ਸਾਨ ਫਰਾਂਸਿਸਕੋ, 6 ਅਪ੍ਰੈਲ (ਐਸ. ਅਸ਼ੋਕ ਭੌਰਾ)-ਬੀਤੇ ਦਿਨੀਂ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ) ਵੱਲੋਂ ਯੂਨੀਅਨ ਸਿਟੀ ਵਿਖੇ ਇਕ ਸਾਹਿਤਕ ਮਿਲਣੀ ਦÏਰਾਨ ਵਿਛੜੇ ਸਾਹਿਤਕਾਰਾਂ ਕਹਾਣੀਕਾਰ ਲਾਲ ਸਿੰਘ ਦਸੂਹਾ ਤੇ ਮੰਗਾ ਬਾਸੀ ਨੂੰ ਸਰਧਾਂਜਲੀ ਭੇਂਟ ਕਰਨ ਦੇ ਨਾਲ ਨਾਲ ਅਮਰੀਕਾ ਦੀ ਨਾਮੀ ਕਹਾਣੀਕਾਰਾ ਅਮਰਜੀਤ ਕੌਰ ਪੰਨੂੰ ਦੀਆਂ ਕਹਾਣੀਆਂ ਦੀ ਨਵੀਂ ਪੁਸਤਕ 'ਸੁੱਚਾ ਗੁਲਾਬ' 'ਤੇ ਅਹਿਮ ਗੋਸ਼ਟੀ ਤੇ ਵਿਚਾਰ-ਚਰਚਾ ਵੀ ਕਰਵਾਈ ਗਈ | ਅਕਾਦਮੀ ਦੇ ਪ੍ਰਧਾਨ ਕੁਲਵਿੰਦਰ ਨੇ ਮਰਹੂਮ ਡਾ. ਜਗਤਾਰ ਦੀ ਬਰਸੀ ਮੌਕੇ ਉਨ੍ਹਾਂ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ | ਸੂਫ਼ੀ ਤੇ ਸੁਰੀਲੇ ਗਾਇਕ ਸੁਖਦੇਵ ਸਾਹਿਲ ਨੇ ਆਪਣੀ ਗਾਇਨ ਕਲਾ ਨਾਲ ਮਾਹੌਲ ਨੂੰ ਸਾਹਿਤਕ ਤੇ ਸੰਗੀਤਕ ਬਣਾ ਦਿੱਤਾ | ਜਨਰਲ ਸਕੱਤਰ ਜਗਜੀਤ ਨੌਸ਼ਿਹਰਵੀ ਨੇ ਮੰਚ ਸੰਭਾਲਦਿਆਂ ਅਮਰਜੀਤ ਕੌਰ ਪੰਨੂੰ, ਜਸਵੀਰ ਸਿੰਘ ਧੀਮਾਨ, ਡਾ. ਸੁਖਵਿੰਦਰ ਕੰਬੋਜ ਤੇ ਕੁਲਵਿੰਦਰ ਨੂੰ ਪ੍ਰਧਾਨਗੀ ਮੰਡਲ 'ਚ ਮਾਣ ਦਿੱਤਾ | ਪੁਸਤਕ 'ਸੁੱਚਾ ਗੁਲਾਬ' 'ਤੇ ਪ੍ਰੋ. ਬਲਜਿੰਦਰ ਸਿੰਘ ਸਵੈਚ ਨੇ ਪੁਸਤਕ ਵਿਚਲੀਆਂ ਕਹਾਣੀਆਂ ਦੇ ਕੇਂਦਰੀ ਸਰੋਕਾਰ ਸਪਸ਼ਟ ਕੀਤੇ | ਸੁਰਜੀਤ ਸਖੀ ਨੇ 'ਤੇਰਵ੍ਹੀ ਸੰਤਾਨ' ਕਹਾਣੀ ਨੂੰ ਨਿਵੇਕਲਾ ਰੰਗ ਦੱਸਿਆ | ਲਾਜ ਨੀਲਮ ਸੈਣੀ ਨੇ ਕਿਹਾ ਕਿ ਪੰਨੂੰ ਦੀਆਂ ਕਹਾਣੀਆਂ ਮਾਨਵਵਾਦੀ ਦਿ੍ਸ਼ਟੀਕੋਣ ਦੀਆਂ ਧਾਰਨੀ ਤੇ ਸਮਾਜ ਨੂੰ ਸਹੀ ਦਿਸ਼ਾ ਦਿਖਾਉਣ ਵਾਲੀਆਂ ਹਨ | ਪ੍ਰੋ. ਸੁਖਦੇਵ ਨੇ ਵੀ ਕਹਾਣੀਆਂ ਦੀ ਤਾਰੀਫ਼ ਕੀਤੀ | ਅਮਰਜੀਤ ਪੰਨੂੰ ਨੇ 'ਵਿਪਸਾਅ' ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਕਿੱਤੇ ਵਜੋਂ ਇਕ ਵਿਗਿਆਨੀ ਹੈ ਤੇ ਕਹਾਣੀ ਉਸ ਨੇ ਅਮਰੀਕਾ ਆ ਕੇ ਲਿਖਣੀ ਸ਼ੁਰੂ ਕੀਤੀ | ਪਿ੍ੰ. ਹਰਨੇਕ ਸਿੰਘ ਦੀ ਮਿੰਨੀ ਕਹਾਣੀ ਉਪਰੰਤ ਕਵੀ ਦਰਬਾਰ ਵਿਚ ਡਾ. ਸੁਖਵਿੰਦਰ ਕੰਬੋਜ, ਅਮਰਜੀਤ ਸਿੰਘ ਜÏਹਲ, ਜਸਵੀਰ ਸਿੰਘ ਧੀਮਾਨ, ਸੁਰਜੀਤ ਸਖੀ ਤੇ ਕੁਲਵਿੰਦਰ ਨੇ ਹਿੱਸਾ ਲਿਆ | ਵਿਜੇ ਸਿੰਘ ਨੇ ਆਪਣੀ ਕਾਮੇਡੀ ਨਾਲ ਫਿਜ਼ਾ ਵਿਚ ਖੇੜਾ ਭਰਿਆ | 'ਵਿਪਸਾਅ' ਵੱਲੋਂ ਅਮਰਜੀਤ ਕੌਰ ਪੰਨੂੰ ਨੂੰ ਸ਼ਾਲ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮਿਲਣੀ ਵਿਚ ਹੋਰਾਂ ਤੋਂ ਇਲਾਵਾ, ਸੁਖਵਿੰਦਰ ਕÏਰ, ਸੋਨੂੰ ਸਾਹਿਲ, ਪੰਕਜ, ਅਵਤਾਰ ਸਿੰਘ ਸੰਧੂ, ਪਰਮਪਾਲ ਸਿੰਘ, ਸੁਰਿੰਦਰ ਕÏਰ, ਸੰਦੀਪ ਕÏਰ, ਧਰਮਿੰਦਰ ਸਿੰਘ, ਜੋਤੀ, ਲਖਵੀਰ ਸਿੰਘ, ਰਵਿੰਦਰ ਕÏਰ, ਐਮ.ਪੀ. ਸਿੰਘ, ਮਨਜੀਤ ਕÏਰ, ਬਰਜਿੰਦਰ ਸਿੰਘ, ਅਨੂਸ਼ਾ ਤੇ ਅਭੀਤਾਬ ਸੈਣੀ ਵੀ ਹਾਜ਼ਰ ਸਨ |