07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਖ਼ਾਲਿਸਤਾਨ ਪੱਖੀਆਂ ਵਲੋਂ ਮੰਦਰਾਂ ਨੇੜੇ ਮੁਜ਼ਾਹਰੇ <br/>

Ad Position 21
No active advertisement
ਅਜੀਤ ਡੈਸਕ 07-04-2026
ਟੋਰਾਂਟੋ, 6 ਅਪ੍ਰੈਲ (ਸਤਪਾਲ ਸਿੰਘ ਜÏਹਲ)-ਕੈਨੇਡਾ ਦੇ ਬਰੈਂਪਟਨ ਤੇ ਸਰੀ ਸ਼ਹਿਰਾਂ 'ਚ ਬੀਤੇ ਕੱਲ੍ਹ ਖਾਲਿਸਤਾਨ ਪੱਖੀ ਧਿਰਾਂ ਵਲੋਂ ਰੋਸ ਮੁਜ਼ਾਹਰੇ ਕੀਤੇ ਗਏ ਹਨ | ਮਿਲੀ ਜਾਣਕਾਰੀ ਅਨੁਸਾਰ ਇਸ ਮੁਹਿੰਮ ਰਾਹੀਂ ਪ੍ਰਦਸ਼ਨਕਾਰੀਆਂ ਨੇ ਮੰਦਰਾਂ ਦੇ ਪ੍ਰਬੰਧਕਾਂ ਵਲੋਂ ਕੈਨੇਡਾ ਸਰਕਾਰ ਨਾਲ ਖਾਲਿਸਤਾਨੀ ਲਹਿਰ ਉੱਪਰ ਪਾਬੰਦੀ ਲਗਾਉਣ ਦੇ ਬਣਾਏ ਜਾ ਰਹੇ ਦਬਾਅ (ਸਾਜਿਸ਼) ਦਾ ਵਿਰੋਧ ਕਰਨਾ ਸੀ | ਬਰੈਂਪਟਨ ਵਿਖੇ ਤਿ੍ਵੇਣੀ ਮੰਦਰ ਦੇ ਬਾਹਰ ਰੋਸ ਮੁਜਾਹਰੇ ਦੇ ਮੌਕੇ ਪੀਲ ਪੁਲਿਸ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ ਤੇ ਪ੍ਰਦਰਸ਼ਨਕਾਰੀਆਂ ਨੂੰ ਮੰਦਰ ਤੋਂ ਨਿਰਧਾਰਤ ਦੂਰੀ (ਸੜਕ ਪਾਰ) ਤੱਕ ਰਹਿ ਕੇ ਆਪਣਾ ਮੁਜਾਹਰਾ ਕਰਨ ਦਿੱਤਾ ਗਿਆ | ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕੈਨੇਡਾ ਦੀ ਸੰਸਦ ਦੇ ਹੇਠਲੇ ਸਦਨ ਹਾਊਸ ਕਾਮਨਜ਼ ਵਲੋਂ ਪਾਸ ਕੀਤੇ ਗਏ ਬਿੱਲ ਸੀ-9, ਕੋਮਬੈਟਿੰਗ ਹੇਟ ਐਕਟ ਬਾਰੇ ਭਾਰਤੀ ਮੀਡੀਆ ਵਿਚ ਤੇ ਸੋਸ਼ਲ ਮੀਡੀਆਂ ਰਾਹੀਂ ਖਾਲਿਸਤਾਨੀਆਂ ਨੂੰ ਨਿਸ਼ਾਨਾ ਬਣਾਉਣ ਦੀ ਵੀ ਸਖਤ ਨਿੰਦਾ ਕੀਤੀ ਜਾ ਰਹੀ ਹੈ | ਜਦਕਿ ਕੈਨੇਡਾ ਸਰਕਾਰ ਨੇ ਮਿਥ ਕੇ ਖਾਲਿਸਤਾਨੀ ਲਹਿਰ ਉੱਪਰ ਕੋਈ ਰੋਕ ਨਹੀਂ ਲਗਾਈ | ਇਸੇ ਦÏਰਾਨ ਮੰਦਰ ਦੇ ਪ੍ਰਬੰਧਕਾਂ ਵਲੋਂ ਪੁਲਿਸ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਗਈ ਪਰ ਵਿਖਾਵਾਕਾਰੀਆਂ ਦੇ ਸਪੀਕਰਾਂ ਰਾਹੀਂ ਮੰਦਿਰ ਤੱਕ ਪਹੁੰਚਦੀ ਅਵਾਜ਼ ਉੱਪਰ ਰੋਸ ਪ੍ਰਗਟਾਇਆ ਗਿਆ ਤੇ ਇਸ ਬਾਰੇ ਕਾਨੂੰਨ ਵਿਚ ਸੋਧ ਕਰਨ ਦੀ ਮੰਗ ਕੀਤੀ ਹੈ | ਇਸੇ ਦÏਰਾਨ ਖਾਲਿਸਤਾਨ ਦੇ ਵਿਚਾਰ ਤੇ ਸਿੱਖਸ ਫਾਰ ਜਸਟਿਸ ਦੇ ਕਾਰਕੁੰਨ ਇੰਦਰਜੀਤ ਸਿੰਘ ਗੋਸਲ ਖਿਲਾਫ ਉਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵਲੋਂ ਲਗਾਏ ਨਜਾਇਜ਼ ਹਥਿਆਰਾਂ ਦੇ ਦੋਸ਼ ਅਦਾਲਤ ਵਲੋਂ ਖਾਰਜ ਕਰ ਦਿੱਤੇ ਗਏ ਹਨ | ਬੀਤੇ ਸਾਲ ਸਤੰਬਰ 'ਚ ਗੋਸਲ ਦੀ ਕਾਰ ਵਿੱਚੋਂ ਹਥਿਆਰ ਮਿਲਣ ਕਰਕੇ ਉਨ੍ਹਾਂ ਨੂੰ ਪੁਲਿਸ ਨੇ ਚਾਰਜ ਕੀਤਾ ਸੀ | ਇਸ ਤੋਂ ਪਹਿਲਾਂ ਉਨ੍ਹਾਂ ਦੇ ਨਾਲ ਚਾਰਜ ਕੀਤੇ ਗਏ ਅਰਮਾਨ ਸਿੰਘ ਤੇ ਜਗਦੀਪ ਸਿੰਘ (ਨਿਊ ਯਾਰਕ) ਵਿਰੁੱਧ ਲਗਾਏ ਗਏ ਦੋਸ਼ ਵੀ ਖਾਰਜ ਕੀਤੇ ਜਾ ਚੁੱਕੇ ਹਨ |

Ad Position 22
No active advertisement
ਪਿਛਲੀ ਖ਼ਬਰ -ਬੈਡਮਿੰਟਨ ਏਸ਼ੀਅਨ ਚੈਂਪੀਅਨਸ਼ਿਪ- ਸਾਤਵਿਕ ਤੇ ਚਿਰਾਗ ਨੇ ਚੈਂਪੀਅਨਸ਼ਿਪ ਚੋਂ ਨਾਂਅ ਲਿਆ ਵਾਪਸ <br/> ਅਗਲੀ ਖ਼ਬਰ ਪੁਸਤਕ 'ਸੁੱਚਾ ਗੁਲਾਬ' 'ਤੇ ਚਰਚਾ 'ਚ ਉੱਘੇ ਸਾਹਿਤਕਾਰ ਹੋਏ ਸ਼ਾਮਿਲ <br/>
Ad Position 24