ਮੈਲਬੌਰਨ, 1 ਜਨਵਰੀ (ਪੀ.ਟੀ.ਆਈ.)-ਆਸਟ੍ਰੇਲੀਆ ਨੇ ਭਾਰਤ ਤੇ ਸ਼੍ਰੀਲੰਕਾ 'ਚ ਹੋਣ ਵਾਲੇ ਆਈ.ਸੀ.ਸੀ. ਪੁਰਸ਼ ਟੀ-20 ਵਿਸ਼ਵ ਕੱਪ 2026 ਲਈ ਆਪਣੀ ਅਸਥਾਈ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ | ਮਿਸ਼ੇਲ ਮਾਰਸ਼ ਨੂੰ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ | ਇਸ ਵਾਰ, ਚੋਣਕਾਰਾਂ ਨੇ ਸਪਿਨ ਗੇਂਦਬਾਜ਼ੀ 'ਤੇ ਵਧੇਰੇ ਨਿਰਭਰਤਾ ਰੱਖੀ ਹੈ | ਹੋਬਾਰਟ ਹਰੀਕੇਨਜ਼ ਦੇ ਵਿਸਫੋਟਕ ਬੱਲੇਬਾਜ਼ ਮਿਸ਼ੇਲ ਓਵਨ ਨੂੰ ਟੀਮ ਤੋਂ ਬਾਹਰ ਰੱਖਿਆ ਗਿਆ, ਜਿਸਨੂੰ ਸਭ ਤੋਂ ਵੱਡਾ ਹੈਰਾਨੀ ਵਾਲਾ ਫ਼ੈਸਲਾ ਮੰਨਿਆ ਜਾਂਦਾ ਹੈ | ਇਸ ਤੋਂ ਇਲਾਵਾ, 2021 ਦੀ ਚੈਂਪੀਅਨ ਟੀਮ ਦੇ ਉਲਟ, ਕਿਸੇ ਵੀ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਨੂੰ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ | ਇਸ ਵਾਰ ਤਿੰਨ ਖਿਡਾਰੀਆਂ ਨੂੰ ਵਿਸ਼ਵ ਕੱਪ ਲਈ ਪਹਿਲਾ ਮੌਕਾ ਮਿਲ ਰਿਹਾ ਹੈ | ਸਪਿਨਰ ਮੈਥਿਊ ਕੁਹਨੇਮੈਨ, ਆਲਰਾਊਾਡਰ ਕੂਪਰ ਕੋਨੋਲੀ, ਅਤੇ ਤੇਜ਼ ਗੇਂਦਬਾਜ਼ ਜ਼ੇਵੀਅਰ ਬਾਰਟਲੇਟ ਪਹਿਲੀ ਵਾਰ ਟੀ-20 ਵਿਸ਼ਵ ਕੱਪ 'ਚ ਆਸਟ੍ਰੇਲੀਆ ਦੀ ਨੁਮਾਇੰਦਗੀ ਕਰਨਗੇ | ਕੂਪਰ ਕੋਨੋਲੀ ਦੀ ਚੋਣ ਹੈਰਾਨੀਜਨਕ ਸੀ, ਕਿਉਂਕਿ ਉਹ ਪਿਛਲੇ 12 ਟੀ-20 ਅੰਤਰਰਾਸ਼ਟਰੀ ਮੈਚਾਂ 'ਚ ਨਹੀਂ ਖੇਡਿਆ | ਆਸਟ੍ਰੇਲੀਆਈ ਚੋਣ ਕਮੇਟੀ ਦੇ ਚੇਅਰਮੈਨ ਜਾਰਜ ਬੇਲੀ ਨੇ ਕਿਹਾ ਕਿ ਟੀ-20 ਟੀਮ ਨੇ ਹਾਲ ਹੀ ਦੇ ਸਾਲਾਂ 'ਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ, ਜਿਸ ਨਾਲ ਸਾਨੂੰ ਭਾਰਤ ਤੇ ਸ਼੍ਰੀਲੰਕਾ ਵਰਗੀਆਂ ਸਥਿਤੀਆਂ ਲਈ ਇਕ ਸੰਤੁਲਿਤ ਟੀਮ ਚੁਣਨ ਦੀ ਆਜ਼ਾਦੀ ਮਿਲੀ ਹੈ | ਟੀ-20 ਵਿਸ਼ਵ ਕੱਪ ਲਈ ਚੁਣੀ ਗਈ ਆਸਟ੍ਰੇਲੀਆਈ ਟੀਮ ਇਸ ਪ੍ਰਕਾਰਪ ਹੈ | ਮਿਸ਼ੇਲ ਮਾਰਸ਼ (ਕਪਤਾਨ), ਜ਼ੇਵੀਅਰ ਬਾਰਟਲੇਟ, ਕੂਪਰ ਕÏਨੋਲੀ, ਪੈਟ ਕਮਿੰਸ, ਟਿਮ ਡੇਵਿਡ, ਕੈਮਰਨ ਗ੍ਰੀਨ, ਨਾਥਨ ਐਲਿਸ, ਜੋਸ਼ ਹੇਜ਼ਲਵੁੱਡ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ, ਮੈਥਿਊ ਕੁਹਨੇਮੈਨ, ਗਲੇਨ ਮੈਕਸਵੈੱਲ, ਮੈਥਿਊ ਸ਼ਾਰਟ, ਮਾਰਕਸ ਸਟੋਇਨਿਸ, ਐਡਮ ਜ਼ਾਂਪਾ |
ਖੇਡ ਸੰਸਾਰ
Free
ਟੀ-20 ਵਿਸ਼ਵ ਕੱਪ ਲਈ ਆਸਟ੍ਰੇਲੀਆਈ ਟੀਮ ਦਾ ਐਲਾਨ <br/>
ਅਜੀਤ ਡੈਸਕ
02-01-2026