ਚੇਨਈ, 3 ਮਾਰਚ (ਏਜੰਸੀ)-ਆਈ.ਪੀ.ਐਲ. ਦੇ 7ਵੇਂ ਮੈਚ 'ਚ ਪੰਜਾਬ ਕਿੰਗਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ 5 ਵਿਕਟਾਂ ਨਾਲ ਹਰਾਇਆ | ਇਹ ਪੀ.ਬੀ.ਕੇ.ਐਸ. ਦੀ ਲਗਾਤਾਰ ਦੂਜੀ ਜਿੱਤ ਤੇ ਸੀ.ਐਸ.ਕੇ. ਦੀ ਲਗਾਤਾਰ ਦੂਜੀ ਹਾਰ | ਚੇਨਈ ਦੇ ਚੇਪੌਕ ਸਟੇਡੀਅਮ 'ਚ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਚੇਨਈ ਨੇ 5 ਵਿਕਟਾਂ ਦੇ ਨੁਕਸਾਨ 'ਤੇ ਕੁੱਲ 208 ਦÏੜਾਂ ਬਣਾਈਆਂ | ਪੰਜਾਬ ਨੇ 5 ਵਿਕਟਾਂ ਦੇ ਨੁਕਸਾਨ 'ਤੇ 18.4 ਓਵਰਾਂ 'ਚ ਸਫਲਤਾਪੂਰਵਕ ਟੀਚੇ ਦਾ ਪ੍ਰਾਪਤ ਕਰ ਲਿਆ | ਪੀ.ਬੀ.ਕੇ.ਐਸ. ਲਈ ਕਪਤਾਨ ਸ਼੍ਰੇਅਸ ਅਈਅਰ ਨੇ ਅਰਧ ਸੈਂਕੜਾ ਲਗਾਇਆ | ਜਦਕਿ ਪ੍ਰਭਸਿਮਰਨ ਸਿੰਘ ਨੇ 43 ਦÏੜਾਂ, ਪਿ੍ਯਾਂਸ਼ ਆਰੀਆ ਨੇ 39 ਦÏੜਾਂ ਤੇ ਕੂਪਰ ਕੌਨੋਲੀ ਨੇ 36 ਦÏੜਾਂ ਦਾ ਯੋਗਦਾਨ ਪਾਇਆ | ਵਿਜੇਕੁਮਾਰ ਵਿਸ਼ਾਕ ਨੇ 2 ਵਿਕਟਾਂ ਲਈਆਂ ਤੇ ਯੁਜਵੇਂਦਰ ਚਾਹਲ ਤੇ ਮਾਰਕੋ ਜੈਨਸਨ ਨੇ ਇਕ-ਇਕ ਵਿਕਟ ਲਈ | ਸੀ.ਐਸ.ਕੇ. ਲਈ, ਆਯੁਸ਼ ਮਹਾਤਰੇ (73) ਨੇ ਅਰਧ ਸੈਂਕੜਾ ਲਗਾਇਆ | ਸ਼ਿਵਮ ਦੂਬੇ ਨੇ 45 ਦÏੜਾਂ ਬਣਾਈਆਂ ਤੇ ਸਰਫਰਾਜ਼ ਖਾਨ ਨੇ 32 ਦÏੜਾਂ ਬਣਾਈਆਂ | ਇਸ ਦੇ ਨਾਲ ਮੈਟ ਹੈਨਰੀ ਤੇ ਅੰਸ਼ੁਲ ਕੰਬੋਜ ਨੇ 2-2 ਵਿਕਟਾਂ ਲਈਆਂ | ਜ਼ਿਕਰਯੋਗ ਹੈ ਕਿ ਚੇਨਈ ਨੂੰ ਹਰਾਉਣ ਤੋਂ ਪਹਿਲਾਂ ਪੰਜਾਬ ਨੇ ਗੁਜਰਾਤ ਨੂੰ ਵੀ ਹਰਾਇਆ ਸੀ | ਇਸ ਦÏਰਾਨ, ਚੇਨਈ ਨੂੰ ਰਾਜਸਥਾਨ ਦੇ ਹੱਥੋਂ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ | ਇਹ ਜਿੱਤ ਪਿਛਲੇ ਮੁਕਾਬਲਿਆਂ 'ਚ ਅੱਠਵੀਂ ਵਾਰ ਹੈ ਜਦੋਂ ਪੰਜਾਬ ਨੇ ਚੇਨਈ ਨੂੰ ਹਰਾਇਆ ਹੈ |