ਪਾਥੁਮ ਥਾਨੀ (ਥਾਈਲੈਂਡ) 5 ਅਪ੍ਰੈਲ (ਏਜੰਸੀ)-ਭਾਰਤੀ ਅੰਡਰ-20 ਮਹਿਲਾ ਰਾਸ਼ਟਰੀ ਟੀਮ ਨੂੰ ਐਤਵਾਰ ਨੂੰ ਥਾਈਲੈਂਡ ਦੇ ਪਾਥੁਮ ਥਾਨੀ ਸਟੇਡੀਅਮ 'ਚ ਏ.ਐਫ.ਸੀ. ਅੰਡਰ-20 ਮਹਿਲਾ ਏਸ਼ੀਅਨ ਕੱਪ 2026 'ਚ ਆਸਟ੍ਰੇਲੀਆ ਦੇ ਹੱਥੋਂ 0-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ | ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (ਏ.ਆਈ.ਐਫ.ਐਫ.) ਦੇ ਅਨੁਸਾਰ, ਸਕਾਈ ਹਾਲਮਾਰਿਕ (38', 39', 48') ਦੀ ਹੈਟਿ੍ਕ ਨੇ ਆਸਟ੍ਰੇਲੀਆ ਨੂੰ ਇਕ ਕਮਾਂਡਿੰਗ ਸਥਿਤੀ 'ਚ ਪਹੁੰਚਾਇਆ, ਇਸ ਤੋਂ ਪਹਿਲਾਂ ਡੈਨੇਲਾ ਬਰੂਟਸ (54') ਤੇ ਡੇਜ਼ੀ ਬ੍ਰਾਊਨ (90+4') ਨੇ ਆਸਟ੍ਰੇਲੀਆ ਲਈ 2 ਹੋਰ ਅੰਕ ਜੋੜੇ | ਇਸ ਨਤੀਜੇ ਦੇ ਨਾਲ, ਭਾਰਤ ਇਸ ਸਮੇਂ ਗਰੁੱਪ ਸੀ ਦੇ ਸਭ ਤੋਂ ਹੇਠਾਂ ਹੈ, ਉਸਦੇ 2 ਮੈਚਾਂ 'ਚ ਜ਼ੀਰੋ ਅੰਕ ਹਨ | ਬੁੱਧਵਾਰ ਨੂੰ ਚੀਨੀ ਤਾਈਪੇ ਦੇ ਖਿਲਾਫ ਆਪਣੇ ਆਖਰੀ ਗਰੁੱਪ-ਪੜਾਅ ਦੇ ਮੈਚ 'ਚ ਜਿੱਤ ਅਜੇ ਵੀ ਕੋਚ ਜੋਆਕਿਮ ਅਲੈਗਜ਼ੈਂਡਰਸਨ ਦੀ ਟੀਮ ਲਈ ਨਾਕਆਊਟ ਪੜਾਅ 'ਚ ਪਹੁੰਚਣਾ ਸੁਰੱਖਿਅਤ ਕਰ ਸਕਦੀ ਹੈ |
ਖੇਡ ਸੰਸਾਰ
Free
ਅੰਡਰ-20 ਮਹਿਲਾ ਏਸ਼ੀਅਨ ਕੱਪ-ਆਸਟ੍ਰੇਲੀਆ ਤੋਂ ਹਾਰੀ ਭਾਰਤੀ ਟੀਮ <br/>
ਅਜੀਤ ਡੈਸਕ
06-04-2026