ਲਾਹੌਰ, 24 ਜਨਵਰੀ (ਪੀ.ਟੀ.ਆਈ.)-ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਚੇਅਰਮੈਨ ਮੋਹਸਿਨ ਨਕਵੀ ਨੇ ਕਿਹਾ ਕਿ ਆਉਣ ਵਾਲੇ ਟੀ-20 ਵਿਸ਼ਵ ਕੱਪ 'ਚ ਰਾਸ਼ਟਰੀ ਟੀਮ ਦੀ ਭਾਗੀਦਾਰੀ ਬਾਰੇ ਅੰਤਿਮ ਫੈਸਲਾ ਦੇਸ਼ ਦੀ ਸਰਕਾਰ ਕਰੇਗੀ। ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਬੰਗਲਾਦੇਸ਼ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ। ਨਕਵੀ ਨੇ ਇੱਥੇ ਇਕ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਇਹ ਮਾਮਲਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਸਾਹਮਣੇ ਰੱਖਿਆ ਜਾਵੇਗਾ, ਜੋ ਇਸ ਸਮੇਂ ਦੇਸ਼ ਤੋਂ ਬਾਹਰ ਹਨ ਤੇ ਉਨ੍ਹਾਂ ਦੀ ਵਾਪਸੀ 'ਤੇ ਫੈਸਲਾ ਲਿਆ ਜਾਵੇਗਾ। ਨਕਵੀ ਨੇ ਕਿਹਾ ਕਿ ਸਰਕਾਰ ਦਾ ਫੈਸਲਾ ਅੰਤਿਮ ਤੇ ਲਾਜ਼ਮੀ ਹੋਵੇਗਾ। ਜੇਕਰ ਸਰਕਾਰ 'ਇਨਕਾਰ' ਕਰਦੀ ਹੈ ਤਾਂ ਆਈ.ਸੀ.ਸੀ. ਕਿਸੇ ਹੋਰ ਟੀਮ ਨੂੰ ਸੱਦਾ ਦੇ ਸਕਦੀ ਹੈ। ਜ਼ਿਕਰਯੋਗ ਹੈ ਕਿ ਪੀ.ਸੀ.ਬੀ. ਇਸ ਮੁੱਦੇ 'ਤੇ ਬੰਗਲਾਦੇਸ਼ ਦਾ ਸਮਰਥਨ ਕਰਨ ਵਾਲਾ ਇਕਲੌਤਾ ਮੈਂਬਰ ਦੇਸ਼ ਹੈ।
ਖੇਡ ਸੰਸਾਰ
Free
ਪਾਕਿ ਵੀ ਵਿਸ਼ਵ ਕੱਪ ਤੋਂ ਬਾਹਰ ਹੋਣ ਦਾ ਲੈ ਸਕਦੈ ਫ਼ੈਸਲਾ
ਅਜੀਤ ਡੈਸਕ
25-01-2026