ਖੇਡ ਸੰਸਾਰ
Free
ਪੰਜਾਬ ਤੇ ਹੈਦਰਾਬਾਦ ਦੇ ਮੈਚ ਦੀਆਂ ਟਿਕਟਾਂ ਦੀ ਵਿਕਰੀ ਅੱਜ ਤੋਂ
ਅਜੀਤ ਡੈਸਕ
04-04-2026
ਐੱਸ. ਏ. ਐੱਸ. ਨਗਰ, 3 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਟਾਟਾ ਆਈ. ਪੀ. ਐਲ-2026 ਦੇ ਪੰਜਾਬ ਕਿੰਗਜ਼ ਤੇ ਸਨਰਾਈਜਰਜ਼ ਹੈਦਰਾਬਾਦ ਵਿਚਕਾਰ 11 ਅਪ੍ਰੈਲ ਨੂੰ ਦੁਪਹਿਰ 3.30 ਵਜੇ ਨਿਊ ਚੰਡੀਗੜ੍ਹ ਸਟੇਡੀਅਮ ਵਿਖੇ ਖੇਡੇ ਜਾਣ ਵਾਲੇ ਦੂਜੇ ਘਰੇਲੂ ਮੈਚ ਦੀਆਂ ਟਿਕਟਾਂ ਦੀ ਵਿਕਰੀ 3 ਅਪ੍ਰੈਲ ਤੋਂ ਆਈ. ਪੀ. ਐਲ. ਦੀ ਐਪ ਤੇ ਵੈੱਬਸਾਈਟ 'ਤੇ ਸ਼ੁਰੂ ਹੋ ਗਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਜਨਰਲ ਸਟੈਂਡ ਦੀਆਂ ਟਿਕਟਾਂ 2 ਹਜ਼ਾਰ ਰੁ. ਤੋਂ ਅਤੇ ਪ੍ਰਾਹੁਣਚਾਰੀ ਦੀਆਂ ਟਿਕਟਾਂ 8,500 ਰੁ. ਤੋਂ, ਜਦਕਿ ਕਾਰਪੋਰੇਟ ਬਾਕਸ ਦੀਆਂ ਟਿਕਟਾਂ 17,500 ਰੁ. ਦੀ ਕੀਮਤ ਤੋਂ ਸ਼ੁਰੂ ਹਨ | ਇਸ ਤੋਂ ਇਲਾਵਾ ਆਫਲਾਈਨ ਟਿਕਟਾਂ ਦੀ ਵਿਕਰੀ 6 ਅਪ੍ਰੈਲ ਤੋਂ ਅੰਤਰਰਾਸ਼ਟਰੀ ਕਿ੍ਕਟ ਸਟੇਡੀਅਮ ਨਿਊ ਚੰਡੀਗੜ੍ਹ ਅਤੇ ਪੀ. ਸੀ. ਏ. ਸਟੇਡੀਅਮ ਮੁਹਾਲੀ ਦੇ ਗੇਟ-2 ਅਤੇ ਗੇਟ-2ਏ 'ਤੇ ਹੋਵੇਗੀ |