ਬੈਂਗਲੁਰੂ, 5 ਅਪ੍ਰੈਲ (ਏਜੰਸੀ)-ਇੰਡੀਅਨ ਪ੍ਰੀਮੀਅਰ ਲੀਗ ਦੇ 11ਵੇਂ ਮੈਚ 'ਚ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਚੇਨਈ ਸੁਪਰ ਕਿੰਗਜ਼ ਨੂੰ 43 ਦੌੜਾਂ ਨਾਲ ਹਰਾਇਆ | ਐਮ. ਚਿੰਨਾਸਵਾਮੀ ਸਟੇਡੀਅਮ, ਬੈਂਗਲੁਰੂ 'ਚ ਖੇਡੇ ਗਏ ਮੈਚ 'ਚ ਚੇਨਈ ਸੁਪਰ ਕਿੰਗਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ¢ਜਿਸ ਤੋਂ ਬਾਅਦ ਬੱਲੇਬਾਜ਼ੀ ਕਰਦੇ ਹੋਏ ਰਾਇਲ ਚੈਲੇਂਜਰਜ਼ ਬੈਂਗਲੁਰੂ ਲਈ ਵਿਰਾਟ ਕੋਹਲੀ ਨੇ ਮਜ਼ਬੂਤ ??ਸ਼ੁਰੂਆਤ ਪ੍ਰਦਾਨ ਕੀਤੀ | ਕੋਹਲੀ ਨੇ 18 ਗੇਂਦਾਂ 'ਤੇ 28 ਦÏੜਾਂ ਬਣਾਈਆਂ, ਜਿਸ ਵਿਚ 2 ਚੌਕੇ ਤੇ ਇਕ ਛੱਕਾ ਸ਼ਾਮਲ ਸੀ | ਕੋਹਲੀ ਨੂੰ ਅੰਸ਼ੁਲ ਕੰਬੋਜ ਦੀ ਗੇਂਦ 'ਤੇ ਸ਼ਿਵਮ ਦੂਬੇ ਨੇ ਕੈਚ ਆਊਟ ਕੀਤਾ | ਕੋਹਲੀ ਦੇ ਆਊਟ ਹੋਣ ਤੋਂ ਬਾਅਦ, ਫਿਲ ਸਾਲਟ ਨੇ ਦੇਵਦੱਤ ਪਡਿੱਕਲ ਨਾਲ ਮਿਲ ਕੇ ਦੂਜੀ ਵਿਕਟ ਲਈ 56 ਦÏੜਾਂ ਦੀ ਸਾਂਝੇਦਾਰੀ ਕੀਤੀ | ਸਾਲਟ ਨੇ 30 ਗੇਂਦਾਂ 'ਤੇ 46 ਦÏੜਾਂ ਬਣਾਈਆਂ | ਦੇਵਦੱਤ ਪਡਿੱਕਲ ਨੇ ਸਫਲਤਾਪੂਰਵਕ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਪਰ ਉਸ ਤੋਂ ਤੁਰੰਤ ਬਾਅਦ ਆਊਟ ਹੋ ਗਿਆ | ਪਡਿੱਕਲ ਨੇ ਕਪਤਾਨ ਰਜਤ ਪਾਟੀਦਾਰ ਨਾਲ ਤੀਜੀ ਵਿਕਟ ਲਈ 58 ਦÏੜਾਂ ਦੀ ਸਾਂਝੇਦਾਰੀ ਕੀਤੀ | ਇਸ ਤੋਂ ਬਾਅਦ ਰਜਤ ਪਾਟੀਦਾਰ ਤੇ ਟਿਮ ਡੇਵਿਡ ਨੇ ਚÏਥੀ ਵਿਕਟ ਲਈ ਸਿਰਫ਼ 35 ਗੇਂਦਾਂ 'ਤੇ 99 ਦÏੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ | ਟਿਮ ਡੇਵਿਡ ਨੇ ਸਿਰਫ਼ 25 ਗੇਂਦਾਂ 'ਤੇ ਅਜੇਤੂ 70 ਦÏੜਾਂ ਬਣਾਈਆਂ, ਜਿਸ 'ਚ 8 ਛੱਕੇ ਅਤੇ 3 ਚੌਕੇ ਸ਼ਾਮਲ ਸਨ | ਇਸ ਦÏਰਾਨ, ਕਪਤਾਨ ਪਾਟੀਦਾਰ ਨੇ ਅਜੇਤੂ 48 ਦÏੜਾਂ ਦਾ ਯੋਗਦਾਨ ਪਾਇਆ | ਹਾਲਾਂਕਿ, ਇਸ ਦੇ ਮੁਕਾਬਲੇ ਚੇਨਈ ਦੀ ਬੱਲੇਬਾਜ਼ੀ ਕੋਈ ਸ਼ਾਨਦਾਰ ਪ੍ਰਦਰਸ਼ਨ ਨਹੀਂ ਦਿਖਾ ਪਾਈ ਤੇ ਟੀਮ 19.4 ਓਵਰਾਂ 'ਚ ਕੁੱਲ 207 ਦੌੜਾਂ ਹੀ ਬਣਾ ਪਾਈ |
ਖੇਡ ਸੰਸਾਰ
Free
ਬੈਂਗਲੁਰੂ ਨੇ ਚੇਨਈ ਨੂੰ 43 ਦੌੜਾਂ ਨਾਲ ਹਰਾਇਆ <br/>
ਅਜੀਤ ਡੈਸਕ
06-04-2026