ਸਮਰਾਲਾ, 5 ਅਪ੍ਰੈਲ (ਕੁਲਵਿੰਦਰ ਸਿੰਘ)-ਪਰਮੇਸ਼ਵਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਸਮਰਾਲਾ ਅਤੇ ਇਲਾਕੇ ਦੀ ਸਾਧ ਸੰਗਤ ਦੇ ਸਹਿਯੋਗ ਨਾਲ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਤਿਉਹਾਰ ਨੂੰ ਸਮਰਪਿਤ 'ਗੁਰੂ ਮਾਨਿਓ ਚੇਤਨਾ ਸਮਾਗਮ' ਅਨਾਜ ਮੰਡੀ ਸਮਰਾਲਾ ਵਿਖੇ 1, 2 ਤੇ 3 ਅਪ੍ਰੈਲ ਨੂੰ ਦੀਵਾਨ ਸਜਾ ਕੇ ਗੁਰਮਤਿ ਸਮਾਗਮ ਕਰਵਾਏ ਗਏ | ਜਿਸ ਵਿਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵਲੋਂ ਇਸ ਸਮਾਗਮ ਵਿਚ ਪੁੱਜੀ ਸਮੂਹ ਸਾਧ ਸੰਗਤ ਨੂੰ ਗੁਰੂ ਦੀ ਬਾਣੀ ਨਾਲ ਜੋੜ ਕੇ ਆਪਣੇ ਰਸ ਭਿੰਨੇ ਕੀਰਤਨ ਨਾਲ ਨਿਹਾਲ ਕੀਤਾ ਅਤੇ 3 ਅਪ੍ਰੈਲ ਨੂੰ 162 ਪ੍ਰਾਣੀਆਂ ਨੂੰ ਅੰਮਿ੍ਤ ਸੰਚਾਰ ਕਰਵਾ ਕੇ ਗੁਰੂ ਚਰਨਾਂ ਨਾਲ ਜੋੜਿਆ | ਇਸ ਧਾਰਮਿਕ ਸਮਾਗਮ ਵਿਚ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਕਾਂਗਰਸ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ, ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਭਾਜਪਾ ਦੇ ਸੀਨੀਅਰ ਆਗੂ ਨਿਸ਼ੂ ਸ਼ਰਮਾ, ਸੀਨੀਅਰ ਅਕਾਲੀ ਆਗੂ ਹਰਜਤਿੰਦਰ ਸਿੰਘ ਬਾਜਵਾ, ਸੀਨੀਅਰ ਆਗੂ ਸਰਬੰਸ ਸਿੰਘ ਮਾਣਕੀ, ਨਗਰ ਕੌਂਸਲ ਦੇ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ, ਨਵਜੀਤ ਸਿੰਘ ਪੀ. ਏ., ਟਰੱਕ ਯੂਨੀਅਨ ਦੇ ਪ੍ਰਧਾਨ ਬਲਪ੍ਰੀਤ ਸਿੰਘ ਢਿੱਲੋਂ ਵਲੋਂ ਸ਼ਮੂਲੀਅਤ ਕੀਤੀ ਗਈ | ਇਸ ਧਾਰਮਿਕ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਮੇਜਰ ਸਿੰਘ ਹਰਿਓ ਕਲਾਂ ਨੇ ਦੱਸਿਆ ਕਿ ਇਹ ਤਿੰਨ ਰੋਜਾ ਸਮਾਗਮ ਸਮੂਹ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ ਹੈ, ਜਿਸ ਵਿਚ ਸੂਬੇ ਭਰ ਵਿਚੋਂ ਪੁੱਜੀ ਸਮੂਹ ਸਾਧ ਸੰਗਤ ਨੇ ਭਾਈ ਸਾਹਿਬ ਦੇ ਤਿੰਨ ਦਿਨਾਂ ਦਿਵਾਨਾਂ ਦਾ ਭਰਪੂਰ ਲਾਹਾ ਲਿਆ ਹੈ | ਇਸ ਮੌਕੇ ਮੇਜਰ ਸਿੰਘ ਹਰਿਓ ਕਲਾਂ, ਛਿੰਦਰਪਾਲ ਸਿੰਘ ਸ਼ਾਮਗੜ੍ਹ, ਸਰਪੰਚ ਬਲਜੀਤ ਸਿੰਘ ਢਿੱਲੋਂ ਸ਼ਾਮਗੜ੍ਹ, ਮਾਸਟਰ ਤੇਜਿੰਦਰ ਸਿੰਘ ਖ਼ਾਲਸਾ, ਹਰਪ੍ਰੀਤ ਸਿੰਘ ਸਮਰਾਲਾ, ਬਾਬਾ ਜਗਰੂਪ ਸਿੰਘ, ਗੁਰਮੀਤ ਸਿੰਘ ਸ਼ਾਮਗੜ੍ਹ, ਗੁਰਪ੍ਰੀਤ ਸਿੰਘ, ਡਾ. ਹਰਭਜਨ ਸਿੰਘ ਸ਼ਮਸ਼ਪੁਰ, ਗੁਰਿੰਦਰ ਸਿੰਘ ਸ਼ਮਸ਼ਪੁਰ, ਹਰਪਾਲ ਸਿੰਘ ਲੱਧੜਾ ਤੋਂ ਇਲਾਵਾ ਪਰਮੇਸ਼ਵਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਦੇ ਮੈਂਬਰ ਹਾਜ਼ਰ ਸਨ |