ਮਾਸਕੋ, 5 ਅਪ੍ਰੈਲ (ਪੀ.ਟੀ.ਆਈ.)-ਭਾਰਤ ਨੇ ਉਜ਼ਬੇਕਿਸਤਾਨ ਦੀਆਂ ਯੂਨੀਵਰਸਿਟੀਆਂ ਵਲੋਂ ਪੇਸ਼ ਕੀਤੇ ਜਾਂਦੇ ਮੈਡੀਕਲ ਕੋਰਸਾਂ ਵਿਚ ਦਾਖਲਾ ਲੈਣ ਦੇ ਚਾਹਵਾਨ ਆਪਣੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਦਾਖਲੇ ਤੋਂ ਪਹਿਲਾਂ ਇਨ੍ਹਾਂ ਸੰਸਥਾਵਾਂ ਦੇ ਪ੍ਰਮਾਣ ਪੱਤਰਾਂ ਦੀ ਪੁਸ਼ਟੀ ਕਰਨ | ਇਸ ਤੋਂ ਇਲਾਵਾ, ਇਸਨੇ ਵਿਦੇਸ਼ੀ ਮੈਡੀਕਲ ਗ੍ਰੈਜੂਏਟ ਲਾਇਸੈਂਸੀਏਟ (ਐਫ਼.ਐਮ.ਜੀ.ਐਲ.) ਨਿਯਮਾਂ ਦੀ ਸੰਭਾਵੀ ਉਲੰਘਣਾ ਬਾਰੇ ਚਿੰਤਾ ਪ੍ਰਗਟ ਕੀਤੀ ਹੈ | ਵਿਦੇਸ਼ੀ ਮੈਡੀਕਲ ਗ੍ਰੈਜੂਏਟ ਲਾਇਸੈਂਸੀਏਟ (ਐਫ਼.ਐਮ.ਜੀ.ਐਲ.) ਰਾਸ਼ਟਰੀ ਮੈਡੀਕਲ ਕਮਿਸ਼ਨ (ਐਨ.ਐਮ.ਸੀ.) ਵਲੋਂ ਵਿਦੇਸ਼ਾਂ ਵਿਚ ਡਾਕਟਰੀ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਹੈ | ਤਾਸ਼ਕੰਦ 'ਚ ਭਾਰਤੀ ਦੂਤਾਵਾਸ ਨੇ ਵਿਦਿਆਰਥੀਆਂ ਨੂੰ ਕਿਸੇ ਵੀ ਵਿਅਕਤੀ ਜਾਂ ਏਜੰਟਾਂ ਵਲੋਂ ਗੁੰਮਰਾਹ ਨਾ ਹੋਣ ਤੇ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ਕਿ ਉਜ਼ਬੇਕਿਸਤਾਨ 'ਚ ਸੰਸਥਾਵਾਂ ਆਪਣੇ ਦਾਖਲੇ ਦੀ ਅਸਲ ਸਮਰੱਥਾ ਤੋਂ ਵੱਧ ਵਿਦਿਆਰਥੀਆਂ ਨੂੰ ਦਾਖਲਾ ਨਾ ਦੇਣ |
ਭਾਰਤੀ ਵਿਦਿਆਰਥੀ ਦਾਖਲੇ ਤੋਂ ਪਹਿਲਾਂ ਉਜ਼ਬੇਕ ਯੂਨੀਵਰਸਿਟੀਆਂ ਦੇ ਪ੍ਰਮਾਣ ਪੱਤਰਾਂ ਦੀ ਪੁਸ਼ਟੀ ਕਰਨ-ਭਾਰਤ <br/>
ਅਜੀਤ ਡੈਸਕ
06-04-2026