ਪਾਕਿ ਨੇ ਅਜੇ ਤੱਕ ਵਿਸ਼ਵ ਕੱਪ ਲਈ ਟੀਮ ਦਾ ਨਹੀਂ ਕੀਤਾ ਐਲਾਨ
ਕਰਾਚੀ, 23 ਜਨਵਰੀ (ਪੀ. ਟੀ. ਆਈ.)-ਪਾਕਿਸਤਾਨ ਚੋਣਕਾਰਾਂ ਨੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਨੂੰ ਆਸਟ੍ਰੇਲੀਆ ਵਿਰੁੱਧ ਘਰੇਲੂ ਲੜੀ ਲਈ ਰਾਸ਼ਟਰੀ ਟੀ-20 ਟੀਮ 'ਚ ਸ਼ਾਮਲ ਕੀਤਾ ਹੈ | ਗੋਡੇ ਦੀ ਸੱਟ ਤੋਂ ਬਾਅਦ ਅਫਰੀਦੀ ਦੀ ਵਾਪਸੀ ਤੇ ਬਾਬਰ ਆਜ਼ਮ ਦੀ ਬਿਗ ਬੈਸ਼ ਲੀਗ ਤੋਂ ਵਾਪਸੀ ਤੋਂ ਇਲਾਵਾ, ਇਸ ਮਹੀਨੇ ਦੇ ਸ਼ੁਰੂ 'ਚ ਸ਼੍ਰੀਲੰਕਾ ਖੇਡਣ ਵਾਲੀ ਟੀਮ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ | ਆਸਟ੍ਰੇਲੀਆ 'ਚ ਬਿਗ ਬੈਸ਼ ਲੀਗ ਦੌਰਾਨ ਫੀਲਡਿੰਗ ਕਰਦੇ ਸਮੇਂ ਅਫਰੀਦੀ ਨੂੰ ਗੋਡੇ ਦੀ ਸੱਟ ਲੱਗ ਗਈ ਸੀ ਤੇ ਉਹ ਲਾਹੌਰ ਦੇ ਹਾਈ ਪਰਫਾਰਮੈਂਸ ਸੈਂਟਰ 'ਚ ਇਲਾਜ ਲਈ ਘਰ ਵਾਪਸ ਪਰਤਿਆ ਸੀ | ਆਸਟ੍ਰੇਲੀਆਈ ਟੀਮ 28 ਜਨਵਰੀ ਨੂੰ ਪਾਕਿਸਤਾਨ ਪਹੁੰਚੇਗੀ |
ਖੇਡ ਸੰਸਾਰ
Free
ਆਸਟ੍ਰੇਲੀਆ ਵਿਰੁੱਧ ਲੜੀ ਲਈ ਪਾਕਿਸਤਾਨ ਟੀਮ 'ਚ ਸ਼ਾਹੀਨ ਅਫਰੀਦੀ ਸ਼ਾਮਿਲ <br/>
ਅਜੀਤ ਡੈਸਕ
24-01-2026