03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਬਲਦੇਵ ਸਿੰਘ ਨੇ ਭਾਰਤੀ ਹਾਕੀ ਟੀਮ ਨੂੰ ਸਭ ਤੋਂ ਵੱਧ ਕਪਤਾਨ ਦਿੱਤੇ ਪਦਮਸ੍ਰੀ ਲਈ ਨਾਂਅ ਐਲਾਨੇ ਜਾਣ 'ਤੇ ਲੁਧਿਆਣਾ 'ਚ ਖੁਸ਼ੀ ਦੀ ਲਹਿਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 26-01-2026

ਜਲੰਧਰ, 25 ਜਨਵਰੀ (ਡਾ.ਜਤਿੰਦਰ ਸਾਬੀ)-ਭਾਰਤ ਸਰਕਾਰ ਵੱਲੋਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ ਕੌਮੀ ਪੁਰਸਕਾਰਾਂ ਦੇ ਐਲਾਨ 'ਚ ਭਾਰਤੀ ਹਾਕੀ ਟੀਮ ਨੂੰ ਸਭ ਤੋਂ ਵੱਧ ਕਪਤਾਨ ਤੇ ਔਰਤਾਂ ਦੀ ਹਾਕੀ 'ਚ ਸਭ ਤੋਂ ਵੱਧ ਅੰਤਰ ਰਾਸ਼ਟਰੀ ਤੇ ਉਲੰਪੀਅਨ ਖਿਡਾਰਨਾਂ ਤਿਆਰ ਕਰਨ ਵਾਲੇ ਕੌਮੀ ਹਾਕੀ ਕੋਚ ਬਲਦੇਵ ਸਿੰਘ ਲਈ ਪਦਮਸ੍ਰੀ ਪੁਰਸਕਾਰ ਦਾ ਐਲਾਨ ਕੀਤੇ ਜਾਣ 'ਤੇ ਲੁਧਿਆਣਾ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ | ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਬਲਦੇਵ ਸਿੰਘ ਨੇ ਆਪਣਾ ਖੇਡ ਸਫ਼ਰ ਪਹਿਲਾਂ ਮਾਲਵਾ ਖਾਲਸਾ ਹਾਈ ਸਕੂਲ ਲੁਧਿਆਣਾ ਤੇ ਮਗਰੋਂ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ 'ਚ ਆਰੰਭਿਆ | ਉਹ 1971-72 ਿ'ਚ ਸਾਡਾ ਇਸ ਕਾਲਜ 'ਚ ਸਾਥੀ ਸੀ | ਉਦੋਂ ਹੀ ਇਸ ਕਾਲਜ ਨੇ ਪੰਜਾਬ ਯੂਨੀਵਰਸਿਟੀ ਹਾਕੀ ਚੈਂਪੀਅਨਸ਼ਿਪ ਜਿੱਤੀ ਸੀ | ਉਨ੍ਹਾਂ ਕਿਹਾ ਕਿ ਬਲਦੇਵ ਸਿੰਘ ਮਗਰੋਂ ਆਰੀਆ ਕਾਲਜ 'ਚ ਪੜ੍ਹਨ ਚਲੇ ਗਏ ਜਿੱਥੇ ਹਾਕੀ ਉਲੰਪੀਅਨ ਸੁਰਜੀਤ ਸਿੰਘ ਰੰਧਾਵਾ ਦੀ ਸੰਗਤ ਕਾਰਨ ਉਚੇਰੇ ਸੁਪਨੇ ਲੈਣ ਦੀ ਪ੍ਰੇਰਨਾ ਮਿਲੀ | ਬਲਦੇਵ ਸਿੰਘ ਨੂੰ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਪ੍ਰਧਾਨ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਸ. ਪ. ਸਿੰਘ ਨੇ ਵਧਾਈ ਦਿੱਤੀ | ਬਲਦੇਵ ਸਿੰਘ ਨੂੰ ਇਸ ਤੋਂ ਪਹਿਲਾਂ ਦਰੋਣਾਚਾਰੀਆ ਐਵਾਰਡ ਵੀ ਮਿਲ ਚੁੱਕਾ ਹੈ | ਬਲਦੇਵ ਸਿੰਘ ਲੁਧਿਆਣਾ ਸਥਿਤ ਪਿੰਡ ਹੈਬੋਵਾਲ ਦੇ ਵਸਨੀਕ ਹਨ |

Ad Position 22
No active advertisement
ਪਿਛਲੀ ਖ਼ਬਰ ਬੀ. ਸੀ. ਸੀ. ਆਈ. ਦੇ ਸਾਬਕਾ ਪ੍ਰਧਾਨ ਆਈ. ਐਸ. ਬਿੰਦਰਾ ਦਾ ਦਿਹਾਂਤ <br/> ਅਗਲੀ ਖ਼ਬਰ ਹਰੇਕ ਸਨਾਤਨੀ ਦੇ ਘਰ ਵਿਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤਸਵੀਰ ਜ਼ਰੂਰ ਹੋਣੀ ਚਾਹੀਦੀ ਹੈ-ਬਾਬਾ ਹਰਨਾਮ ਸਿੰਘ ਖ਼ਾਲਸਾ
Ad Position 24