23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਹੈਦਰਾਬਾਦ ਨੇ ਕੋਲਕਾਤਾ ਨੂੰ 65 ਦੌੜਾਂ ਨਾਲ ਹਰਾਇਆ <br/>

Ad Position 21
No active advertisement
ਮੈਚ ਦੌਰਾਨ ਸਨਰਾਈਜ਼ਰਜ਼ ਦਾ ਖਿਡਾਰੀ ਟ੍ਰੈਵਿਸ ਹੈੱਡ ਸ਼ਾਟ ਖੇਡਦਾ ਹੋਇਆ | <br/> 03-04-2026

ਕੋਲਕਾਤਾ, 2 ਅਪ੍ਰੈਲ (ਏਜੰਸੀ)-ਸਨਰਾਈਜ਼ਰਜ਼ ਹੈਦਰਾਬਾਦ ਨੇ 19ਵੇਂ ਆਈ.ਪੀ.ਐਲ. ਸੀਜ਼ਨ ਦੀ ਆਪਣੀ ਪਹਿਲੀ ਜਿੱਤ ਦਰਜ ਕੀਤੀ | ਟੀਮ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 65 ਦÏੜਾਂ ਨਾਲ ਹਰਾਇਆ | ਇਹ 2024 ਦੇ ਚੈਂਪੀਅਨ ਕੇ.ਕੇ.ਆਰ. ਲਈ ਲਗਾਤਾਰ ਦੂਜੀ ਹਾਰ ਹੈ, ਜੋ ਪਹਿਲਾਂ ਮੁੰਬਈ ਇੰਡੀਅਨਜ਼ ਤੋਂ ਹਾਰ ਗਈ ਸੀ | ਈਡਨ ਗਾਰਡਨ ਵਿਖੇ ਖੇਡੇ ਗਏ ਮੈਚ 'ਚ ਕੇ.ਕੇ.ਆਰ. ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ | ਹੈਦਰਾਬਾਦ ਨੇ 8 ਵਿਕਟਾਂ ਦੇ ਨੁਕਸਾਨ 'ਤੇ ਕੁੱਲ 226 ਦÏੜਾਂ ਬਣਾਈਆਂ | ਜਦਕਿ ਕੋਲਕਾਤਾ 16 ਓਵਰਾਂ 'ਚ 161 ਦÏੜਾਂ 'ਤੇ ਢੇਰ ਹੋ ਗਿਆ¢ ਕੇ.ਕੇ.ਆਰ. ਲਈ ਅੰਗਕ੍ਰਿਸ਼ ਰਘੂਵੰਸ਼ੀ ਨੇ ਅਰਧ ਸੈਂਕੜਾ ਲਗਾਇਆ | ਬਲੇਸਿੰਗ ਮੁਜ਼ਾਰਾਬਾਨੀ ਨੇ 4 ਵਿਕਟਾਂ ਲਈਆਂ, ਜਦੋਂ ਕਿ ਵੈਭਵ ਅਰੋੜਾ ਨੇ 2 ਵਿਕਟਾਂ, ਕਾਰਤਿਕ ਤਿਆਗੀ ਤੇ ਅੰਕੁਲ ਰਾਏ ਨੇ ਇਕ-ਇਕ ਵਿਕਟ ਲਈ | ਐਸ.ਆਰ.ਐਚ. ਲਈ ਹੇਨਰਿਕ ਕਲਾਸੇਨ ਨੇ ਅਰਧ ਸੈਂਕੜਾ ਲਗਾਇਆ | ਚÏਥੀ ਵਿਕਟ ਡਿੱਗਣ ਤੋਂ ਬਾਅਦ ਉਸਨੇ ਨਿਤੀਸ਼ ਰੈੱਡੀ ਨਾਲ ਸਾਂਝੇਦਾਰੀ 'ਚ 82 ਦÏੜਾਂ ਜੋੜੀਆਂ, ਜਿਸ ਨਾਲ ਟੀਮ ਦਾ ਕੁੱਲ ਸਕੋਰ 200 ਦÏੜਾਂ ਤੋਂ ਪਾਰ ਹੋ ਗਿਆ | 39 ਦÏੜਾਂ ਬਣਾਉਣ ਤੋਂ ਇਲਾਵਾ, ਰੈੱਡੀ ਨੇ 2 ਵਿਕਟਾਂ ਵੀ ਲਈਆਂ | ਉਸ ਤੋਂ ਇਲਾਵਾ, ਈਸ਼ਾਨ ਮਲਿੰਗਾ ਨੇ ਵੀ 2 ਵਿਕਟਾਂ ਲਈਆਂ, ਜਦੋਂ ਕਿ ਜੈਦੇਵ ਉਨਾਦਕਟ ਨੇ 3 ਵਿਕਟਾਂ ਲਈਆਂ ਤੇ ਹਰਸ਼ ਦੂਬੇ ਨੇ ਇਕ ਵਿਕਟ ਲਈ |

Ad Position 22
No active advertisement
ਪਿਛਲੀ ਖ਼ਬਰ ਰੂਸ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਗੱਲਬਾਤ <br/> ਅਗਲੀ ਖ਼ਬਰ ਰਣਜੀਤ ਪੰਜਾਬੀ ਸਾਹਿਤ ਸਭਾ ਵਲੋਂ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ 5 ਨੂੰ
Ad Position 24