ਕੋਲਕਾਤਾ, 9 ਅਪ੍ਰੈਲ (ਏਜੰਸੀ)-ਅੱਜ ਕੋਲਕਾਤਾ ਵਿਖੇ ਖੇਡੇ ਗਏ ਆਈ.ਪੀ.ਐਲ. 2026 ਦੇ 15ਵੇਂ ਮੈਚ 'ਚ ਲਖਨਊ ਸੁਪਰ ਜਾਇੰਟਸ (ਐਲ.ਐਸ.ਜੀ.) ਨੇ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਨੂੰ 3 ਵਿਕਟਾਂ ਨਾਲ ਹਰਾਇਆ | ਈਡਨ ਗਾਰਡਨ ਵਿਖੇ ਖੇਡੇ ਗਏ ਇਸ ਮੈਚ ਵਿਚ ਲਖਨਊ ਨੇ ਟਾਸ ਜਿੱਤਿਆ ਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ | ਕੋਲਕਾਤਾ ਨੇ ਆਪਣੇ ਨਿਰਧਾਰਤ 20 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ ਕੁੱਲ 181 ਦੌੜਾਂ ਬਣਾਈਆਂ | ਆਪਣੀ ਟੀਮ ਲਈ, ਅੰਗਕ੍ਰਿਸ਼ ਰਘੂਵੰਸ਼ੀ ਨੇ ਸਭ ਤੋਂ ਵੱਧ ਸਕੋਰਿੰਗ ਪਾਰੀ ਖੇਡੀ, ਜਿਸ 'ਚ 45 ਦੌੜਾਂ ਦਾ ਯੋਗਦਾਨ ਪਾਇਆ | ਕੋਲਕਾਤਾ ਨਾਈਟ ਰਾਈਡਰਜ਼ ਦੀ ਸ਼ੁਰੂਆਤ ਚੰਗੀ ਨਹੀਂ ਰਹੀ; ਦੂਜੇ ਹੀ ਓਵਰ 'ਚ ਉਨ੍ਹਾਂ ਨੇ ਫਿਨ ਐਲਨ (9 ਦÏੜਾਂ) ਦਾ ਵਿਕਟ ਗੁਆ ਦਿੱਤਾ | ਇਸ ਤੋਂ ਬਾਅਦ, ਕਪਤਾਨ ਅਜਿੰਕਿਆ ਰਹਾਣੇ ਤੇ ਅੰਗਕ੍ਰਿਸ਼ ਰਘੂਵੰਸ਼ੀ ਨੇ ਦੂਜੀ ਵਿਕਟ ਲਈ 84 ਦੌੜਾਂ ਦੀ ਸਾਂਝੇਦਾਰੀ ਕੀਤੀ | ਬਾਅਦ 'ਚ ਬੱਲੇਬਾਜ਼ੀ ਕਰਨ ਆਈ ਲਖਨਊ ਸੁਪਰ ਜਾਇੰਟਸ ਨੇ ਟੀਚੇ ਦਾ ਪਿੱਛਾ ਕਰਨ 'ਚ ਚੰਗੀ ਸ਼ੁਰੂਆਤ ਕੀਤੀ | ਏਡਨ ਮਾਰਕਰਮ (22 ਦÏੜਾਂ) ਤੇ ਮਿਸ਼ੇਲ ਮਾਰਸ਼ (15 ਦÏੜਾਂ) ਨੇ ਪਹਿਲੀ ਵਿਕਟ ਲਈ 41 ਦÏੜਾਂ ਦੀ ਸਾਂਝੇਦਾਰੀ ਕੀਤੀ | ਕਪਤਾਨ ਰਿਸ਼ਭ ਪੰਤ ਇਸ ਮੈਚ 'ਚ ਕੋਈ ਪ੍ਰਭਾਵ ਪਾਉਣ ਵਿਚ ਅਸਫਲ ਰਹੇ ਤੇ 10 ਦÏੜਾਂ ਹੀ ਬਣਾ ਪਾਏ | ਲਖਨਊ ਲਈ ਆਯੁਸ਼ ਬਦੋਨੀ ਨੇ 34 ਗੇਂਦਾ 'ਚ 54 ਤੇ ਐਮ. ਚੌਧਰੀ ਨੇ 27 ਗੇਂਦਾ 'ਚ 54 ਦੌੜਾਂ ਬਣਾਉਂਦੇ ਹੋਏ, ਸ਼ਾਨਦਾਰ ਪਾਰੀ ਖੇਡੀ | ਜਿਸਦੇ ਚਲਦੇ ਉਨ੍ਹਾਂ ਨੇ ਆਪਣੀ ਟੀਮ ਦੀ ਜਿੱਤ ਯਕੀਨੀ ਬਣਾਈ |
ਖੇਡ ਸੰਸਾਰ
Free
ਰੋਮਾਂਚਕ ਮੈਚ 'ਚ ਲਖਨਊ ਨੇ ਕੋਲਕਾਤਾ ਨੂੰ 3 ਵਿਕਟਾਂ ਨਾਲ ਹਰਾਇਆ <br/>
ਅਜੀਤ ਡੈਸਕ
10-04-2026