24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਸਟਾਰਮਰ ਵਲੋਂ ਨਵੇਂ ਸਾਲ ਦਾ ਸੰਦੇਸ਼ ਜਾਰੀ <br/>

Ad Position 21
No active advertisement
ਅਜੀਤ ਡੈਸਕ 02-01-2026
ਲੰਡਨ, 1 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ/ ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਪ੍ਰਧਾਨ ਮੰਤਰੀ ਸਰ ਕੀਰ ਸਟਾਰਮਰ ਨੇ ਆਪਣੇ ਨਵੇਂ ਸਾਲ ਦੇ ਸੰਦੇਸ਼ 'ਚ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ 'ਦੂਜਿਆਂ ਵਲੋਂ ਪੈਦਾ ਕੀਤੀ ਡਾਵਾਂਡੋਲ ਸਥਿਤੀ ਨੂੰ ਸੁਧਾਰਨ ਤੇ ਵੰਡ ਪਾਉਣ ਦੇ ਮਨਸੂਬਿਆਂ ਨੂੰ ਹਰਾਉਣ' ਦਾ ਵਾਅਦਾ ਕੀਤਾ ਹੈ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ 2026 'ਚ ਲੋਕ ਆਪਣੇ ਜੀਵਨ 'ਚ 'ਸਕਾਰਾਤਮਕ ਤਬਦੀਲੀ' ਮਹਿਸੂਸ ਕਰਨਗੇ | ਉਨ੍ਹਾਂ ਨੇ ਸਵੀਕਾਰ ਕੀਤਾ ਕਿ ਬਿ੍ਟੇਨ 'ਚ ਪਿਛਲਾ ਸਮਾਂ ਚਣੌਤੀਆਂ ਭਰਪੂਰ ਰਿਹਾ, ਪਰ ਲੋਕਾਂ ਨੂੰ ਹੁਣ ਘੱਟ ਬਿੱਲ, ਸੜਕਾਂ 'ਤੇ ਵਧੇਰੇ ਪੁਲਿਸ ਤੇ ਨਵੇਂ ਸਿਹਤ ਕੇਂਦਰ ਸੁਧਾਰਾਂ ਸਮੇਤ ਵਿਖਾਈ ਦੇਣਗੇ | ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਲਈ ਇਹ ਇਕ ਮੁਸ਼ਕਿਲ ਸਾਲ ਰਿਹਾ ਹੈ, ਜੋ ਦੇਸ਼ ਦੀ ਧੀਮੀ ਆਰਥਿਕਤਾ, ਮਾੜੇ ਸਰਵੇਖਣ ਮੁਕਾਬਲੇ ਤੇ ਹੋਰ ਅਟਕਲਾਂ ਨਾਲ ਜੂਝਦਿਆਂ ਲੀਡਰਸ਼ਿਪ ਚੁਣੌਤੀ ਦਾ ਸਾਹਮਣਾ ਕਰਦੇ ਰਹੇ | ਸਰ ਕੀਰ ਨੇ ਇਹ ਵੀ ਕਿਹਾ ਕਿ ਸਾਡੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦਹਾਕਿਆਂ ਤੋਂ ਚੱਲੀਆਂ ਆ ਰਹੀਆਂ ਸਨ ਤੇ ਨਵੀਨੀਕਰਨ ਰਾਤੋ-ਰਾਤ ਦਾ ਕੰਮ ਨਹੀਂ ਹੈ | ਪਰ ਹੁਣ ਬਹੁਤ ਕੁਝ ਬਦਲੇਗਾ¢

Ad Position 22
No active advertisement
ਪਿਛਲੀ ਖ਼ਬਰ ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਮੇਅਰ ਵਜੋਂ ਕੁਰਾਨ ਦੀ ਸਹੁੰ ਚੁੱਕ ਕੇ ਅਹੁਦਾ ਸੰਭਾਲਿਆ ਅਗਲੀ ਖ਼ਬਰ ਟੀ-20 ਵਿਸ਼ਵ ਕੱਪ ਲਈ ਆਸਟ੍ਰੇਲੀਆਈ ਟੀਮ ਦਾ ਐਲਾਨ <br/>
Ad Position 24