24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਮੇਅਰ ਵਜੋਂ ਕੁਰਾਨ ਦੀ ਸਹੁੰ ਚੁੱਕ ਕੇ ਅਹੁਦਾ ਸੰਭਾਲਿਆ

Ad Position 21
No active advertisement
ਅਜੀਤ ਡੈਸਕ 02-01-2026
ਨਿਊਯਾਰਕ, 1 ਜਨਵਰੀ (ਪੀ.ਟੀ.ਆਈ.)- ਨਵੇਂ ਸਾਲ ਦੀ ਸ਼ੁਰੂਆਤ ਤੋਂ ਕੁਝ ਪਲ ਬਾਅਦ ਜ਼ੋਹਰਾਨ ਮਮਦਾਨੀ ਨੂੰ ਇੱਥੇ ਇਕ ਪੁਰਾਣੇ ਸਬਵੇ ਸਟੇਸ਼ਨ 'ਤੇ ਕਰਵਾਏ ਇਕ ਨਿੱਜੀ ਸਮਾਰੋਹ 'ਚ ਨਿਊਯਾਰਕ ਸ਼ਹਿਰ ਦੇ 112ਵੇਂ ਮੇਅਰ ਵਜੋਂ ਰਸਮੀ ਤÏਰ 'ਤੇ ਸਹੁੰ ਚੁਕਾਈ ਗਈ | ਕਵੀਨਜ਼ ਤੋਂ ਸਾਬਕਾ ਭਾਰਤੀ-ਅਮਰੀਕੀ ਪ੍ਰਤੀਨਿਧੀ 34 ਸਾਲਾ ਜ਼ੋਹਰਾਨ ਮਮਦਾਨੀ ਹੁਣ ਅਮਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਦੇ ਮੇਅਰ ਬਣਨ ਵਾਲੇ ਦੱਖਣੀ ਏਸ਼ੀਆਈ ਮੂਲ ਦੇ ਤੇ ਪਹਿਲੇ ਮੁਸਲਿਮ ਵਿਅਕਤੀ ਬਣ ਗਏ ਹਨ | ਮਮਦਾਨੀ ਨੂੰ ਪੁਰਾਣੇ ਸਿਟੀ ਹਾਲ ਸਬਵੇ ਸਟੇਸ਼ਨ 'ਤੇ ਇਕ ਨਿੱਜੀ ਸਮਾਰੋਹ ਵਿੱਚ ਸਹੁੰ ਚੁਕਾਈ ਗਈ ਜਿਸ 'ਚ ਸਿਰਫ਼ ਉਨ੍ਹਾਂ ਦੇ ਪਰਿਵਾਰ ਤੇ ਨਜ਼ਦੀਕੀ ਸਲਾਹਕਾਰ ਸ਼ਾਮਲ ਹੋਏ | ਇਹ ਸਮਾਰੋਹ ਅੱਧੀ ਰਾਤ ਦੇ ਆਸਪਾਸ ਹੋਇਆ | ਉਨ੍ਹਾਂ ਨੂੰ ਕੁਰਾਨ 'ਤੇ ਹੱਥ ਰੱਖ ਕੇ ਨਿਊਯਾਰਕ ਦੇ 112ਵੇਂ ਮੇਅਰ ਤੇ ਦੂਜੇ ਸਭ ਤੋਂ ਛੋਟੇ ਮੇਅਰ ਵਜੋਂ ਸਟੇਟ ਅਟਾਰਨੀ ਜਨਰਲ ਲੈਟੀਆ ਜੇਮਸ ਨੇ ਸਹੁੰ ਚੁਕਾਈ | ਭਾਰਤੀ ਮੂਲ ਦੇ ਮਮਦਾਨੀ ਪ੍ਰਸਿੱਧ ਫਿਲਮ ਨਿਰਮਾਤਾ ਮੀਰਾ ਨਾਇਰ ਤੇ ਕੋਲੰਬੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਮਹਿਮੂਦ ਮਮਦਾਨੀ ਦੇ ਪੁੱਤਰ ਹਨ | ਉਨ੍ਹਾਂ ਦਾ ਜਨਮ ਤੇ ਪਾਲਣ-ਪੋਸ਼ਣ ਯੂਗਾਂਡਾ ਦੀ ਰਾਜਧਾਨੀ ਕੰਪਾਲਾ ਵਿੱਚ ਹੋਇਆ ਸੀ ਤੇ ਸੱਤ ਸਾਲ ਦੀ ਉਮਰ 'ਚ ਆਪਣੇ ਪਰਿਵਾਰ ਨਾਲ ਨਿਊਯਾਰਕ ਸਿਟੀ ਚਲੇ ਗਏ ਸਨ | ਮਮਦਾਨੀ 2018 'ਚ ਇਕ ਅਮਰੀਕੀ ਨਾਗਰਿਕ ਬਣ ਗਏ ਸਨ | ਮਮਦਾਨੀ ਨੇ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਦਾ ਸਹੁੰ ਚੁੱਕ ਸਮਾਗਮ ਨਿਊਯਾਰਕ ਲਈ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੈ, ਜੋ ਕਿ ਕੰਮ ਕਰਨ ਵਾਲੇ ਨਿਊਯਾਰਕ ਵਾਸੀਆਂ ਨੂੰ ਕੇਂਦਰ 'ਚ ਰੱਖਦਾ ਹੈ | ਮਮਦਾਨੀ ਨੇ ਨਵੰਬਰ ਦੀਆਂ ਚੋਣਾਂ 'ਚ ਇਕ ਨਿਰਣਾਇਕ ਤੇ ਇਤਿਹਾਸਕ ਜਿੱਤ ਪ੍ਰਾਪਤ ਕੀਤੀ | ਉਸਨੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਕਰਟਿਸ ਸਲੀਵਾ ਤੇ ਸੀਨੀਅਰ ਸਿਆਸਤਦਾਨ ਤੇ ਨਿਊਯਾਰਕ ਰਾਜ ਦੇ ਸਾਬਕਾ ਗਵਰਨਰ ਐਂਡਰਿਊ ਕੁਓਮੋ ਨੂੰ ਹਰਾਇਆ, ਜੋ ਇਕ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਸਨ ਤੇ ਚੋਣਾਂ ਦੀ ਪੂਰਵ ਸੰਧਿਆ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਮਰਥਨ ਪ੍ਰਾਪਤ ਕੀਤਾ ਸੀ |

Ad Position 22
No active advertisement
ਪਿਛਲੀ ਖ਼ਬਰ ਸੰਗਤ ਨੇ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਘਰ ਜਾ ਕੇ ਕੀਤੀ <br/> ਅਗਲੀ ਖ਼ਬਰ ਸਟਾਰਮਰ ਵਲੋਂ ਨਵੇਂ ਸਾਲ ਦਾ ਸੰਦੇਸ਼ ਜਾਰੀ <br/>
Ad Position 24