29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ-ਮੀਨਾਕਸ਼ੀ ਤੇ ਜੈਸਮੀਨ ਸੈਮੀਫਾਈਨਲ 'ਚ ਪੁੱਜੀਆਂ <br/>

Ad Position 21
No active advertisement
ਅਜੀਤ ਡੈਸਕ 06-04-2026

ਉਲਾਨਬਾਤਰ (ਮੰਗੋਲੀਆ), 5 ਅਪ੍ਰੈਲ (ਪੀ.ਟੀ.ਆਈ.)-ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਭਾਰਤੀ ਮਹਿਲਾ ਮੁੱਕੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਮੀਨਾਕਸ਼ੀ ਹੁੱਡਾ ਤੇ ਜੈਸਮੀਨ ਲੰਬੋਰੀਆ ਸੈਮੀਫਾਈਨਲ 'ਚ ਪਹੁੰਚ ਗਈਆਂ | ਇਨ੍ਹਾਂ ਦੋ ਜਿੱਤਾਂ ਨਾਲ, ਹੁਣ ਭਾਰਤੀ ਮਹਿਲਾ ਦਲ ਦੇ ਹਰੇਕ ਮੁੱਕੇਬਾਜ਼ ਲਈ ਇੱਕ ਤਗਮਾ ਪੱਕਾ ਹੋ ਗਿਆ ਹੈ | 48 ਕਿਲੋਗ੍ਰਾਮ ਵਰਗ 'ਚ ਮੀਨਾਕਸ਼ੀ ਨੇ ਜਪਾਨ ਦੀ ਯੂਕਾ ਸਦਾਮਤਸੂ ਨੂੰ ਇਕ ਪਾਸੜ ਮੁਕਾਬਲੇ ਵਿਚ 5-0 ਦੇ ਸਕੋਰ ਨਾਲ ਹਰਾਇਆ | ਉਸਨੇ ਪੂਰੇ ਮੈਚ ਦÏਰਾਨ ਸ਼ਾਨਦਾਰ ਸੰਯੋਜਨ ਤੇ ਸ਼ਾਨਦਾਰ ਰਿੰਗ ਕੰਟਰੋਲ ਦਾ ਪ੍ਰਦਰਸ਼ਨ ਕੀਤਾ | ਜੈਸਮੀਨ ਨੇ ਚੀਨ ਦੀ ਜੀਈ ਚੇਨ ਨੂੰ 5-0 ਦੇ ਬਰਾਬਰ ਫਰਕ ਨਾਲ ਹਰਾ ਕੇ 57 ਕਿਲੋਗ੍ਰਾਮ ਵਰਗ ਦੇ ਸੈਮੀਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕੀਤੀ | ਪੁਰਸ਼ ਵਰਗ 'ਚ ਵੀ ਭਾਰਤ ਦਾ ਪ੍ਰਦਰਸ਼ਨ ਓਨਾ ਹੀ ਪ੍ਰਭਾਵਸ਼ਾਲੀ ਰਿਹਾ | ਲੋਕੇਸ਼ (85 ਕਿਲੋਗ੍ਰਾਮ) ਨੇ ਕੋਰੀਆ ਦੇ ਗਿਚਾਏ ਕਿਮ ਨੂੰ 5-0 ਨਾਲ ਹਰਾ ਕੇ ਅੰਤਿਮ ਚਾਰ 'ਚ ਪ੍ਰਵੇਸ਼ ਕੀਤਾ | ਇਸ ਤੋਂ ਬਾਅਦ, ਆਕਾਸ਼ (75 ਕਿਲੋਗ੍ਰਾਮ) ਨੇ ਤੁਰਕਮੇਨਿਸਤਾਨ ਦੇ ਯਾਹਲਾਸ ਬਾਗਤਿਆਰੋਵ ਨੂੰ 5-0 ਨਾਲ ਹਰਾਇਆ, ਜਦੋਂ ਕਿ ਹਰਸ਼ ਚÏਧਰੀ (90 ਕਿਲੋਗ੍ਰਾਮ) ਨੇ ਕਿਰਗਿਜ਼ ਗਣਰਾਜ ਦੇ ਟਾਇਨੀਸਤਾਨ ਅਲੀਬਾਯੇਵ ਨੂੰ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਪੱਕੀ ਕੀਤੀ | ਭਾਰਤ ਕੋਲ ਹੁਣ ਕੁੱਲ 6 ਮੁੱਕੇਬਾਜ਼ ਹਨ, ਜੋ ਪੁਰਸ਼ ਵਰਗ 'ਚ ਸੈਮੀਫਾਈਨਲ ਵਿੱਚ ਪਹੁੰਚੇ ਹਨ | ਹਾਲਾਂਕਿ, ਅੰਕੁਸ਼ ਨੂੰ 80 ਕਿਲੋਗ੍ਰਾਮ ਵਰਗ 'ਚ ਜਾਰਡਨ ਦੇ ਹੁਸੈਨ ਇਸਾਈਸ਼ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਹ ਮੁਕਾਬਲੇ ਤੋਂ ਬਾਹਰ ਹੋ ਗਿਆ |

Ad Position 22
No active advertisement
ਪਿਛਲੀ ਖ਼ਬਰ ਲਖਨਊ ਨੇ ਹੈਦਰਾਬਾਦ ਨੂੰ 5 ਵਿਕਟਾਂ ਨਾਲ ਹਰਾਇਆ <br/> ਅਗਲੀ ਖ਼ਬਰ ਭਾਰਤੀ ਨਿਸ਼ਾਨੇਬਾਜ਼ ਗ੍ਰੇਨਾਡਾ ਵਿਸ਼ਵ ਕੱਪ 'ਚ ਆਪਣੀ ਛਾਪ ਛੱਡਣ ਲਈ ਤਿਆਰ
Ad Position 24