23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਜੈਸ਼ੰਕਰ-ਰੂਬਿਓ ਮੁਲਾਕਾਤ ’ਚ ਰੂਸੀ ਤੇਲ ’ਤੇ 100 ਫੀਸਦੀ ਟੈਰਿਫ਼ ਦਾ ਮੁੱਦਾ ਉੱਠਿਆ

ਨਿਊਯਾਰਕ, 23 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)- ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਵਿਚਾਲੇ ਨਿਊਯਾਰਕ ਵਿਚ ਹੋਈ ਅਹਿਮ ਮੁਲਾਕਾਤ ਦੌਰਾਨ ਭਾਰਤ-ਅਮਰੀਕਾ ਸਬੰਧਾਂ, ਰੂਸੀ ਤੇਲ ਦੀ ਖਰੀਦ ਨਾਲ ਜੁੜੇ ਨਵੇਂ ਅਮਰੀਕੀ ਪਾਬੰਦੀ ਕਾਨੂੰਨ, ਵਪਾਰ ਅਤੇ ਕਈ ਖੇਤਰੀ ਮੁੱਦਿਆਂ ’ਤੇ ਗੱਲਬਾਤ ਹੋਈ।

Ad Position 21
No active advertisement
ਭਾਰਤ ਨੇ ਜਤਾਈ ਚਿੰਤਾ 24-09-2026
ਨਿਊਯਾਰਕ, 23 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)- ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਵਿਚਾਲੇ ਨਿਊਯਾਰਕ ਵਿਚ ਹੋਈ ਅਹਿਮ ਮੁਲਾਕਾਤ ਦੌਰਾਨ ਭਾਰਤ-ਅਮਰੀਕਾ ਸਬੰਧਾਂ, ਰੂਸੀ ਤੇਲ ਦੀ ਖਰੀਦ ਨਾਲ ਜੁੜੇ ਨਵੇਂ ਅਮਰੀਕੀ ਪਾਬੰਦੀ ਕਾਨੂੰਨ, ਵਪਾਰ ਅਤੇ ਕਈ ਖੇਤਰੀ ਮੁੱਦਿਆਂ ’ਤੇ ਗੱਲਬਾਤ ਹੋਈ। ਜੈਸ਼ੰਕਰ ਨੇ ਰੂਸ ਅਤੇ ਈਰਾਨ ਨਾਲ ਸੰਬੰਧਿਤ ਨਵੇਂ ਪਾਬੰਦੀ ਕਾਨੂੰਨ ਨੂੰ ਲੈ ਕੇ ਭਾਰਤ ਦੇ ਹਿੱਤਾਂ ਅਤੇ ਚਿੰਤਾਵਾਂ ਨੂੰ ਅਮਰੀਕੀ ਪੱਖ ਸਾਹਮਣੇ ਸਪੱਸ਼ਟ ਤੌਰ ’ਤੇ ਰੱਖਿਆ। ਨਵੇਂ ਅਮਰੀਕੀ ਕਾਨੂੰਨ ਤਹਿਤ ਰੂਸ ਤੋਂ ਵੱਡੀ ਮਾਤਰਾ ਵਿਚ ਕੱਚਾ ਤੇਲ ਅਤੇ ਗੈਸ ਖਰੀਦਣ ਵਾਲੇ ਦੇਸ਼ਾਂ ’ਤੇ 100 ਫੀਸਦੀ ਤੱਕ ਟੈਰਿਫ਼ ਲਗਾਉਣ ਦੀ ਵਿਵਸਥਾ ਹੈ। ਭਾਰਤ ਦਾ ਕਹਿਣਾ ਹੈ ਕਿ ਉਹ ਆਪਣੀਆਂ ਊਰਜਾ ਲੋੜਾਂ, ਆਰਥਿਕ ਹਿੱਤਾਂ ਅਤੇ ਦੇਸ਼ ਲਈ ਵਾਜਬ ਕੀਮਤਾਂ ਨੂੰ ਧਿਆਨ ਵਿਚ ਰੱਖ ਕੇ ਫੈਸਲੇ ਕਰੇਗਾ। ਮੁਲਾਕਾਤ ਦੌਰਾਨ ਵਪਾਰ, ਰੱਖਿਆ, ਊਰਜਾ, ਦਵਾਈਆਂ, ਮਹੱਤਵਪੂਰਨ ਖਣਿਜਾਂ ਅਤੇ ਹੋਰ ਦੁਵੱਲੇ ਮੁੱਦਿਆਂ ’ਤੇ ਸਹਿਯੋਗ ਜਾਰੀ ਰੱਖਣ ਬਾਰੇ ਵੀ ਵਿਚਾਰ ਸਾਂਝੇ ਕੀਤੇ ਗਏ।
Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਰਾਸ਼ਟਰ ’ਚ ਈਰਾਨੀ ਰਾਸ਼ਟਰਪਤੀ ਦੇ ਅਮਰੀਕਾ-ਇਜ਼ਰਾਈਲ ’ਤੇ ਤਿੱਖੇ ਦੋਸ਼ ਅਗਲੀ ਖ਼ਬਰ ਸੁਰੱਖਿਆ ਪ੍ਰੀਸ਼ਦ ਲਈ ਭਾਰਤ ਵਲੋਂ ਕੂਟਨੀਤਕ ਮੁਹਿੰਮ ਤੇਜ਼ ਨਿਊਯਾਰਕ ’ਚ ਜੈਸ਼ੰਕਰ ਵਲੋਂ ਅਹਿਮ ਮੀਟਿੰਗਾਂ
Ad Position 24