15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਯੁਵਰਾਜ ਨੇ ਧੋਨੀ ਤੇ ਕਪਿਲ ਦੇਵ ਤੋਂ ਮੰਗੀ ਮੁਆਫ਼ੀ

Ad Position 21
No active advertisement
ਅਜੀਤ ਡੈਸਕ 04-04-2026

ਨਵੀਂ ਦਿੱਲੀ, 3 ਅਪ੍ਰੈਲ (ਪੀ.ਟੀ.ਆਈ.)-ਸਾਬਕਾ ਵਿਸ਼ਵ ਕੱਪ ਜੇਤੂ ਭਾਰਤੀ ਆਲਰਾਊਾਡਰ ਯੁਵਰਾਜ ਸਿੰਘ ਨੇ ਕਿਹਾ ਕਿ ਉਸਦੇ ਪਿਤਾ ਯੋਗਰਾਜ ਸਿੰਘ ਨੇ ਮਹਿੰਦਰ ਸਿੰਘ ਧੋਨੀ ਤੇ ਕਪਿਲ ਦੇਵ ਬਾਰੇ ਗੁੱਸੇ 'ਚ ਕੀਤੀਆਂ ਟਿੱਪਣੀਆਂ ਅਣਉਚਿਤ ਸਨ ਤੇ ਉਹ ਉਨ੍ਹਾਂ ਲਈ ਮੁਆਫ਼ੀ ਮੰਗਦਾ ਹੈ | ਉਸਨੇ ਜ਼ੋਰ ਦੇ ਕੇ ਕਿਹਾ ਕਿ ਉਹ ਆਪਣੇ ਪਿਤਾ ਦੇ ਵਿਵਾਦਪੂਰਨ ਬਿਆਨਾਂ ਨਾਲ ਸਹਿਮਤ ਨਹੀਂ ਹੈ ਤੇ ਇਨ੍ਹਾਂ ਖਿਡਾਰੀਆਂ ਤੋਂ ਪੂਰੇ ਦਿਲੋਂ ਮੁਆਫ਼ੀ ਮੰਗਣਾ ਚਾਹੁੰਦਾ ਹੈ | ਇਕ ਪੋਡਕਾਸਟ ਇੰਟਰਵਿਊ ਵਿਚ ਯੁਵਰਾਜ ਨੇ ਆਪਣੇ ਪਿਤਾ ਨਾਲ ਜੁੜੇ ਵਿਵਾਦਪੂਰਨ ਮੁੱਦੇ ਨੂੰ ਸੰਬੋਧਿਤ ਕੀਤਾ, ਜਿਸਨੇ ਯੁਵਰਾਜ ਨੂੰ ਰਾਸ਼ਟਰੀ ਟੀਮ ਤੋਂ ਬਾਹਰ ਕਰਨ ਲਈ ਧੋਨੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਤੇ ਪਹਿਲਾਂ ਚੋਣ ਨਾਲ ਸਬੰਧਤ ਮਾਮਲਿਆਂ 'ਤੇ ਕਪਿਲ ਨੂੰ ਗਲਤ ਬੋਲਿਆ ਸੀ | ਯੁਵਰਾਜ ਨੇ ਕਿਹਾ ਕਿ ਕਪਿਲ ਭਾਰਤ ਲਈ ਇਕ ਮਹਾਨ ਖਿਡਾਰੀ ਰਹੇ ਹਨ | ਮੈਨੂੰ ਨਹੀਂ ਪਤਾ ਕਿ ਉਨ੍ਹਾਂ (ਯੋਗਰਾਜ ਤੇ ਕਪਿਲ) ਵਿਚਕਾਰ ਕਿਹੋ ਜਿਹਾ ਰਿਸ਼ਤਾ ਸੀ |

Ad Position 22
No active advertisement
ਪਿਛਲੀ ਖ਼ਬਰ ਡੋਪਿੰਗ ਲਈ ਮੁਅੱਤਲ ਐਥਲੀਟਾਂ ਦੀ ਗਿਣਤੀ ਵਿਚ ਭਾਰਤ ਨੇ ਕੀਨੀਆ ਨੂੰ ਪਛਾੜਿਆ <br/> ਅਗਲੀ ਖ਼ਬਰ -ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ- ਭਾਰਤ ਨੇ 3 ਤਗਮੇ ਯਕੀਨੀ ਬਣਾਏ <br/>
Ad Position 24