ਉਲਾਨਬਾਤਰ (ਮੰਗੋਲੀਆ), 3 ਅਪ੍ਰੈਲ (ਪੀ.ਟੀ.ਆਈ.)-ਨਿਖਤ ਜ਼ਰੀਨ, ਪਿ੍ਆ ਤੇ ਪ੍ਰੀਤੀ ਪਵਾਰ ਇੱਥੇ ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਸੈਮੀਫਾਈਨਲ 'ਚ ਪਹੁੰਚ ਗਈਆਂ, ਜਿਸ ਨਾਲ ਭਾਰਤ ਲਈ ਤਿੰਨ ਤਗਮੇ ਯਕੀਨੀ ਹੋ ਗਏ | ਅÏਰਤਾਂ ਦੇ 51 ਕਿਲੋਗ੍ਰਾਮ ਵਰਗ 'ਚ ਆਪਣੇ ਕੁਆਰਟਰ ਫਾਈਨਲ ਮੁਕਾਬਲੇ 'ਚ ਪੂਰੀ ਤਰ੍ਹਾਂ ਦਬਦਬਾ ਬਣਾਉਂਦੇ ਹੋਏ, ਨਿਖਤ ਨੇ ਪਹਿਲੇ ਹੀ ਦੌਰ ਵਿਚ ਆਰ.ਐਸ.ਸੀ. (ਰੈਫਰੀ ਸਟਾਪ ਮੁਕਾਬਲਾ) ਰਾਹੀਂ ਫਿਲੀਪੀਨਜ਼ ਦੀ ਗਿਆਨ ਬਾਗੁਹਿਨ 'ਤੇ ਸ਼ਾਨਦਾਰ ਜਿੱਤ ਦਰਜ ਕੀਤੀ | ਸੈਮੀਫਾਈਨਲ 'ਚ, ਨਿਖਤ ਹੁਣ ਚੀਨ ਦੀ ਵੂ ਯੂ ਨਾਲ ਭਿੜੇਗੀ, ਜਿਸਨੇ 2024 ਓਲੰਪਿਕ ਵਿਚ ਸੋਨ ਤਗਮਾ ਜਿੱਤਿਆ ਸੀ | ਅÏਰਤਾਂ ਦੇ 60 ਕਿਲੋਗ੍ਰਾਮ ਵਰਗ ਵਿਚ ਸੰਜਮ ਤੇ ਰਣਨੀਤਕ ਸੂਝ-ਬੂਝ ਦਾ ਪ੍ਰਦਰਸ਼ਨ ਕਰਦੇ ਹੋਏ ਪਿ੍ਆ ਨੇ ਚੀਨ ਦੀ ਚੇਂਗਯੂ ਯਾਂਗ ਨੂੰ 4-1 ਨਾਲ ਹਰਾਇਆ | ਪਿ੍ਆ ਹੁਣ ਫਾਈਨਲ 'ਚ ਜਗ੍ਹਾ ਬਣਾਉਣ ਲਈ ਮੰਗੋਲੀਆ ਦੀ ਨਮੂਨ ਮੋਨਖੋਰ ਨਾਲ ਭਿੜੇਗੀ | ਔਰਤਾਂ ਦੇ 54 ਕਿਲੋਗ੍ਰਾਮ ਵਰਗ 'ਚ ਵਿਸ਼ਵ ਮੁੱਕੇਬਾਜ਼ੀ ਕੱਪ 'ਚ ਸੋਨ ਤਗਮਾ ਜੇਤੂ ਪ੍ਰੀਤੀ ਨੇ ਟੂਰਨਾਮੈਂਟ ਦੇ 5ਵੇਂ ਦਿਨ ਸ਼ਾਨਦਾਰ ਪ੍ਰਦਰਸ਼ਨ ਕੀਤਾ | ਪ੍ਰੀਤੀ ਨੇ ਮੰਗੋਲੀਆ ਦੀ ਮੁੰਗੁਨ ਤਸੇਤਸੇਗ ਨੂੰ ਸਰਬਸੰਮਤੀ ਨਾਲ 5-0 ਦੇ ਫੈਸਲੇ ਨਾਲ ਹਰਾਇਆ | ਉਹ ਹੁਣ ਸੈਮੀਫਾਈਨਲ 'ਚ ਇਮ ਏ-ਜੀ ਦਾ ਸਾਹਮਣਾ ਕਰੇਗੀ | ਬਾਕਸਿੰਗ