ਗ੍ਰੇਨਾਡਾ (ਸਪੇਨ), 5 ਅਪ੍ਰੈਲ (ਪੀ.ਟੀ.ਆਈ.)-ਭਾਰਤੀ ਪਿਸਟਲ ਤੇ ਰਾਈਫਲ ਨਿਸ਼ਾਨੇਬਾਜ਼ ਸੋਮਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਸੀਜ਼ਨ-ਸ਼ੁਰੂਆਤੀ ਆਈ.ਐਸ.ਐਸ.ਐਫ ਵਿਸ਼ਵ ਕੱਪ ਵਿਚ ਪਿਛਲੇ ਸਾਲ ਦੀ ਤਰ੍ਹਾਂ ਆਪਣਾ ਦਬਦਬਾ ਬਣਾਈ ਰੱਖਣ ਦੇ ਇਰਾਦੇ ਨਾਲ ਮੈਦਾਨ ਵਿਚ ਉਤਰਨਗੇ | ਪਿਛਲਾ ਵਿਸ਼ਵ ਕੱਪ ਸੀਜ਼ਨ ਭਾਰਤੀ ਪਿਸਟਲ ਤੇ ਰਾਈਫਲ ਨਿਸ਼ਾਨੇਬਾਜ਼ਾਂ ਲਈ ਸ਼ਾਨਦਾਰ ਸਾਬਤ ਹੋਇਆ, ਜਿਨ੍ਹਾਂ ਨੇ ਲਗਭਗ ਹਰ ਈਵੈਂਟ ਵਿਚ ਸ਼ਕਤੀਸ਼ਾਲੀ ਪ੍ਰਦਰਸ਼ਨ ਕਰਕੇ ਨਵੇਂ ਮਾਪਦੰਡ ਸਥਾਪਤ ਕੀਤੇ | ਮੋਰੋਕੋ 'ਚ ਕਰਵਾਏ ਗਏ ਸ਼ਾਟਗਨ ਵਿਸ਼ਵ ਕੱਪ 'ਚ ਨਿਰਾਸ਼ਾਜਨਕ ਸ਼ੁਰੂਆਤ ਤੋਂ ਬਾਅਦ ਭਾਰਤੀ ਨਿਸ਼ਾਨੇਬਾਜ਼ਾਂ ਨੇ ਹੁਣ ਆਪਣਾ ਪੂਰਾ ਧਿਆਨ ਪਿਸਟਲ ਅਤੇ ਰਾਈਫਲ ਅਨੁਸ਼ਾਸਨਾਂ 'ਤੇ ਕੇਂਦਰਿਤ ਕੀਤਾ ਹੈ | ਭਾਰਤ ਨੇ ਰਵਾਇਤੀ ਤੌਰ 'ਤੇ ਪਿਸਤÏਲ ਅਤੇ ਰਾਈਫਲਾਂ ਨਾਲ ਸਬੰਧਤ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ |
ਖੇਡ ਸੰਸਾਰ
Free
ਭਾਰਤੀ ਨਿਸ਼ਾਨੇਬਾਜ਼ ਗ੍ਰੇਨਾਡਾ ਵਿਸ਼ਵ ਕੱਪ 'ਚ ਆਪਣੀ ਛਾਪ ਛੱਡਣ ਲਈ ਤਿਆਰ
ਅਜੀਤ ਡੈਸਕ
06-04-2026