ਸਾਬਕਾ ਫੌਜੀਆਂ ਦੇ ਸਨਮਾਨ ਲਈ ਵ੍ਹਾਈਟ ਰਾਕ ’ਚ ਮੁੜ ਹੋਵੇਗੀ ਵਿਸ਼ੇਸ਼ ਪੈਦਲ ਯਾਤਰਾ
ਵੈਨਕੂਵਰ, 23 ਸਤੰਬਰ (ਮਲਕੀਤ ਸਿੰਘ) - ਕੈਨੇਡਾ ਦੇ ਸਾਬਕਾ ਫੌਜੀਆਂ ਪ੍ਰਤੀ ਸਤਿਕਾਰ ਪ੍ਰਗਟ ਕਰਨ ਅਤੇ ਉਨ੍ਹਾਂ ਦੀਆਂ ਸੇਵਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ‘ਕੈਨੇਡੀਅਨ ਵਾਕ ਫਾਰ ਵੈਟਰਨਜ਼’ ਤਹਿਤ ਸਮੁੰਦਰ ਦੇ ਨੇੜੇ ਵੱਸਦੇ ਸ਼ਹਿਰ ਵ੍ਹਾਈਟ ਰਾਕ ਵਿਖੇ ਪੈਦਲ ਯਾਤਰਾ 27 ਸਤੰਬਰ ਐਤਵਾਰ ਨੂੰ ਮੁੜ ਕਰਵਾਈ ਜਾਵੇਗੀ। ਇਸ ਸਬੰਧੀ ਇੱਕ ਸਮਾਗਮ ਵ੍ਹਾਈਟ ਰਾਕ ਦੇ ਮੈਮੋਰੀਅਲ ਪਾਰਕ ਵਿਖੇ ਕਰਵਾਇਆ ਜਾਵੇਗਾ।
ਵੈਨਕੂਵਰ, 23 ਸਤੰਬਰ (ਮਲਕੀਤ ਸਿੰਘ) - ਕੈਨੇਡਾ ਦੇ ਸਾਬਕਾ ਫੌਜੀਆਂ ਪ੍ਰਤੀ ਸਤਿਕਾਰ ਪ੍ਰਗਟ ਕਰਨ ਅਤੇ ਉਨ੍ਹਾਂ ਦੀਆਂ ਸੇਵਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ‘ਕੈਨੇਡੀਅਨ ਵਾਕ ਫਾਰ ਵੈਟਰਨਜ਼’ ਤਹਿਤ ਸਮੁੰਦਰ ਦੇ ਨੇੜੇ ਵੱਸਦੇ ਸ਼ਹਿਰ ਵ੍ਹਾਈਟ ਰਾਕ ਵਿਖੇ ਪੈਦਲ ਯਾਤਰਾ 27 ਸਤੰਬਰ ਐਤਵਾਰ ਨੂੰ ਮੁੜ ਕਰਵਾਈ ਜਾਵੇਗੀ। ਇਸ ਸਬੰਧੀ ਇੱਕ ਸਮਾਗਮ ਵ੍ਹਾਈਟ ਰਾਕ ਦੇ ਮੈਮੋਰੀਅਲ ਪਾਰਕ ਵਿਖੇ ਕਰਵਾਇਆ ਜਾਵੇਗਾ। ਇਸ ਵਿਚ ਸਾਬਕਾ ਫੌਜੀਆਂ ਦੇ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਆਮ ਲੋਕਾਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ। ਇਸ ਯਾਤਰਾ ਦਾ ਮੁੱਖ ਮਕਸਦ ਦੇਸ਼ ਲਈ ਸੇਵਾਵਾਂ ਨਿਭਾਉਣ ਵਾਲੇ ਸਾਬਕਾ ਫੌਜੀਆਂ ਦੇ ਯੋਗਦਾਨ ਨੂੰ ਯਾਦ ਕਰਨਾ ਅਤੇ ਉਨ੍ਹਾਂ ਪ੍ਰਤੀ ਸਨਮਾਨ ਪ੍ਰਗਟ ਕਰਨਾ ਹੈ।