23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਦੱਖਣੀ ਅਫਰੀਕਾ ’ ਚ ਇਕ ਘਰੇਲੂ ਪਾਰਟੀ ਦੌਰਾਨ ਗੋਲੀਬਾਰੀ ’ ਚ 11 ਮੌਤਾਂ

ਕੇਪ ਟਾਉਨ, 23 ਸਤੰਬਰ (ਏਜੰਸੀ)-ਦੱਖਣੀ ਅਫਰੀਕਾ ’ਚ ਇਕ ਘਰੇਲੂ ਪਾਰਟੀ ਦੌਰਾਨ ਦੇਰ ਰਾਤ ਹੋਏ ਹਮਲੇ ਵਿਚ ਤਿੰਨ ਹਮਲਾਵਰਾਂ ਨੇ ਘੱਟੋ-ਘੱਟ 11 ਲੋਕਾਂ ਦੀ ਜਾਨ ਲੈ ਲਈ। ਪੁਲਿਸ ਨੇ ਦੱਸਿਆ ਕਿ ਮੰਗਲਵਾਰ ਰਾਤ ਨੂੰ ਪੂਰਬੀ ਤੱਟ ’ਤੇ ਸਥਿਤ ਡਰਬਨ ਸ਼ਹਿਰ ਤੋਂ ਲਗਭਗ 30 ਕਿਲੋਮੀਟਰ (19 ਮੀਲ) ਦੱਖਣ ਵੱਲ ਕਵਾਮਾਖੁਥਾ ਕਸਬੇ ’ਚ ਹੋਈ ਇਸ ਅੰਨ੍ਹੇਵਾਹ ਗੋਲੀਬਾਰੀ ’ਚ ਤਿੰਨ ਹੋਰ ਲੋਕ ਜ਼ਖ਼ਮੀ ਵੀ ਹੋਏ।

Ad Position 21
No active advertisement
ਅਜੀਤ ਡੈਸਕ 24-09-2026
ਕੇਪ ਟਾਉਨ, 23 ਸਤੰਬਰ (ਏਜੰਸੀ)-ਦੱਖਣੀ ਅਫਰੀਕਾ ’ਚ ਇਕ ਘਰੇਲੂ ਪਾਰਟੀ ਦੌਰਾਨ ਦੇਰ ਰਾਤ ਹੋਏ ਹਮਲੇ ਵਿਚ ਤਿੰਨ ਹਮਲਾਵਰਾਂ ਨੇ ਘੱਟੋ-ਘੱਟ 11 ਲੋਕਾਂ ਦੀ ਜਾਨ ਲੈ ਲਈ। ਪੁਲਿਸ ਨੇ ਦੱਸਿਆ ਕਿ ਮੰਗਲਵਾਰ ਰਾਤ ਨੂੰ ਪੂਰਬੀ ਤੱਟ ’ਤੇ ਸਥਿਤ ਡਰਬਨ ਸ਼ਹਿਰ ਤੋਂ ਲਗਭਗ 30 ਕਿਲੋਮੀਟਰ (19 ਮੀਲ) ਦੱਖਣ ਵੱਲ ਕਵਾਮਾਖੁਥਾ ਕਸਬੇ ’ਚ ਹੋਈ ਇਸ ਅੰਨ੍ਹੇਵਾਹ ਗੋਲੀਬਾਰੀ ’ਚ ਤਿੰਨ ਹੋਰ ਲੋਕ ਜ਼ਖ਼ਮੀ ਵੀ ਹੋਏ। ਉਨ੍ਹਾਂ ਨੇ ਦੱਸਿਆ ਕਿ ਲੋਕ ਇਕ ਪਾਰਟੀ ਲਈ ਘਰ ਵਿਚ ਇਕੱਠੇ ਹੋਏ ਸਨ ਜਦੋਂ ਸ਼ੱਕੀ ਵਿਅਕਤੀ ਘਰ ਵਿਚ ਦਾਖਲ ਹੋਏ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਦਸ ਲੋਕਾਂ, ਜਿਨ੍ਹਾਂ ਵਿਚ ਗਰਭਵਤੀ ਔਰਤ ਵੀ ਸ਼ਾਮਿਲ ਸੀ, ਦੀ ਮੌਤ ਘਟਨਾ ਵਾਲੀ ਥਾਂ ’ਤੇ ਹੀ ਹੋ ਗਈ ਅਤੇ 11ਵੇਂ ਵਿਅਕਤੀ ਨੂੰ ਹਸਪਤਾਲ ’ਚ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਭੰਗੜਾ ਅਕੈਡਮੀ ਵਲੋਂ ਗੀਤਕਾਰ ਮੰਗਲ ਹਠੂਰ ਦਾ ਸਨਮਾਨ ਅਗਲੀ ਖ਼ਬਰ ਐਡੀਲੇਡ ਦੇ ਵੱਖ - ਵੱਖ ਗੁਰੂ ਘਰਾਂ ਵਿਖੇ ਭਾਈ ਅਮਨਦੀਪ ਸਿੰਘ ਸੰਗਤਾਂ ਨਾਲ ਗੁਰੂ ਸ਼ਬਦ ਰਾਹੀਂ ਸਾਂਝ ਪਾਉਣਗੇ
Ad Position 24