29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਲਖਨਊ ਨੇ ਹੈਦਰਾਬਾਦ ਨੂੰ 5 ਵਿਕਟਾਂ ਨਾਲ ਹਰਾਇਆ <br/>

Ad Position 21
No active advertisement
ਬੱਲੇਬਾਜ਼ੀ ਕਰਦੇ ਹੋਏ ਰਿਸ਼ਭ ਪੰਤ | <br/> 06-04-2026

ਹੈਦਰਾਬਾਦ, 5 ਅਪ੍ਰੈਲ (ਏਜੰਸੀ)-ਆਈ.ਪੀ.ਐਲ. ਦੇ 10ਵੇਂ ਮੈਚ 'ਚ ਲਖਨਊ ਸੁਪਰ ਜਾਇੰਟਸ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 5 ਵਿਕਟਾਂ ਨਾਲ ਹਰਾ ਕੇ ਸੀਜ਼ਨ ਦੀ ਆਪਣੀ ਪਹਿਲੀ ਜਿੱਤ ਦਰਜ ਕੀਤੀ ਤੇ ਹੈਦਰਾਬਾਦ ਨੂੰ ਆਪਣੀ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ | ਹੈਦਰਾਬਾਦ ਦੇ ਘਰੇਲੂ ਮੈਦਾਨ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਤੇ ਖੇਡੇ ਗਏ ਇਸ ਮੈਚ 'ਚ ਲਖਨਊ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ¢ ਐਸ.ਆਰ.ਐਚ. ਨੇ 20 ਓਵਰਾਂ 'ਚ 9 ਵਿਕਟਾਂ 'ਤੇ 156 ਦੌੜਾਂ ਬਣਾਈਆਂ | ਜਵਾਬ 'ਚ ਐਲਐਸਜੀ ਨੇ 19.5 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ ਟੀਚਾ ਪ੍ਰਾਪਤ ਕਰ ਲਿਆ | ਇਸ ਮੈਚ 'ਚ ਕਪਤਾਨ ਰਿਸ਼ਭ ਪੰਤ ਨੇ ਲਖਨਊ ਦੀ ਜਿੱਤ 'ਚ ਮੁੱਖ ਭੂਮਿਕਾ ਨਿਭਾਈ | ਉਸਨੇ 50 ਗੇਂਦਾਂ 'ਤੇ ਅਜੇਤੂ 68 ਦÏੜਾਂ ਬਣਾਈਆਂ | ਲਖਨਊ ਲਈ ਏਡਨ ਮਾਰਕਰਮ ਤੇ ਮਿਸ਼ੇਲ ਮਾਰਸ਼ ਨੇ ਪਾਰੀ ਦੀ ਸ਼ੁਰੂਆਤ ਕੀਤੀ | ਪੰਤ ਨੇ ਪਿਛਲੇ ਮੈਚ 'ਚ ਪਾਰੀ ਦੀ ਸ਼ੁਰੂਆਤ ਕੀਤੀ ਸੀ, ਪਰ ਲਖਨਊ ਟੀਮ ਪ੍ਰਬੰਧਨ ਨੇ ਇਕ ਵਾਰ ਫਿਰ ਸ਼ੁਰੂਆਤੀ ਕ੍ਰਮ ਬਦਲ ਦਿੱਤਾ, ਪੰਤ ਨੂੰ ਤੀਜੇ ਨੰਬਰ 'ਤੇ ਭੇਜਿਆ ਗਿਆ | ਮਾਰਸ਼ ਤੇ ਮਾਰਕਰਮ ਨੇ ਪਹਿਲੀ ਵਿਕਟ ਲਈ 37 ਦÏੜਾਂ ਦੀ ਸਾਂਝੇਦਾਰੀ ਕੀਤੀ | ਇਮਪੈਕਟ ਖਿਡਾਰੀ ਵਜੋਂ ਆਏ ਈਸ਼ਾਨ ਮਲਿੰਗਾ ਨੇ ਮਾਰਸ਼ (14) ਨੂੰ ਆਊਟ ਕਰਕੇ ਸਾਂਝੇਦਾਰੀ ਤੋੜੀ | ਫਿਰ ਪੰਤ ਅਤੇ ਮਾਰਕਰਮ ਨੇ ਦੂਜੀ ਵਿਕਟ ਲਈ 40 ਦÏੜਾਂ ਜੋੜ ਕੇ ਪਾਰੀ ਨੂੰ ਸਥਿਰ ਕੀਤਾ | ਹਾਲਾਂਕਿ, ਮਾਰਕਰਮ 45 ਦÏੜਾਂ ਬਣਾ ਕੇ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਿਆ | ਲਖਨਊ ਦਾ ਗੇਂਦਬਾਜ਼ੀ 'ਚ ਵੀ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ | ਮੁਹੰਮਦ ਸ਼ਮੀ, ਪਿ੍ੰਸ ਯਾਦਵ ਤੇ ਆਵੇਸ਼ ਖਾਨ ਨੇ 2-2 ਵਿਕਟਾਂ ਲਈਆਂ, ਜਦੋਂ ਕਿ ਦਿਗਵੇਸ਼ ਰਾਠੀ ਤੇ ਮਣੀਰਮਨ ਸਿਧਾਰਥ ਨੂੰ ਇਕ-ਇਕ ਵਿਕਟ ਮਿਲੀ |

Ad Position 22
No active advertisement
ਪਿਛਲੀ ਖ਼ਬਰ ਗਲਾਸਗੋ 'ਚ ਖ਼ਾਲਸਾ ਸਾਜਨਾ ਦਿਵਸ ਸੰਬੰਧੀ ਵਿਸ਼ਾਲ ਨਗਰ ਕੀਰਤਨ ਸਜਾਏ <br/> ਅਗਲੀ ਖ਼ਬਰ ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ-ਮੀਨਾਕਸ਼ੀ ਤੇ ਜੈਸਮੀਨ ਸੈਮੀਫਾਈਨਲ 'ਚ ਪੁੱਜੀਆਂ <br/>
Ad Position 24