ਭਾਰਤੀ ਟੀਮ ਦੀਆਂ ਨਜ਼ਰਾਂ ਇਕ ਵਾਰ ਫਿਰ ਕਪਤਾਨ ਹਰਮਨਪ੍ਰੀਤ ਸਿੰਘ ’ਤੇ ਟਿਕੀਆਂ ਹੋਈਆਂ ਹਨ। ਉਹ ਸਿਰਫ਼ ਟੀਮ ਦੀ ਅਗਵਾਈ ਹੀ ਨਹੀਂ ਕਰਨਗੇ, ਸਗੋਂ ਪੈਨਲਟੀ ਕਾਰਨਰ ਅਤੇ ਡਰੈਗ-ਫਲਿਕ ਰਾਹੀਂ ਗੋਲ ਕਰਨ ਦੀ ਉਨ੍ਹਾਂ ਦੀ ਸਮਰੱਥਾ ਭਾਰਤ ਲਈ ਨਿਰਣਾਇਕ ਸਾਬਤ ਹੋ ਸਕਦੀ ਹੈ। ਹਰਮਨਪ੍ਰੀਤ ਦੀ ਅਗਵਾਈ ਵਿਚ ਭਾਰਤ ਨੇ ਇਸ ਵੇਲੇ ਦੇ ਸਾਲਾਂ ਦੌਰਾਨ ਅੰਤਰਰਾਸ਼ਟਰੀ ਪੱਧਰ ’ਤੇ ਲਗਾਤਾਰ ਮਜ਼ਬੂਤ ਪ੍ਰਦਰਸ਼ਨ ਕੀਤਾ ਹੈ। ਹੁਣ ਉਨ੍ਹਾਂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਭਾਰਤ ਨੂੰ 1975 ਤੋਂ ਬਾਅਦ ਦੂਜੀ ਵਾਰ ਵਿਸ਼ਵ ਕੱਪ ਚੈਂਪੀਅਨ ਬਣਾਉਣ ਦੀ ਹੈ। 1975 ਦੀ ਖ਼ਿਤਾਬੀ ਜਿੱਤ ਭਾਰਤੀ ਹਾਕੀ ਦੇ ਇਤਿਹਾਸ ਦਾ ਸੁਨਹਿਰੀ ਅਧਿਆਇ ਹੈ। ਉਸ ਤੋਂ ਬਾਅਦ ਕਈ ਮਹਾਨ ਖਿਡਾਰੀ ਆਏ, ਭਾਰਤ ਨੇ ਓਲੰਪਿਕ ਮੰਚ ’ਤੇ ਵੀ ਆਪਣੀ ਤਾਕਤ ਦਿਖਾਈ, ਪਰ ਵਿਸ਼ਵ ਕੱਪ ਦੀ ਟਰਾਫ਼ੀ ਮੁੜ ਭਾਰਤ ਦੀ ਝੋਲੀ ਨਹੀਂ ਪਈ। ਹੁਣ 2026 ਵਿਚ ਮੌਕਾ ਸਾਹਮਣੇ ਹੈ।
ਖੇਡ ਸੰਸਾਰ
Free
ਹਰਮਨਪ੍ਰੀਤ ਦੀ ਕਪਤਾਨੀ ਸਭ ਤੋਂ ਵੱਡੀ ਉਮੀਦ
ਭਾਰਤੀ ਟੀਮ ਦੀਆਂ ਨਜ਼ਰਾਂ ਇਕ ਵਾਰ ਫਿਰ ਕਪਤਾਨ ਹਰਮਨਪ੍ਰੀਤ ਸਿੰਘ ’ਤੇ ਟਿਕੀਆਂ ਹੋਈਆਂ ਹਨ। ਉਹ ਸਿਰਫ਼ ਟੀਮ ਦੀ ਅਗਵਾਈ ਹੀ ਨਹੀਂ ਕਰਨਗੇ, ਸਗੋਂ ਪੈਨਲਟੀ ਕਾਰਨਰ ਅਤੇ ਡਰੈਗ-ਫਲਿਕ ਰਾਹੀਂ ਗੋਲ ਕਰਨ ਦੀ ਉਨ੍ਹਾਂ ਦੀ ਸਮਰੱਥਾ ਭਾਰਤ ਲਈ ਨਿਰਣਾਇਕ ਸਾਬਤ ਹੋ ਸਕਦੀ ਹੈ।
ਅਜੀਤ ਡੈਸਕ
15-08-2026