ਰਾਏਪੁਰ, 23 ਜਨਵਰੀ (ਪੀ. ਟੀ. ਆਈ.)-ਭਾਰਤ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ 5 ਮੈਚਾਂ ਦੀ ਟੀ-20 ਲੜੀ 'ਚ 2-0 ਦੀ ਬੜ੍ਹਤ ਬਣਾ ਲਈ ਹੈ | ਸ਼ੁੱਕਰਵਾਰ ਨੂੰ ਰਾਏਪੁਰ ਦੇ ਸ਼ਹੀਦ ਵੀਰ ਨਾਰਾਇਣ ਸਿੰਘ ਇੰਟਰਨੈਸ਼ਨਲ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਨਿਊਜ਼ੀਲੈਂਡ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕੀਤੀ | ਕਪਤਾਨ ਮਿਸ਼ੇਲ ਸੈਂਟਨਰ ਦੀਆਂ ਨਾਬਾਦ 47 ਤੇ ਰਚਿਨ ਰਵਿੰਦਰ ਦੀਆਂ 44 ਦÏੜਾਂ ਦੀ ਮਦਦ ਨਾਲ 20 ਓਵਰਾਂ 'ਚ 6 ਵਿਕਟਾਂ 'ਤੇ 208 ਦੌੜਾਂ ਬਣਾਈਆਂ |
ਜਵਾਬ 'ਚ ਭਾਰਤ ਨੇ 15.2 ਓਵਰਾਂ 'ਚ 3 ਵਿਕਟਾਂ ਗੁਆ ਕੇ ਟੀਚਾ ਪ੍ਰਾਪਤ ਕਰ ਲਿਆ | ਭਾਰਤ ਲਈ ਈਸ਼ਾਨ ਕਿਸ਼ਨ ਨੇ 76 ਤੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਨਾਬਾਦ 82 ਦÏੜਾਂ ਦੀ ਮੈਚ ਜੇਤੂ ਪਾਰੀ ਖੇਡੀ | ਦੋਵਾਂ ਵਿਚਕਾਰ 122 ਦੌੜਾਂ ਦੀ ਸਾਂਝੇਦਾਰੀ ਹੋਈ | ਈਸ਼ਾਨ ਕਿਸ਼ਨ ਨੇ 21 ਗੇਂਦਾਂ 'ਚ ਆਪਣੇ ਟੀ-20 ਕਰੀਅਰ ਦਾ 7ਵਾਂ ਅਰਧ ਸੈਂਕੜਾ ਪੂਰਾ ਕੀਤਾ | ਉਹ ਨਿਊਜ਼ੀਲੈਂਡ ਵਿਰੁੱਧ ਟੀ-20 'ਚ ਅਰਧ ਸੈਂਕੜਾ ਲਗਾਉਣ ਵਾਲੇ ਸਭ ਤੋਂ ਤੇਜ਼ ਬੱਲੇਬਾਜ਼ ਬਣ ਗਏ ਹਨ | ਸੂਰਿਆਕੁਮਾਰ ਯਾਦਵ ਵੀ ਇਸ ਸੂਚੀ 'ਚ ਸ਼ਾਮਲ ਹੋ ਗਏ | ਅੱਜ ਮੈਚ ਦੀ ਸ਼ੁਰੂਆਤ 'ਚ ਅਭਿਸ਼ੇਕ ਸ਼ਰਮਾ ਜ਼ੀਰੋ 'ਤੇ ਅਤੇ ਸੰਜੂ ਸੈਮਸਨ 6 ਦÏੜਾਂ 'ਤੇ ਆਊਟ ਹੋਏ | ਭਾਰਤ ਵੱਲੋਂ ਕੁਲਦੀਪ ਯਾਦਵ ਨੇ 2 ਵਿਕਟਾਂ ਲਈਆਂ | ਜਦਕਿ ਵਰੁਣ ਚੱਕਰਵਰਤੀ, ਸ਼ਿਵਮ ਦੂਬੇ, ਹਾਰਦਿਕ ਪੰਡਯਾ ਤੇ ਹਰਸ਼ਿਤ ਰਾਣਾ ਨੇ ਇਕ-ਇਕ ਵਿਕਟ ਲਈ |
ਖੇਡ ਸੰਸਾਰ
Free
ਭਾਰਤ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾਇਆ <br/>
ਅਜੀਤ ਡੈਸਕ
24-01-2026