07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਬੁਮਰਾਹ ਤੇ ਸੈਮਸਨ ਮਹੀਨੇ ਦੇ ਸਰਬੋਤਮ ਖਿਡਾਰੀ ਦੇ ਪੁਰਸਕਾਰ ਲਈ ਨਾਮਜ਼ਦ <br/>

Ad Position 21
No active advertisement
ਅਜੀਤ ਡੈਸਕ 07-04-2026

ਦੁਬਈ, 6 ਅਪ੍ਰੈਲ (ਪੀ.ਟੀ.ਆਈ.)-ਭਾਰਤ ਦੇ ਓਪਨਿੰਗ ਬੱਲੇਬਾਜ਼ ਸੰਜੂ ਸੈਮਸਨ ਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਮਾਰਚ ਲਈ ਮਹੀਨੇ ਦੇ ਸਰਬੋਤਮ ਪੁਰਸਕਾਰ 'ਆਈ.ਸੀ.ਸੀ. ਮੈਨਜ਼ ਪਲੇਅਰ ਆਫ ਦਿ ਮੰਥ' ਲਈ ਨਾਮਜ਼ਦ ਕੀਤਾ ਗਿਆ ਹੈ | ਦੱਖਣੀ ਅਫਰੀਕਾ ਦੇ ਬੱਲੇਬਾਜ਼ ਕੋਨਰ ਐਸਟਰਹੁਇਜ਼ੇਨ ਨੂੰ ਵੀ ਨਿਊਜ਼ੀਲੈਂਡ ਵਿਰੁੱਧ ਸ਼ੁਰੂਆਤੀ ਟੀ-20 ਲੜੀ 'ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਨਾਮਜ਼ਦ ਕੀਤਾ ਗਿਆ | ਇਸ ਦੌਰਾਨ ਸੰਜੂ, ਜਿਸਨੂੰ ਟੀ-20 ਵਿਸ਼ਵ ਕੱਪ ਦੇ ਆਖਰੀ ਕੁਝ ਮੈਚਾਂ 'ਚ ਸ਼ਾਨਦਾਰ ਪ੍ਰਦਰਸ਼ਨ ਲਈ 'ਪਲੇਅਰ ਆਫ ਦਿ ਟੂਰਨਾਮੈਂਟ' ਚੁਣਿਆ ਗਿਆ ਸੀ, ਨੇ ਬੁਮਰਾਹ ਦੇ ਨਾਲ ਨਾਮਜ਼ਦਗੀਆਂ 'ਚ ਜਗ੍ਹਾ ਪੱਕੀ ਕਰ ਲਈ ਹੈ | ਬੁਮਰਾਹ ਨੂੰ ਫਾਈਨਲ ਵਿਚ 'ਪਲੇਅਰ ਆਫ ਦਿ ਮੈਚ' ਚੁਣਿਆ ਗਿਆ ਸੀ | ਜ਼ਿਕਰਯੋਗ ਹੈ ਕਿ ਸੈਮਸਨ ਸ਼ੁਰੂਆਤੀ ਮੈਚਾਂ 'ਚ ਨਹੀਂ ਖੇਡ ਸਕਿਆ ਪਰ ਵੈਸਟਇੰਡੀਜ਼ ਵਿਰੁੱਧ ਕੁਆਰਟਰ ਫਾਈਨਲ ਵਰਗੇ ਮੁਕਾਬਲੇ 'ਚ ਅਜੇਤੂ 97 ਦÏੜਾਂ ਬਣਾਈਆਂ; ਬਾਅਦ 'ਚ ਮੁੰਬਈ 'ਚ ਇੰਗਲੈਂਡ ਵਿਰੁੱਧ ਸੈਮੀਫਾਈਨਲ ਤੋਂ ਬਾਅਦ, ਉਸਨੇ ਨਿਊਜ਼ੀਲੈਂਡ ਵਿਰੁੱਧ ਫਾਈਨਲ 'ਚ 89 ਦÏੜਾਂ ਦੀ ਪਾਰੀ ਖੇਡੀ | ਫਾਈਨਲ 'ਚ, ਬੁਮਰਾਹ ਨੇ ਆਪਣੇ ਚਾਰ ਓਵਰਾਂ 'ਚ ਸਿਰਫ਼ 15 ਦÏੜਾਂ ਦੇ ਕੇ 4 ਵਿਕਟਾਂ ਲਈਆਂ ਸਨ |

Ad Position 22
No active advertisement
ਪਿਛਲੀ ਖ਼ਬਰ -ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ- ਪ੍ਰੀਤੀ ਪਵਾਰ ਫਾਈਨਲ 'ਚ ਪੁੱਜੀ <br/> ਅਗਲੀ ਖ਼ਬਰ ਲੀਜ਼ਾ ਨੰਦੀ ਨੇ ਯੂ.ਕੇ. ਦੇ ਨੌਜਵਾਨਾਂ ਦੀ ਸਹਾਇਤਾ ਲਈ ਨਵੇਂ ਕੇਂਦਰ ਕੀਤੇ ਸਥਾਪਤ
Ad Position 24