ਉਲਾਨਬਾਤਰ (ਮੰਗੋਲੀਆ), 6 ਅਪ੍ਰੈਲ (ਪੀ.ਟੀ.ਆਈ.)-ਉੱਭਰਦੀ ਭਾਰਤੀ ਮੁੱਕੇਬਾਜ਼ ਪ੍ਰੀਤੀ ਪਵਾਰ ਨੇ ਪੈਰਿਸ ਓਲੰਪਿਕ ਕਾਂਸੀ ਤਗਮਾ ਜੇਤੂ ਕੋਰੀਆ ਦੀ ਏਜੀ ਇਮ ਨੂੰ ਹਰਾ ਕੇ ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ | ਜਦੋਂ ਕਿ ਨਿਖਤ ਜ਼ਰੀਨ ਤੇ ਲਵਲੀਨਾ ਬੋਰਗੋਹੇਨ ਆਪਣੀਆਂ ਹਾਰਾਂ ਤੋਂ ਬਾਅਦ ਬਾਹਰ ਹੋ ਗਈਆਂ | ਪਿ੍ਆ ਤੇ ਅਰੁੰਧਤੀ ਚÏਧਰੀ ਨੇ ਵੀ ਆਪਣੇ-ਆਪਣੇ ਸੈਮੀਫਾਈਨਲ ਮੁਕਾਬਲਿਆਂ ਵਿਚ ਜਿੱਤ ਦਰਜ ਕੀਤੀ | ਵਿਸ਼ਵ ਚੈਂਪੀਅਨਸ਼ਿਪ ਤਮਗਾ ਜੇਤੂ ਪੂਜਾ ਰਾਣੀ ਤੇ ਅੰਕੁਸ਼ਿਤਾ ਬੋਰੋ ਨੂੰ ਆਪਣੇ ਸੈਮੀਫਾਈਨਲ ਮੈਚ ਹਾਰਨ ਤੋਂ ਬਾਅਦ ਕਾਂਸੀ ਤਗਮੇ ਨਾਲ ਸਬਰ ਕਰਨਾ ਪਿਆ | ਏਸ਼ੀਅਨ ਖੇਡਾਂ ਕਾਂਸੀ ਤਗਮਾ ਜੇਤੂ ਪ੍ਰੀਤੀ ਨੇ ਤਿੰਨ ਦੌਰ ਦੇ ਮੁਕਾਬਲੇ 'ਚ ਇਮ ਨੂੰ 5-0 ਨਾਲ ਹਰਾਇਆ | ਫਾਈਨਲ 'ਚ ਉਸਦਾ ਸਾਹਮਣਾ ਹੁਣ ਤਿੰਨ ਵਾਰ ਦੀ ਵਿਸ਼ਵ ਚੈਂਪੀਅਨ (2019, 2023, 2025) 'ਤੇ ਟੋਕੀਓ ਓਲੰਪਿਕ 2020 ਕਾਂਸੀ ਤਗਮਾ ਜੇਤੂ ਚੀਨੀ ਤਾਈਪੇ ਦੀ ਹੁਆਂਗ ਹਸਿਆਓ-ਵੇਨ ਨਾਲ ਹੋਵੇਗਾ |
ਖੇਡ ਸੰਸਾਰ
Free
-ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ- ਪ੍ਰੀਤੀ ਪਵਾਰ ਫਾਈਨਲ 'ਚ ਪੁੱਜੀ <br/>
ਅਜੀਤ ਡੈਸਕ
07-04-2026