29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਸਿਆੜ੍ਹ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬੱਚਿਆਂ ਤੇ ਬਜ਼ੁਰਗਾਂ ਦੀਆਂ ਦੌੜਾਂ ਕਰਵਾਈਆਂ

Ad Position 21
No active advertisement
ਅਜੀਤ ਡੈਸਕ 06-04-2026
ਮਲੌਦ, 5 ਅਪ੍ਰੈਲ (ਸਹਾਰਨ ਮਾਜਰਾ)- ਸਮਾਜ ਸੇਵੀ ਸੰਸਥਾ ਪੇਂਡੂ ਵਿਕਾਸ ਅਤੇ ਮੁਲਾਜ਼ਮ ਭਲਾਈ ਸੰਸਥਾ (ਰਜਿ:) ਸਿਆੜ੍ਹ ਵਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਸਹੀਦੀ ਨੂੰ ਸਮਰਪਿਤ ਬੱਚਿਆਂ ਦੀਆਂ ਦੌੜਾਂ ਅਤੇ 60 ਸਾਲ ਤੋਂ ਉੱਪਰ ਉਮਰ ਦੇ ਬਜ਼ੁਰਗਾਂ ਦੇ ਪੈਦਲ ਚਾਲ ਮੁਕਾਬਲੇ ਕਰਵਾਏ ਗਏ | ਖੇਡਾਂ ਦਾ ਉਦਘਾਟਨ ਅਵਤਾਰ ਸਿੰਘ ਸਾਹੀ ਕੈਨੇਡਾ ਅਤੇ ਇਨਾਮਾਂ ਦੀ ਵੰਡ ਪ੍ਰੋ: ਗੁਰਮੁਖ ਸਿੰਘ ਮੈਂਬਰ ਬਲਾਕ ਸੰਮਤੀ ਵਲੋਂ ਕੀਤੀ ਗਈ | ਇਸ ਮੌਕੇ ਬਜ਼ੁਰਗਾਂ ਦੇ ਪੈਦਲ ਚਾਲ ਮੁਕਾਬਲੇ ਵਿਚੋਂ ਮਹਿੰਦਰ ਸਿੰਘ ਨੇ ਪਹਿਲੀ ਪੁਜ਼ੀਸ਼ਨ ਪ੍ਰਾਪਤ ਕੀਤੀ | ਜਗਦੇਵ ਸਿੰਘ ਨੇ ਦੂਜਾ ਸਥਾਨ ਅਤੇ ਭਗਵੰਤ ਸਿੰਘ ਵਲੋਂ ਤੀਜਾ ਸਥਾਨ ਹਾਸਲ ਕੀਤਾ ਗਿਆ | ਦਰਸ਼ਨ ਸਿੰਘ ਵਲੋਂ ਉਚੇਚੇ ਤੌਰ 'ਤੇ ਪੈਦਲ ਚਾਲ ਵਿੱਚ ਹਿੱਸਾ ਲਿਆ ਗਿਆ | ਇਸ ਤਰਾਂ ਬੱਚਿਆਂ (ਲੜਕੇ ਅਤੇ ਲੜਕੀਆਂ) ਦੀਆਂ 100, 200 ਅਤੇ 400 ਮੀਟਰ ਦੌੜਾਂ ਦੇ ਮੁਕਾਬਲੇ ਕਰਵਾਏ ਗਏ | ਜਿਸ ਦਾ ਉਦਘਾਟਨ ਅਤੇ ਇਨਾਮਾਂ ਦੀ ਵੰਡ ਦਲਵੀਰ ਸਿੰਘ ਕੁੱਕੀ ਕੈਨੇਡਾ ਵਲੋਂ ਕੀਤੀ ਗਈ | ਇਸ ਪ੍ਰੋਗਰਾਮ ਦੀ ਪ੍ਰਧਾਨਗੀ ਪਲਵਿੰਦਰ ਸਿੰਘ ਐੱਸ. ਡੀ. ਓ. ਪੰਚਾਇਤੀ ਰਾਜ ਵਲੋ ਕੀਤੀ ਗਈ | ਇਸ ਖੇਡ ਮੁਕਾਬਲਿਆਂ ਵਿੱਚ ਵਿਸ਼ੇਸ਼ ਤੌਰ ਤੇ ਸੁਖਪਾਲ ਸਿੰਘ, ਸ਼ਰਨਜੀਤ ਕੋਰ, ਜਸਵੰਤ ਸਿੰਘ ਪੰਨੂ, ਮਨਪ੍ਰੀਤ ਕੌਰ, ਵਰਿੰਦਰ ਸਿੰਘ ਅਤੇ ਹਰਵਿੰਦਰ ਸਿੰਘ ਆਦਿ ਡੀ. ਪੀ ਅਧਿਆਪਕਾਂ ਵਲੋਂ ਸਹਿਯੋਗ ਕੀਤਾ ਗਿਆ | ਇਸ ਮੌਕੇ ਸੁਨੀਤਾ ਸ਼ਰਮਾ, ਬਲਜਿੰਦਰ ਸਿੰਘ, ਮਾ. ਜ਼ਸਵੀਰ ਸਿੰਘ ਬੇਰ ਖ਼ੁਰਦ, ਸਵਰਨ ਸਿੰਘ ਆਦਿ ਅਧਿਆਪਕ, ਪ੍ਰਗਟ ਸਿੰਘ ਸਮਾਜ ਸੇਵੀ, ਲੋਕ ਗਾਇਕ ਹਰਜੀਤ ਸਿੰਘ ਪੰਧੇਰ, ਪ੍ਰਧਾਨ ਜਗਰੂਪ ਸਿੰਘ, ਭੁਪਿੰਦਰਪਾਲ ਸਿੰਘ ਕੈਸ਼ੀਅਰ ਯੂਥ ਸਪੋਰਟਸ ਅਤੇ ਵੈੱਲਫੇਅਰ ਕਲੱਬ ਤੋਂ ਇਲਾਵਾ ਸੰਸਥਾ ਵਲੋਂ ਮੈਂਬਰ ਸ਼ਿੰਗਾਰਾ ਸਿੰਘ, ਮਾ: ਗੁਰਦੇਵ ਸਿੰਘ ਸਟੇਟ ਅਵਾਰਡੀ, ਦਲਵੀਰ ਸਿੰਘ, ਕੈਪਟਨ ਬਲਵੀਰ ਸਿੰਘ, ਬੁੱਧ ਸਿੰਘ, ਬੰਤ ਸਿੰਘ, ਅਵਤਾਰ ਸਿੰਘ ਕੈਨੇਡਾ, ਮਾ: ਕਮਿੱਕਰ ਸਿੰਘ, ਮਾ: ਰਾਜ ਸਿੰਘ, ਮਾ: ਅਜੀਤ ਸਿੰਘ, ਹਰਜਿੰਦਰ ਸਿੰਘ, ਜਗਦੀਪ ਸਿੰਘ, ਅਰਸ਼ਪ੍ਰੀਤ ਸਿੰਘ, ਗੁਰਮੇਲ ਸਿੰਘ ਆਦਿ ਵਲੋਂ ਸ਼ਮੂਲੀਅਤ ਕੀਤੀ ਗਈ | ਆਖਿਰ ਵਿੱਚ ਸੰਸਥਾ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਵਲੋਂ ਪ੍ਰੋਗਰਾਮ ਵਿੱਚ ਪੁੱਜੀਆਂ ਸਾਰੀਆਂ ਸ਼ਖ਼ਸੀਅਤਾਂ ਧੰਨਵਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਪਰਮੇਸ਼ਵਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਵਲੋਂ ਸਨਮਾਨ ਅਗਲੀ ਖ਼ਬਰ ਢੱਕੀ ਸਾਹਿਬ ਅਗਨੀ ਕਾਂਡ ਨੂੰ ਰਾਜਨੀਤੀ ਤਹਿਤ ਜ਼ਮੀਨ ਦਾ ਮਸਲਾ ਬਣਾ ਕੇ ਪੇਸ਼ ਕੀਤਾ ਗਿਆ- ਸੰਤ ਖ਼ਾਲਸਾ
Ad Position 24