06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਰੱਬ ਹੈ ਕਿ ਨਹੀਂ

ਰੱਬ ਹੈ ਕਿ ਨਹੀਂ

Ad Position 21
repet_subhas-goyals [Copy P29]
ਅਜੀਤ ਡੈਸਕ 06-09-2026

ਸਬੱਬ ਨਾਲ ਇਕ ਦਿਨ ਪਿੰਡ ਦੇ ਬਣੇ ਦਰਵਾਜ਼ੇ ਵਿਚ ਇਕ ਗੁਰਮੁਖ ਸਿੰਘ ਜਥੇਦਾਰ ਤੇ ਇਕ ਪਾਸੇ ਕਾਮਰੇਡ ਮੋਹਣ ਸਿੰਘ ਬੈਠ ਗਏ ਤੇ ਗੱਲਾਂਬਾਤਾਂ ਚੱਲ ਪਈਆਂ |

ਕਾਮਰੇਡ ਮੋਹਣ ਸਿੰਘ ਕਹਿੰਦਾ ਬਈ ਜਥੇਦਾਰਾ ਮੈਂ ਰੱਬ ਨੂੰ  ਨਹੀਂ ਮੰਨਦਾ | ਜਥੇਦਾਰ ਨੇ ਝੱਟ ਕਿਹਾ ਕਾਮਰੇਡਾ ਬਹੁਤ ਵਧੀਆ ਤੂੰ ਲੱਕੀਂ ਆਂ | ਕਾਮਰੇਡ ਕਹਿੰਦਾ ਯਾਰ ਜਥੇਦਾਰਾ ਤੂੰ ਪਹਿਲਾ ਬੰਦਾ ਮਿਲਿਆਂ ਜਿਹਨੇ ਕਿਹਾ ਕਿ ਤੂੰ ਲੱਕੀਂ ਆਂ ਨਹੀਂ ਤਾਂ ਹਰ ਕੋਈ ਜਿਹੜਾ ਮਾੜਾ-ਮੋਟਾ ਵੀ ਰੱਬ ਨੂੰ  ਮੰਨਦਾ ਉਹ ਕਹਿੰਦਾ ਕਾਮਰੇਡ ਦਾ ਤਾਂ ਦਿਮਾਗ਼ ਫਿਰ ਗਿਆ |
ਜਥੇਦਾਰ ਚੱਲ ਤੂੰ ਇਹ ਦੱਸ ਜਦੋਂ ਕੋਈ ਤੈਨੂੰ ਦੁੱਖ ਤਕਲੀਫ਼ ਆਉਂਦੀ ਜਾਂ ਕੋਈ ਕੰਮਕਾਰ ਵਿਚ ਪ੍ਰੇਸ਼ਾਨੀ ਆਉਂਦੀ ਆ ਫੇਰ ਕੀ ਕਰਦਾਂ | ਕਾਮਰੇਡ ਕਹਿੰਦਾ ਮਾੜੀ ਮੋਟੀ ਪ੍ਰੇਸ਼ਾਨੀ ਦੀ ਤਾਂ ਪ੍ਰਵਾਹ ਨਹੀਂ ਕਰੀਦੀ ਜਦੋਂ ਕਿਤੇ ਵੱਡੀ ਮੁਸੀਬਤ ਪੈਂਦੀ ਆ ਫਿਰ ਤਾਂ ਇਹ ਹੀ ਕਹੀਦਾ ਰੱਬਾ ਭਲੀ ਕਰੀਂ | ਚਿਹਰੇ 'ਤੇ ਪ੍ਰੇਸ਼ਾਨੀ ਵੀ ਨਜ਼ਰ ਆਉਣ ਲੱਗ ਜਾਂਦੀ ਆ |
ਜਥੇਦਾਰ ਕਹਿੰਦਾ ਮੇਰੇ ਮੰੂਹ ਵੱਲ ਵੇਖ ਤੈਨੂੰ ਮੇਰੇ ਚਿਹਰੇ ਤੋਂ ਲਗਦਾ ਕੋਈ, ਪੇ੍ਰਸ਼ਾਨੀ ਹੋਊ, ਕਾਮਰੇਡ ਬੋਲਿਆ, ਤੇਰੇ ਚਿਹਰੇ 'ਤੇ ਤਾਂ ਕਦੀ ਪ੍ਰੇਸ਼ਾਨੀ ਨਹੀਂ ਦੇਖੀ ਨਾ ਹੁਣ ਤੇ ਨਾ ਕਦੀ ਪਹਿਲਾਂ | ਤੂੰ ਕੀ ਕਰਦਾ ਹੁੰਨਾਂ | 
ਜਥੇਦਾਰ ਨੇ ਬੜੇ ਠਰ੍ਹੰਮੇ ਨਾਲ ਕਿਹਾ ਮੈਨੂੰ ਕੋਈ ਪ੍ਰੇਸ਼ਾਨੀ ਆ ਜਾਵੇ ਜਾਂ ਕੋਈ ਦੁੱਖ ਤਕਲੀਫ਼ ਆ ਜਾਵੇ, ਮੈਂ ਤਾਂ ਬਸ ਪਰਮਾਤਮਾ 'ਤੇ ਸੁੱਟ ਦਿਨਾਂ ਕਿ ਜੋ ਤੂੰ ਕਰ ਰਿਹਾ ਜਾਂ ਜੋ ਕੁਝ ਹੋ ਰਿਹਾ, ਇਹ ਸਭ ਕੁਝ ਤੇਰੀ ਹੀ ਦੇਣ ਹੈ, ਤੂੰ ਹੀ ਪਾਈ ਆ ਤੇ ਤੂੰ ਹੀ ਨਜਿੱਠਣੀ ਆ, ਇਹ ਕਹਿ ਕੇ ਮੈਂ ਆਪਣੇ ਮਨ ਦਾ ਪਾਰਾ ਬੋਝ ਲਾ ਦਿੰਨਾਂ | ਪਰ ਮੈਂ ਤੈਨੂੰ ਗੱਲ ਸਪੱਸ਼ਟ ਕਰ ਦਿੰਨਾ ਕਿ ਜਾਂ ਤਾਂ ਰੱਬ ਨੂੰ  ਪੂਰੀ ਤਰ੍ਹਾਂ ਮੰਨੋ ਜਾਂ ਬਿਲਕੁਲ ਨਾ ਮੰਨੋ | ਜਿਹੜਾ ਵਿਚ ਵਿਚਾਲੇ ਵਾਲਾ ਕੰਮ ਆ ਉਹ ਸਭ ਕੁਝ ਖਰਾਬ ਕਰਦਾ | ਜਿਵੇਂ ਗੋਰੇ ਆਪਣੇ ਮੁਲਕਾਂ ਵਿਚ ਰੱਬ ਨੂੰ  ਨਹੀਂ ਮੰਨਦੇ ਪਰ ਝੂਠ ਨਹੀਂ ਬੋਲਦੇ ਤੇ ਹੇਰਾ-ਫੇਰੀ ਨਹੀਂ ਕਰਦੇ | ਪਰ ਉਹ ਆਪਣੇ ਨਾਲੋਂ ਖ਼ੁਸ਼ਹਾਲੀ ਦੀ ਜ਼ਿੰਦਗੀ ਜਿਊਾਦੇ ਆ |
ਜੇ ਆਪਾਂ ਹਮੇਸ਼ਾ ਰੱਬ ਨੂੰ  ਯਾਦ ਰੱਖੀਏ ਤਾਂ ਜਿਹੜੇ ਵਿਚ ਵਿਚਾਲੇ ਵਾਲੇ ਜਿਹੜੇ ਦਿਖਾਵੇ ਵਾਲੇ ਹਨ ਤਾਂ ਉਨ੍ਹਾਂ ਦੀ ਖਾਤਰ ਦਫਤਰਾਂ ਵਿਚ ਰੱਖੀਆਂ ਪੈਨਸਲਾਂ ਨੂੰ  ਰੱਸੀਆਂ ਨਾ ਪਾਉਣੀਆਂ ਪੈਣ ਤੇ ਠੰਢੇ ਪਾਣੀ ਲਈ ਲਾਏ ਗਏ ਵਾਟਰ ਕੂਲਰਾਂ ਵਾਲੇ ਗਿਲਾਸਾਂ ਨੂੰ  ਸੰਗਲੀਆਂ ਨਾ ਪਾਉਣੀਆਂ ਪੈਣ ਤੇ ਝੂਠ ਬੋਲਣਾ ਪਵੇ | ਹੁਣ ਕਾਮਰੇਡਾ ਤੂੰ ਦਸ ਰੱਬ ਹੈ ਕਿ ਨਹੀਂ |


-ਪਿੰਡ ਤਲਵਣ | ਮੋਬਾ.: 98140-74265

Ad Position 22
No active advertisement
ਪਿਛਲੀ ਖ਼ਬਰ ਸੱਥ 'ਚ ਹੋਈ ਖੁੰਢ ਚਰਚਾ ਅਗਲੀ ਖ਼ਬਰ ਸਿੱਖਿਆ ਅਤੇ ਉਮਰ
Ad Position 24