ਅੰਮਿ੍ਤਸਰ, 2 ਅਪ੍ਰੈਲ (ਹਰਮਿੰਦਰ ਸਿੰਘ)-ਰਣਜੀਤ ਪੰਜਾਬੀ ਸਾਹਿਤ ਸਭਾ ਅੰਮਿ੍ਤਸਰ ਵਲੋਂ ਵਿਸਾਖੀ ਨੂੰ ਸਮਰਪਿਤ ਸਾਲਾਨਾ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ 5 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਰਣਜੀਤ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਪਿ੍ੰ: ਡਾ: ਗਿਆਨ ਸਿੰਘ ਘਈ ਨੇ ਦੱਸਿਆ ਕਿ ਸਨਮਾਨ ਸਮਾਰੋਹ ਸਮੇਂ ਕੁਝ ਬਹੁਤ ਹੀ ਸਤਿਕਾਰਤ ਸ਼ਖ਼ਸੀਅਤਾਂ ਨੂੰ ਵੱਖ-ਵੱਖ ਐਵਾਰਡਾਂ ਨਾਲ ਸਨਮਾਨ ਕੀਤਾ ਜਾਵੇਗਾ ਅਤੇ ਹਾਜ਼ਰ ਕਵੀਆਂ ਦਾ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ | ਸਮਾਰੋਹ ਦੀ ਪ੍ਰਧਾਨਗੀ ਡਾ: ਧਰਮ ਸਿੰਘ, ਪਿ੍ੰ: ਇੰਦਰਜੀਤ ਸਿੰਘ ਗੋਗੋਆਣੀ ਅਤੇ ਡਾ: ਹੀਰਾ ਸਿੰਘ ਕਰਨਗੇ | ਇਸ ਦੌਰਾਨ ਪ੍ਰੋ: ਬਲਬੀਰ ਕੌਰ ਰਾਏਕੋਟੀ ਨੂੰ 'ਭਗਤ ਪੂਰਨ ਸਿੰਘ ਪੁਰਸਕਾਰ', ਡਾ: ਹਰਮੀਤ ਕੌਰ ਮੀਤ ਨੂੰ 'ਮਾਈ ਭਾਗੋ ਪੁਰਸਕਾਰ', ਹਰਭਜਨ ਸਿੰਘ ਨਾਹਲ ਨੂੰ 'ਗਿਆਨ ਸਿੰਘ ਕੰਵਲ ਪੁਰਸਕਾਰ', ਲੇਖਕ ਅਤੇ ਗਾਇਕ ਸੁਖਵੰਤ ਚੇਤਨਪੁਰੀ ਨੂੰ 'ਬਲਵੰਤ ਸਿੰਘ ਤੇਗ ਪੁਰਸਕਾਰ, ਡਾ: ਜਸਵਿੰਦਰ ਕੌਰ ਨੂੰ 'ਅੰਮਿ੍ਤਾ ਪ੍ਰੀਤਮ ਪੁਰਸਕਾਰ', ਸੁਰਿੰਦਰ ਫਰਿਸ਼ਤਾ ਉਰਫ ਘੁੱਲੇ ਸ਼ਾਹ ਨੂੰ 'ਹਰਭਜਨ ਸਿੰਘ ਜੱਬਲ ਪੁਰਸਕਾਰ', ਬਲਬੀਰ ਸਿੰਘ ਲਹਿਰੀ ਨੂੰ 'ਹਰਬੰਸ ਸਿੰਘ ਨਾਗੀ ਪੁਰਸਕਾਰ' ਅਤੇ ਕਵੀ ਮੁਖਤਾਰ ਸਿੰਘ ਗਿੱਲ ਨੂੰ 'ਲਾਲਾ ਧਨੀ ਰਾਮ ਚਾਤਿ੍ਕ ਪੁਰਸਕਾਰ' ਨਾਲ ਸਨਮਾਨਿਤ ਕੀਤਾ ਜਾਵੇਗਾ |