਦੀ ਯੋਜਨਾ ਹੈ, ਜਿਸ ਵਿਚ ਜ਼ਬਰਦਸਤ ਐਕਸ਼ਨ ਹੋਵੇਗਾ | ਫਿਲਹਾਲ ਫ਼ਿਲਮ ਦੀ ਪਟਕਥਾ 'ਤੇ ਕੰਮ ਚੱਲ ਰਿਹਾ ਹੈ | ਇਸ ਤਰ੍ਹਾਂ ਪ੍ਰਸ਼ੰਸਕਾਂ ਨੂੰ  ਉਸ ਦੇ ਬਾਲੀਵੁੱਡ ਡੈਬਿਊ ਦਾ ਬੇਸਬਰੀ ਨਾਲ ਇੰਤਜ਼ਾਰ ਹੈ | ਕੁਝ ਸਮਾਂ ਪਹਿਲਾਂ ਅਰਹਾਨ, 'ਡੰਬ ਬਿਰਆਨੀ' ਨਾਂਅ ਦਾ ਪਾਡਕਾਸਟ ਕਰ ਚੁੱਕਾ ਹੈ, ਜਿਸ ਵਿਚ ਉਨ੍ਹਾਂ ਨੇ ਦੇਵ ਰਾਇਯਾਨੀ ਅਤੇ ਅਰੁਸ਼ ਵਰਮਾ ਨਾਲ ਕੰਮ ਕੀਤਾ ਸੀ | ਅਰਹਾਨ ਖਾਨ ਐਕਟਿੰਗ ਵਿਚ ਆਪਣੀ ਸ਼ੁਰੂਆਤ ਕਰਨ, ਉਸ ਤੋਂ ਪਹਿਲਾਂ ਹੀ ਦੂਜੇ ਕਈ ਫ਼ਿਲਮ ਨਿਰਮਾਤਾਵਾਂ ਦੀਆਂ ਨਜ਼ਰਾਂ ਵੀ ਅਰਹਾਨ 'ਤੇ ਹਨ |

Ad Position 22
No active advertisement
ਪਿਛਲੀ ਖ਼ਬਰ ਵਾਮਿਕਾ ਗੱਬੀ ਚੁਣੌਤੀਆਂ ਦਾ ਸਾਹਮਣਾ ਕਰਨ ਵਾਲੀ ਨਾਇਕਾ ਅਗਲੀ ਖ਼ਬਰ ਕਰੀਨਾ ਕਪੂਰ ਦਾ ਸਮਝੌਤਾ ਸੰਜੈ ਭੰਸਾਲੀ ਨਾਲ
Ad Position 24