ਲੁਧਿਆਣਾ, 9 ਅਪ੍ਰੈਲ (ਜਸਵਿੰਦਰ ਸਿੰਘ)-ਪੰਜਾਬ ਬੇਸਬਾਲ ਐਸੋਸੀਏਸ਼ਨ ਵਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਗਿੱਲ ਵਿਖੇ ਸਬ ਜੂਨੀਅਰ ਰਾਸ਼ਟਰੀ ਬੇਸਬਾਲ ਚੈਂਪੀਅਨਸ਼ਿਪ ਲਈ ਚੋਣ ਟਰਾਇਲ ਲੜਕੇ ਤੇ ਲੜਕੀਆਂ ਵਾਸਤੇ ਅੱਜ ਤੋਂ ਸਵੇਰੇ 9 ਵਜੇ ਕਰਵਾਏ ਜਾ ਰਹੇ ਹਨ | ਸੈਕਟਰੀ ਹਰਬੀਰ ਸਿੰਘ ਗਿੱਲ ਤੇ ਪ੍ਰਧਾਨ ਸੁਖਦੇਵ ਸਿੰਘ ਔਲਖ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਨ੍ਹਾਂ ਚੋਣ ਟ੍ਰਾਇਲਾਂ ਵਾਸਤੇ ਖਿਡਾਰੀ ਇਕ ਜਨਵਰੀ 2011 ਤੋਂ 31 ਦਸੰਬਰ 2013 ਦੇ ਵਿਚ ਜਨਮੇ ਹੋਣੇ ਚਾਹੀਦੇ ਹਨ | ਇਸ ਉਮਰ ਵਰਗ ਦੇ ਸਾਰੇ ਜ਼ਿਲਿ੍ਹਆਂ ਦੇ ਖਿਡਾਰੀ ਚੋਣ ਟਰਾਇਲ ਦੇ ਸਕਦੇ ਹਨ | ਨੈਸ਼ਨਲ ਚੈਂਪੀਅਨਸ਼ਿਪ ਅਗਲੇ ਮਹੀਨੇ 24 ਮਈ ਤੋਂ 29 ਮਈ ਤੱਕ ਭੁਬਨੇਸ਼ਵਰ ਓਡੀਸ਼ਾ ਵਿਖੇ ਹੋਵੇਗੀ |
ਖੇਡ ਸੰਸਾਰ
Free
ਸਬ ਜੂਨੀਅਰ ਰਾਸ਼ਟਰੀ ਬੇਸਬਾਲ ਚੈਂਪੀਅਨਸ਼ਿਪ ਦੇ ਟਰਾਇਲ ਅੱਜ
ਅਜੀਤ ਡੈਸਕ
10-04-2026