ਹੈਦਰਾਬਾਦ ਦੀ ਖ਼ੂਬਸੂਰਤ ਅਦਾਕਾਰਾ ਅਲੀਸ਼ਾ ਮੁਰਤਜਾਲੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀ.ਵੀ. ਇਸ਼ਤਿਹਾਰਾਂ, ਟੀ.ਵੀ. ਸੀਰੀਅਲਾਂ ਅਤੇ ਫ਼ਿਲਮਾਂ ਵਿਚ ਛੋਟੀਆਂ ਭੂਮਿਕਾਵਾਂ ਤੋਂ ਕੀਤੀ ਸੀ |
ਅਲੀਸ਼ਾ ਨੂੰ 'ਓਮ ਭੀਮ ਬੁਸ਼', 'ਮਾਤਰੀ' ਅਤੇ 'ਫੈਟਰ ਰਾਜਾ' ਵਰਗੀਆਂ ਛੋਟੀਆਂ-ਛੋਟੀਆਂ ਫ਼ਿਲਮਾਂ ਤੋਂ ਵੱਡੀ ਸਫ਼ਲਤਾ ਮਿਲੀ |
ਅਲੀਸ਼ਾ ਬਹੁਤ ਘੱਟ ਉਮਰ ਵਿਚ ਬਹੁਤ ਕੁਝ ਹਾਸਿਲ ਕਰਨ ਦਾ ਸੁਪਨਾ ਦੇਖ ਰਹੀ ਸੀ | ਸ਼ੁਰੂ ਤੋਂ ਹੀ ਉਹ ਆਪਣੀ ਜ਼ਿੰਦਗੀ ਵਿਚ ਕੁਝ ਵੱਡਾ ਕਰਨਾ ਚਾਹੁੰਦੀ ਸੀ | ਪਰ ਉਸ ਦੇ ਘਰ ਦੇ ਹਾਲਾਤ ਜ਼ਿਆਦਾ ਚੰਗੇ ਨਹੀਂ ਸਨ, ਇਸ ਕਾਰਨ ਆਪਣਾ ਸੁਪਨਾ ਪੂਰਾ ਕਰਨ ਵਿਚ ਉਸ ਨੂੰ ਕਾਫ਼ੀ ਸਮਾਂ ਲੱਗਿਆ |
![]()
ਅਲੀਸ਼ਾ ਦਾ ਕਹਿਣਾ ਹੈ ਕਿ ਉਸ ਦੇ ਰਸਤੇ ਵਿਚ ਹਜ਼ਾਰਾਂ ਮੁਸ਼ਕਿਲਾਂ ਆਈਆਂ ਪਰ ਉਸ ਨੇ ਕਦੀ ਹਾਰ ਨਹੀਂ ਮੰਨੀ ਅਤੇ ਸਖ਼ਤ ਮਿਹਨਤ ਤੋਂ ਬਾਅਦ ਅੱਜ ਉਹ ਉਸ ਸਥਿਤੀ ਵਿਚ ਹੈ, ਜਿਥੇ ਉਸ ਨੂੰ ਲਗਾਤਾਰ ਨਵੀਆਂ ਪੇਸ਼ਕਸ਼ਾਂ ਮਿਲ ਰਹੀਆਂ ਹਨ |
ਅਲੀਸ਼ਾ ਕਰੀਅਰ ਦੇ ਆਪਣੇ ਇਸ ਸਫ਼ਰ ਨੂੰ ਸਾਂਝਾ ਕਰਦੇ ਹੋਏ ਕਹਿੰਦੀ ਹੈ ਕਿ 'ਜ਼ਿੰਦਗੀ ਵਿਚ ਚਾਹੇ ਕਿੰਨੀਆਂ ਵੀ ਮੁਸ਼ਕਿਲਾਂ ਆਉਣ, ਆਪਣੇ ਸੁਪਨਿਆਂ ਨੂੰ ਆਪਣੀਆਂ ਅੱਖਾਂ ਤੋਂ ਕਦੀ ਲੁਕਣ ਨਹੀਂ ਦੇਣਾ ਚਾਹੀਦਾ |'
ਉਹ ਅੱਗੇ ਕਹਿੰਦੀ ਹੈ ਕਿ 'ਤੁਹਾਡੇ ਰਸਤੇ ਵਿਚ ਰੁਕਾਵਟਾਂ ਸਿਰਫ਼ ਇਸ ਲਈ ਹੀ ਆਉਂਦੀਆਂ ਹਨ ਤਾਂ ਕਿ ਤੁਸੀਂ ਆਪਣੇ ਟੀਚੇ ਤੋਂ ਭਟਕ ਸਕੋ | ਸ਼ਾਇਦ ਇਸ ਤਰ੍ਹਾਂ ਰੱਬ ਦੇਖਣਾ ਚਾਹੁੰਦਾ ਹੈ ਕਿ ਤੁਸੀਂ ਜੋ ਸੁਪਨਾ ਦੇਖ ਰੱਖਿਆ ਹੈ, ਉਹ ਕਿੰਨਾ ਸੱਚਾ ਹੈ ਅਤੇ ਤੁਸੀਂ ਉਸ ਲਈ ਕਿਸ ਹੱਦ ਤੱਕ ਸਮਰਪਿਤ ਹੋ |'
ਅਲੀਸ਼ਾ ਮੁਰਤਜਾਲੀ ਨੂੰ ਕਰੀਅਰ ਦੇ ਇਸ ਮੋੜ 'ਤੇ ਇਕ ਹੀ ਗੱਲ ਦਾ ਗੁੱਸਾ ਹੈ ਕਿ ਜਦੋਂ ਉਸ ਦੇ ਪ੍ਰਸੰਸਕ ਉਸ ਬਾਰੇ ਗੂਗਲ ਜਾਂ ਏ.ਆਈ. ਤੋਂ ਲੱਭਦੇ ਹਨ ਤਾਂ ਇਹ ਦੋਨੋਂ ਹੀ ਉਸ ਬਾਰੇ ਕੋਈ ਜਾਣਕਾਰੀ ਨਹੀਂ ਦਿੰਦੇ ਹਨ |
ਇਨ੍ਹੀਂ ਦਿਨੀਂ ਅਲੀਸ਼ਾ ਫ਼ਿਲਮਾਂ ਦੇ ਨਾਲ-ਨਾਲ ਸੰਗੀਤਕ ਵੀਡੀਓ ਅਤੇ ਵੈੱਬ ਸੀਰੀਜ਼ ਵਿਚ ਵੀ ਕੰਮ ਕਰ ਰਹੀ ਹੈ | ਉਸ ਨੂੰ ਪਹਿਲੀ ਵੱਡੀ ਕਾਮਯਾਬੀ ਦੀ ਭਾਲ ਹੈ |