18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਅਮਰੀਕੀ ਅਦਾਲਤ ਨੇ ਹਿਰਾਸਤ 'ਚ ਮੌਤ ਦੇ ਗਵਾਹਾਂ ਨੂੰ ਦੇਸ਼ ਨਿਕਾਲਾ ਦੇਣ ਤੋਂ ਰੋਕਿਆ

Ad Position 21
No active advertisement
ਅਜੀਤ ਡੈਸਕ 25-01-2026

ਸੈਕਰਾਮੈਂਟੋ, 24 ਜਨਵਰੀ (ਹੁਸਨ ਲੜੋਆ ਬੰਗਾ)-ਇਥੋਂ ਦੀ ਇਕ ਹੋਰ ਅਦਾਲਤ ਨੇ ਟਰੰਪ ਪ੍ਰਸਾਸ਼ਨ ਨੂੰ ਆਦੇਸ਼ ਦਿੱਤਾ ਹੈ ਕਿ ਉਹ ਉਨ੍ਹਾਂ ਹਵਾਲਾਤੀਆਂ ਨੂੰ ਦੇਸ਼ ਨਿਕਾਲਾ ਨਹੀਂ ਦੇ ਸਕਦਾ ਜੋ ਹਿਰਾਸਤ ਦੌਰਾਨ ਇਕ ਹਵਾਲਾਤੀ ਦੀ ਹੋਈ ਮੌਤ ਦੇ ਗਵਾਹ ਹਨ। ਐਸ ਪਾਸੋ ਕਾਊਂਟੀ ਮੈਡੀਕਲ ਜਾਂਚਕਾਰ ਨੇ ਆਪਣੀ ਪੋਸਟ ਮਾਰਟਮ ਰਿਪੋਰਟ 'ਚ ਕਿਹਾ ਹੈ ਕਿ 3 ਜਨਵਰੀ ਨੂੰ ਗੇਰਾਲਡੋ ਲੁਨਾਸ ਕੈਮਪੋਸ ਦੀ ਜੇਲ੍ਹ 'ਚ ਹੋਈ ਮੌਤ ਕੁੱਦਰਤੀ ਮੌਤ ਨਹੀਂ ਸੀ। ਉਸ ਦੀ ਮੌਤ ਗਰਦਨ ਤੇ ਧੜ ਉਪਰ ਪਏ ਦਬਾਅ ਕਾਰਨ ਸਾਹ ਘੁਟਣ ਦੇ ਸਿੱਟੇ ਵਜੋਂ ਹੋਈ ਹੈ। ਇਹ ਹੱਤਿਆ ਹੈ। ਇਸ ਰਿਪੋਰਟ ਦੇ ਆਧਾਰ 'ਤੇ ਜੱਜ ਸਟੀਵਨ ਬਰੀਓਨਸ ਨੇ ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਉਪਰ ਉਨ੍ਹਾਂ 2 ਹਵਾਲਾਤੀਆਂ ਨੂੰ ਦੇਸ਼ ਨਿਕਾਲਾ ਦੇਣ 'ਤੇ ਆਰਜੀ ਰੋਕ ਲਾ ਦਿੱਤੀ ਹੈ ਜਿਨ੍ਹਾਂ ਨੇ ਜੇਲ੍ਹ ਗਾਰਡਾਂ ਨੂੰ ਲੁਨਾਸ ਕੈਮਪੋਸ ਉਪਰ ਤਸ਼ੱਦਦ ਕਰਦਿਆਂ ਵੇਖਿਆ ਸੀ। ਪੀੜਤ ਪਰਿਵਾਰ ਦੇ ਵਕੀਲ ਮੈਕਸ ਸ਼ੋਇੰਗ ਨੇ ਇਕ ਬਿਆਨ 'ਚ ਕਿਹਾ ਹੈ ਕਿ ਬਹੁਤ ਪੁਖਤਾ ਸਬੂਤ ਹਨ ਕਿ ਜੇਲ੍ਹ ਗਾਰਡਾਂ ਨੇ ਲੁਨਾਸ ਕੈਮਪੋਸ ਦੀ ਹੱਤਿਆ ਕੀਤੀ ਹੈ।

Ad Position 22
No active advertisement
ਪਿਛਲੀ ਖ਼ਬਰ ਪਾਕਿ ਵੀ ਵਿਸ਼ਵ ਕੱਪ ਤੋਂ ਬਾਹਰ ਹੋਣ ਦਾ ਲੈ ਸਕਦੈ ਫ਼ੈਸਲਾ ਅਗਲੀ ਖ਼ਬਰ ਅਮਰੀਕਾ 'ਚ ਭਾਰਤੀ ਮੂਲ ਦੇ ਵਿਅਕਤੀ ਵਲੋਂ ਪਤਨੀ ਤੇ 3 ਰਿਸ਼ਤੇਦਾਰਾਂ ਦੀ ਗੋਲੀ ਮਾਰ ਕੇ ਹੱਤਿਆ <br/>
Ad Position 24