06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸੱਥ 'ਚ ਹੋਈ ਖੁੰਢ ਚਰਚਾ

ਸੱਥ 'ਚ ਹੋਈ ਖੁੰਢ ਚਰਚਾ

Ad Position 21
repet_subhas-goyals [Copy P29]
ਅਜੀਤ ਡੈਸਕ 06-09-2026

ਤਾਇਆ ਜੀ! ਸਾਨੂੰ ਆਪਣੀ ਨਾਗਰਿਕਤਾ ਦਾ ਸਬੂਤ ਦਿਉ?

ਪਿੱਪਲ ਵਾਲੇ ਚੌਕ 'ਚ ਬਜ਼ੁਰਗ ਬੈਠੇ ਤਾਸ਼ ਖੇਡਦੇ ਨੇ | ਐਨੇ ਨੂੰ  ਬੰਤਾ ਤਾਇਆ ਆ ਜਾਂਦਾ ਹੈ | ਤਾਸ਼ ਖੇਡਦਿਆਂ ਕੋਲ ਮਾਸਟਰ ਰਾਮ ਸਿੰਘ ਅਖ਼ਬਾਰ ਪੜ੍ਹਦਾ ਏ |
ਬੰਤਾ ਤਾਇਆ ਆਉਂਦਾ, 'ਮਾਸਟਰ ਜੀ ਨੂੰ  ਕਹਿੰਦਾ, ਮਾਸਟਰ ਜੀ! ਸਾਨੂੰ ਵੀ ਕੋਈ ਖ਼ਬਰ ਸੁਣਾ ਦਿਓ | ਆਪ ਹੀ ਅਖ਼ਬਾਰ ਪੜ੍ਹੀ ਜਾਂਦਾ ਏ |'
ਮਾਸਟਰ, ਤਾਇਆ ਜੀ, ਖ਼ਬਰਾਂ ਤਾਂ ਬਹੁਤ ਨੇ ਤੈਨੂੰ ਕਿਹੜੀ ਪੜ੍ਹ ਕੇ ਸੁਣਾਵਾਂ ਦੱਸੋ |
ਤਾਇਆ, ਮਾਸਟਰ ਜੀ ਆਹ ਜਿਹੜਾ ਅਖ਼ਬਾਰ ਵਿਚ ਬਿਆਨ ਆਇਆ ਬਈ ਪਾਸਪੋਰਟ ਕਹਿੰਦੇ ਘੁਮਣ-ਫਿਰਨ ਲਈ ਆ |
ਮਾਸਟਰ, ਤਾਇਆ ਜੀ ਤੁਸੀਂ ਠੀਕ ਸੁਣਿਆ ਹੈ |
ਤਾਇਆ, ਮਾਸਟਰ ਜੀ ਇਹ ਕਿੱਦਾਂ ਹੋ ਸਕਦਾ ਹੈ ਅਸੀਂ ਆਪਣੇ ਭਾਰਤ ਵਿਚ ਜੰਮੇ ਪਲੇ ਆਂ |
ਮਾਸਟਰ, ਤਾਇਆ ਜੀ ਜੇ ਤੁਸੀਂ ਭਾਰਤ ਵਿਚ ਜੰਮੇ ਪਲੇ ਆ ਤਾਂ ਫਿਰ ਤੁਸੀਂ ਭਾਰਤੀ ਹਤਾਂ ਹੋ ਸਕਦੇ ਹੋ ਪਰ ਕਾਗਜ਼ਾਂ ਵਿਚ ਕਾਗਜ਼ੀ ਸਬੂਤ ਵੀ ਚਾਹੀਦਾ ਹੈ |
ਤਾਇਆ, ਮਾਸਟਰ ਜੀ, ਸਾਡੇ ਕੋਲ ਸਾਡਾ ਆਧਾਰ ਕਾਰਡ, ਵੋਟਰ ਕਾਰਡ, ਰਾਸ਼ਨ ਕਾਰਡ, ਪਿੰਨ ਕਾਰਡ, ਪਾਸਪੋਰਟ ਹੋਰ ਦੱਸੋ ਤੁਹਾਨੂੰ ਕੀ ਚਾਹੀਦਾ ਹੈ?
ਮਾਸਟਰ, ਤਾਇਆ ਜੀ ਇਹ ਹੁਣ ਐਨ.ਆਰ. ਸੀ. ਨਹੀਂ ਮੰਨਦਾ | ਭਾਰਤੀ ਨਾਗਰਿਕਤਾ ਸਾਬਤ ਕਰਨਾ ਇਕ ਵੱਡੀ ਚੁਣੌਤੀ ਬਣ ਗਿਆ ਹੈ | ਤਾਇਆ ਜੀ ਤੁਸੀਂ ਆਪਣੀ ਗੱਲ ਤਾਂ ਛੱਡੋ ਭਾਰਤ ਦੇ ਪ੍ਰਦਾਨ ਮੰਤਰੀ ਕੋਲ ਵੀ ਭਾਰਤੀ ਨਾਗਰਿਕਤਾ ਦਾ ਸਰਟੀਫਿਕੇਟ ਨਹੀਂ ਹੈ |
ਤਾਇਆ, ਮਾਸਟਰ ਜੀ ਵਿਦੇਸ਼ ਮੰਤਰਾਲੇ ਨੂੰ  ਹੁਣ ਚੇਤੇ ਆਇਆ | ਪਹਿਲਾਂ ਐਨੇ ਚਿਰ ਦਾ ਕਿੱਥੇ ਸੁੱਤਾ ਪਿਆ ਸੀ |
ਮਾਸਟਰ, ਤਾਇਆ ਜੀ ਏਹੀ ਤਾਂ ਗੱਲ ਹੈ | ਜਿਸ ਦਾ ਤਾਂ ਰੌਲਾ ਹੈ |
ਮਾਸਟਰ, ਤਾਇਆ ਜੀ ਸਰਕਾਰ ਤਾਂ ਪਾਸਪੋਰਟ ਨੂੰ  ਵੀ ਮੰਨਣ ਨੂੰ  ਤਿਆਰ ਨਹੀਂ |
ਤਾਇਆ, ਮਾਸਟਰ ਜੀ ਜਦੋਂ ਅਸੀਂ ਵਿਦੇਸ਼ ਜਾਂਦੇ ਹਾਂ ਤਾਂ ਇਸ ਪਾਸਪੋਰਟ ਉਤੇ ਹੀ ਜਾਂਦੇ ਆ ਮੈਂ ਕੈਨੇਡਾ ਜਾ ਕੇ ਆਇਆਂ | ਇਸ 'ਤੇ ਮੇਰੇ ਪਿੰਡ ਜ਼ਿਲ੍ਹਾ ਤੇ ਭਾਰਤ ਸਭ ਕੁਝ ਲਿਖਿਆ ਤਾਂ ਹੈ |
 ਮਾਸਟਰ, ਤਾਇਆ ਜੀ ਇਹ ਸਰਕਾਰ ਕਹਿੰਦੀ ਸਿਰਫ਼ ਸੈਰ ਕਰਨ ਲਈ ਹੈ | ਵਿਰੋਧੀ ਧਿਰਾਂ ਨੇ ਰੌਲਾ ਹੀ ਹੁਣ ਪਾਇਆ, ਚਰਚਾ ਹੀ ਹੁਣ ਛਿੜੀ ਹੈ | ਹੁਣ ਕੋਈ ਪੱਕਾ ਹੱਲ ਜ਼ਰੂਰ ਨਿਕਲੇਗਾ |
ਤਾਇਆ, ਮਾਸਟਰ ਜੀ ਕਹਿੰਦੇ ਆ ਬਈ ਚੋਣ ਕਮਿਸ਼ਨ ਵਲੋਂ ਜਾਰੀ ਕੀਤਾ ਅਧਾਰ ਕਾਰਡ ਨੂੰ  ਵੀ ਨਾਗਰਿਕਤਾ ਦਾ ਦਸਤਾਵੇਜ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ | ਸਿਰਫ ਵੋਟ ਪਾਉਮ ਤੱਕ ਸੀਮਤ ਹੈ | ਫਿਰ ਸਾਨੂੰ ਇਹ ਦੱਸੋ ਆਹ ਜਿਹੜਾ 150 ਕਰੋੜ ਬੰਦਾ ਤੁਰਿਆ ਫਿਰਦਾ ਇਹ ਕੀ ਮੰਗਲ ਗ੍ਰਹਿ ਤੋਂ ਆਇਆ? ਸਰਕਾਰ ਤੋਂ ਪੁੱਛੋ ਸਾਡਾ ਹੁਣ ਤੱਕ ਸਾਡਾ ਤੁਸੀਂ ਭਾਰਤੀ ਨਾਗਰਿਕਤਾ ਦਾ ਕਿਹੜਾ ਦਸਤਾਵੇਜ ਬਣਾਇਆ ਹੈ ਜੋ ਅਸੀਂ ਸਬੂਤ ਵਜੋਂ ਦਿਖਾ ਸਕੀਏ |
ਮਾਸਟਰ, ਤਾਇਆ ਜੀ ਹੁਣ ਲੋਕਾਂ ਨੂੰ  ਇਕੱਠੇ ਹੋ ਕੇ ਆਪਣੀ ਸ਼ਨਾਖਤ ਲਈ ਇਕ ਭਾਰਤੀ ਨਾਗਰਿਕਤਾ ਦਾ ਸਰਟੀਫਿਕੇਟ ਮੰਗਣਾ ਚਾਹੀਦਾ ਹੈ |
ਤਾਇਆ, ਮਾਸਟਰ ਜੀ ਮੈਨੂੰ ਚੇਤਾ ਆ ਗਿਆ ਸਾਡੇ ਜੋ ਜੰਮਣ ਵੇਲੇ ਲੋਦਾ ਲਾਇਆ ਜਾਂਦਾ ਉਹ ਹੀ ਸਾਡੀ ਭਾਰਤੀ ਨਾਗਰਿਕਤਾ ਦੀ ਪਹਿਚਾਣ | ਕੀ ਕਦੇ ਸਰਕਾਰ ਨੇ ਨਾਗਰਿਕਤਾ ਵਾਲਾ ਕਾਰਡ ਬਣਾਇਆ ਹੈ? ਜਾਂ ਹੋਰ ਕੋਈ ਕਾਗਜ਼ ਬਣਾਇਆ ਹੈ? ਜੇਕਰ ਕੋਈ ਕਾਗਜ਼ ਜਾਂ ਪੇਪਰ ਜਾਂ ਕਾਰਡ ਨਹੀਂ ਬਣਾਇਆ ਤਾਂ ਸਰਕਾਰ ਮੰਗ ਕਿਉਂ ਰਹੀ ਹੈ | ਅਸੀਂ ਖੇਤਾਂ, ਫੈਕਟਰੀਆਂ ਵਿਚ ਕੰਮ ਹੀ ਕਰੀ ਜਾਂਦੇ ਆਂ | ਉਨ੍ਹਾਂ ਕੋਲ ਕਿਹੜੇ ਕਾਗਜ਼ ਨੇ?
ਮਾਸਟਰ, ਤਾਇਆ ਜੀ ਚਲੋ ਆਪਾਂ ਲੋਕਾਂ ਨੂੰ  ਇਕੱਠੇ ਕਰਕੇ ਭਾਰਤੀ ਨਾਗਰਿਕਤਾ ਦਾ ਵੱਖਰਾ ਸਰਟੀਫਿਕੇਟ ਮੰਗੀਏ |


-ਪਿੰਡ ਦੁਸਾਂਝ ਕਲਾਂ, 
ਜ਼ਿਲ੍ਹਾ ਜਲੰਧਰ-144502.
ਮੋਬਾਈਲ : 76963-97240

Ad Position 22
No active advertisement
ਪਿਛਲੀ ਖ਼ਬਰ ਗੱਲ ਛੱਡਦੇ ਬੇਪਰਵਾਹਾਂ ਦੀ ਅਗਲੀ ਖ਼ਬਰ ਰੱਬ ਹੈ ਕਿ ਨਹੀਂ
Ad Position 24