23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਅਣਸੁਣੇ ਕਿੱਸੇ 'ਸਾਰੰਗਾ' ਸੁਦੇਸ਼ ਕੁਮਾਰ ਦੇ

Ad Position 21
No active advertisement
ਅਜੀਤ ਡੈਸਕ 03-06-2026

ਪੇਸ਼ਾਵਰ ਦੀ ਮਿੱਟੀ ਵਿਚ ਕੁਝ ਤਾਂ ਖ਼ਾਸ ਜ਼ਰੂਰ ਹੈ ਕਿ ਹਿੰਦੀ ਸਿਨੇਮਾ ਦੇ ਅਨੇਕ ਵੱਡੇ ਅਭਿਨੇਤਾਵਾਂ ਦੇ ਜੀਵਨ ਤਾਰ ਫ੍ਰੰਟੀਅਰ ਦੇ ਇਸੇ ਸ਼ਹਿਰ ਨਾਲ ਜੁੜੇ ਹੋਏ ਹਨ। ਇਹ ਗੱਲ ਸਭ ਜਾਣਦੇ ਹਨ ਕਿ ਪ੍ਰਿਥਵੀਰਾਜ ਕਪੂਰ, ਦਿਲੀਪ ਕੁਮਾਰ ਤੇ ਰਾਜ ਕਪੂਰ ਪੇਸ਼ਾਵਰ ਤੋਂ ਹੀ ਬੰਬੇ ਆਏ ਸਨ ਅਤੇ ਸ਼ਾਹਰੁਖ ਖਾਨ ਦੇ ਵਡੇਰਿਆਂ ਦਾ ਸੰਬੰਧ ਵੀ ਇਸੇ ਪਠਾਨ ਸ਼ਹਿਰ ਨਾਲ ਹੈ। ਪਰ ਇਹ ਸੂਚੀ ਇਥੇ ਖ਼ਤਮ ਨਹੀਂ ਹੋ ਜਾਂਦੀ। ਸੁਦੇਸ਼ ਕੁਮਾਰ, ਜਿਨ੍ਹਾਂ ਦਾ ਚਿਹਰਾ ਦੇਖਦੇ ਹੀ 1961 ਦੀ ਦਰਦ ਭਰੀ ਪ੍ਰੇਮ ਕਥਾ 'ਸਾਰੰਗਾ' ਦਾ ਉਹ ਦ੍ਰਿਸ਼ ਯਾਦ ਆ ਜਾਂਦਾ ਹੈ ਜਿਸ ਵਿਚ ਉਹ ਉਦਾਸੀ ਭਰਿਆ ਸਦਾ ਬਹਾਰ ਗੀਤ 'ਸਾਰੰਗਾ ਤੇਰੀ ਯਾਦ ਮੇਂ ਨੈਨ ਹੁਏ ਬੇਚੈਨ' ਗਾਉਂਦਾ ਹੈ, ਦਾ ਜਨਮ ਵੀ ਪੇਸ਼ਾਵਰ ਵਿਚ 17 ਮਾਰਚ, 1931 ਨੂੰ ਸੁਦੇਸ਼ ਪ੍ਰਕਾਸ਼ ਧਵਨ ਦੇ ਰੂਪ ਵਿਚ ਹੋਇਆ ਸੀ।
ਸੁਦੇਸ਼ ਜਦੋਂ ਬੱਚਾ ਹੀ ਸੀ ਤਾਂ ਉਨ੍ਹਾਂ ਦਾ ਪਰਿਵਾਰ ਬੰਬੇ ਆ ਗਿਆ ਸੀ। ਬੰਬੇ ਵਿਚ ਸੁਦੇਸ਼ ਨੇ ਐਲਫਿਸਟਨ ਕਾਲਜ ਤੋਂ ਵਿਗਿਆਨ ਵਿਚ ਗ੍ਰੈਜੂਏਸ਼ਨ ਦੀ ਡਿਗਰੀ ਹਾਸਿਲ ਕੀਤੀ। ਉਸ ਦੇ ਪਿਤਾ ਚਾਹੁੰਦੇ ਸਨ ਕਿ ਉਹ ਡਾਕਟਰ ਬਣੇ, ਪਰ ਸੁਦੇਸ਼ ਦੀ ਦਿਲਚਸਪੀ ਤਾਂ ਐਕਟਿੰਗ ਵਿਚ ਸੀ, ਇਸ ਲਈ ਉਸ ਨੇ ਪ੍ਰਿਥਵੀਰਾਜ ਕਪੂਰ (ਜੋ ਉਨ੍ਹਾਂ ਦੇ ਦੂਰ ਦੇ ਰਿਸ਼ਤੇਦਾਰ ਵੀ ਸਨ) ਦਾ ਥੀਏਟਰ ਗਰੁੱਪ ਜੁਆਇਨ ਕਰ ਲਿਆ। ਥੀਏਟਰ ਤੋਂ ਫ਼ਿਲਮਾਂ ਤੱਕ ਦਾ ਸਫ਼ਰ ਉਨ੍ਹੀਂ ਦਿਨੀਂ ਸੁਭਾਵਿਕ ਤਰੱਕੀ 'ਤੇ ਸੀ। ਸੁਦੇਸ਼ ਦੀ ਪਹਿਲੀ ਫ਼ਿਲਮ ਰਾਜ ਕਪੂਰ ਦੀ 'ਸਰਗਮ' ਸੀ, ਜੋ 1950 ਵਿਚ ਰਿਲੀਜ਼ ਹੋਈ ਸੀ ਅਤੇ ਉਸ ਵਿਚ ਉਨ੍ਹਾਂ ਦੀ ਇਕ ਛੋਟੀ ਜਿਹੀ ਭੂਮਿਕਾ ਸੀ। 'ਆਂਸੂ' (1953) ਵਿਚ ਵੀ ਉਨ੍ਹਾਂ ਦੀ ਛੋਟੀ ਹੀ ਭੂਮਿਕਾ ਸੀ। ਉਨ੍ਹਾਂ ਦੀਆਂ ਸ਼ੁਰੂਆਤੀ ਫ਼ਿਲਮਾਂ ਵਿਚ ਪ੍ਰਿਥਵੀਰਾਜ ਕਪੂਰ ਦੇ ਨਿਰਦੇਸ਼ਨ ਵਿਚ ਬਣੀ 'ਪੈਸਾ' (1957) ਸੀ। ਪਰ ਉਨ੍ਹਾਂ ਨੂੰ ਅਸਲ ਪਛਾਣ ਮਿਲੀ 1961 ਵਿਚ ਆਈ ਫ਼ਿਲਮ 'ਸਾਰੰਗਾ' ਤੋਂ, ਜਿਸ ਲਈ ਉਨ੍ਹਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ।
'ਸਾਰੰਗਾ' ਦੀ ਅਪਾਰ ਸਫ਼ਲਤਾ ਦੇ ਬਾਵਜੂਦ ਸੁਦੇਸ਼ ਦਾ ਇਕੱਲੇ ਹੀਰੋ ਦੇ ਰੂਪ ਵਿਚ ਕਰੀਅਰ ਕੁਝ ਖ਼ਾਸ ਸਫ਼ਲ ਕਾਮਯਾਬ ਨਹੀਂ ਰਿਹਾ, ਪਰ ਇਕ ਸਹਾਇਕ ਅਭਿਨੇਤਾ ਤੇ ਚਰਿੱਤਰ ਕਲਾਕਾਰ ਦੇ ਰੂਪ ਵਿਚ ਉਹ ਬਹੁਤ ਕਾਮਯਾਬ ਰਹੇ, ਵਿਸ਼ੇਸ਼ ਕਰਕੇ ਦੱਖਣ ਭਾਰਤ ਵਿਚ ਬਣਾਈਆਂ ਫ਼ਿਲਮਾਂ ਵਿਚ, ਜਿਵੇਂ 'ਛੋਟੀ ਬਹਿਨ', 'ਭਰੋਸਾ' ਅਤੇ 'ਖਾਨਦਾਨ', ਜਿਨ੍ਹਾਂ ਨੇ ਟਿਕਟ ਖਿੜਕੀ 'ਤੇ ਜ਼ਬਰਦਸਤ ਕਮਾਈ ਕੀਤੀ ਸੀ। ਸੁਦੇਸ਼ ਨੇ ਕੁਝ ਅਤਿ ਸਫਲ ਫ਼ਿਲਮਾਂ ਦਾ ਨਿਰਮਾਣ ਵੀ ਕੀਤਾ, ਜਿਵੇਂ ਥ੍ਰਿਲਰ 'ਉਲਝਨ' ਜੋ 1975 ਵਿਚ ਆਈ ਸੀ। ਪ੍ਰਸਾਦ ਪ੍ਰੋਡਕਸ਼ਨ ਦੀ ਸੁਪਰਹਿੱਟ ਪਰਿਵਾਰਕ ਫ਼ਿਲਮ 'ਛੋਟੀ ਬਹਿਨ' ਵਿਚ ਜਦੋਂ ਉਨ੍ਹਾਂ ਨੂੰ ਇਕ ਡਾਕਟਰ ਦੀ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ ਤਾਂ ਉਦੋਂ ਹੋਰ ਨਿਰਮਾਤਾਵਾਂ ਨੇ ਉਨ੍ਹਾਂ ਦੀ ਪ੍ਰਤਿਭਾ ਨੂੰ ਸਵੀਕਾਰ ਕਰਨਾ ਸ਼ੁਰੂ ਕੀਤਾ ਅਤੇ ਉਨ੍ਹਾਂ ਨੂੰ ਵੱਡੇ ਬਜਟ ਦੀਆਂ ਫ਼ਿਲਮਾਂ ਮਿਲਣ ਲੱਗੀਆਂ।
ਇਹ ਅਜੀਬ ਸੰਯੋਗ ਰਿਹਾ ਕਿ ਸੁਦੇਸ਼ ਦੇ ਪਿਤਾ ਉਨ੍ਹਾਂ ਨੂੰ ਡਾਕਟਰ ਬਣਾਉਣਾ ਚਾਹੁੰਦੇ ਸਨ, ਉਹ ਨਹੀਂ ਬਣੇ, ਪਰ ਵੱਡੇ ਪਰਦੇ 'ਤੇ ਜਦੋਂ ਉਹ ਡਾਕਟਰ ਬਣੇ ਤਾਂ ਉਨ੍ਹਾਂ ਲਈ ਸਫ਼ਲਤਾ ਦੇ ਦਰਵਾਜ਼ੇ ਖੁੱਲ੍ਹ ਗਏ। ਸੱਠ ਦੇ ਦਹਾਕੇ ਵਿਚ ਸੁਦੇਸ਼ ਦੇ ਪੈਰ ਦੱਖਣ ਦੀਆਂ ਸਮਾਜਿਕ ਫ਼ਿਲਮਾਂ ਵਿਚ ਪੂਰੀ ਤਰ੍ਹਾਂ ਜੰਮ ਗਏ ਸਨ ਅਤੇ ਉਹ ਕੇ. ਸ਼ੰਕਰ, ਵਾਸੂ ਮੈਨਨ, ਏ. ਭੀਮ ਸਿੰਘ ਅਤੇ ਸੀ.ਵੀ. ਸ਼੍ਰੀਧਰ ਵਰਗੇ ਸਥਾਪਿਤ ਨਿਰਦੇਸ਼ਕਾਂ ਨਾਲ ਕੰਮ ਕਰ ਰਹੇ ਸਨ। ਸੱਤਰ ਦੇ ਦਹਾਕੇ ਵਿਚ ਸੁਦੇਸ਼ ਨੇ ਆਪਣਾ ਧਿਆਨ ਫ਼ਿਲਮ ਨਿਰਮਾਣ ਵੱਲ ਕੇਂਦਰਿਤ ਕਰਨਾ ਸ਼ੁਰੂ ਕਰ ਦਿੱਤਾ। ਪਰ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਰਾਜ ਖੋਸਲਾ ਦੇ ਨਾਲ ਫ਼ਿਲਮ 'ਦੋ ਬਦਨ' (1966) ਵਿਚ ਸਹਾਇਕ ਨਿਰਦੇਸ਼ਕ ਦੀ ਭੂਮਿਕਾ ਅਦਾ ਕੀਤੀ। ਨਿਰਮਾਤਾ ਦੇ ਰੂਪ ਵਿਚ ਸੁਦੇਸ਼ ਦੀ ਪਹਿਲੀ ਫ਼ਿਲਮ 'ਮਨ ਮੰਦਿਰ' (1970) ਸੀ। ਸੁਦੇਸ਼ ਨੇ ਰਘੂਨਾਥ ਝਾਲਾਨੀ ਨਾਲ ਮਿਲ ਕੇ ਨਿਰਦੇਸ਼ਕ-ਨਿਰਮਾਤਾ ਦੀ ਕਾਮਯਾਬ ਜੋੜੀ ਬਣਾਈ-ਦੋ ਸਮਾਰਟ ਤੇ ਆਫ਼-ਬੀਟ ਸਫ਼ਲ ਥ੍ਰਿਲਰ ਬਣਾਈਆਂ, 'ਉਲਝਣ' (ਸੰਜੀਵ ਕੁਮਾਰ ਨੂੰ ਲੈ ਕੇ) ਅਤੇ 'ਬਦਲਤੇ ਰਿਸ਼ਤੇ' (ਜਤਿੰਦਰ, ਰੀਨਾ ਰਾਏ ਤੇ ਰਿਸ਼ੀ ਕਪੂਰ ਨੂੰ ਲੈ ਕੇ)। ਇਸ ਤੋਂ ਬਾਅਦ 'ਜਾਨ ਹਥੇਲੀ ਪੇ' (1987) ਬਣਾਈ, ਜੋ ਟਿਕਟ ਖਿੜਕੀ 'ਤੇ ਫਲਾਪ ਸਿੱਧ ਹੋਈ। 1 ਮਈ, 2026 ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ।

Ad Position 22
No active advertisement
ਪਿਛਲੀ ਖ਼ਬਰ ਫ਼ਿਲਮ 'ਦ ਮਾਇਆ ਟੇਪ' ਵਿਚ ਨਜ਼ਰ ਆਵੇਗੀ ਵਿਸ਼ਾਖਾ ਸਿੰਘ ਅਗਲੀ ਖ਼ਬਰ ਨਹੀਂ ਭੁੱਲਣਾ ਸੁਰੀਲਾ ਗਾਇਕ ਗੁਰਦੇਵ ਦਿਲਗੀਰ
Ad Position 24