02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

-ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ-ਆਯੁਸ਼ ਕੁਆਰਟਰ ਫਾਈਨਲ 'ਚ ਪੁੱਜਾ

Ad Position 21
No active advertisement
ਅਜੀਤ ਡੈਸਕ 10-04-2026

ਨਿੰਗਬੋ, 9 ਅਪ੍ਰੈਲ (ਪੀ.ਟੀ.ਆਈ.)-ਨੌਜਵਾਨ ਭਾਰਤੀ ਸ਼ਟਲਰ ਆਯੁਸ਼ ਸ਼ੈੱਟੀ ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ 'ਚ ਪੁਰਸ਼ ਸਿੰਗਲਜ਼ ਕੁਆਰਟਰ ਫਾਈਨਲ ਵਿਚ ਪਹੁੰਚ ਗਿਆ ਹੈ, ਜਦੋਂ ਕਿ ਪੀ.ਵੀ. ਸਿੰਧੂ ਮਹਿਲਾ ਸਿੰਗਲਜ਼ ਵਰਗ 'ਚ ਹਾਰ ਤੋਂ ਬਾਅਦ ਬਾਹਰ ਹੋ ਗਈ | ਦੁਨੀਆ ਵਿਚ 25ਵੇਂ ਸਥਾਨ 'ਤੇ ਆਯੁਸ਼ ਨੇ ਚੀਨੀ ਤਾਈਪੇ ਦੀ 20ਵੀਂ ਰੈਂਕਿੰਗ ਵਾਲੀ ਚੀ ਯੂ ਜੇਨ ਨੂੰ 21-16, 21-12 ਨਾਲ ਹਰਾਇਆ | ਹੁਣ ਉਸਦਾ ਸਾਹਮਣਾ ਤੀਜਾ ਦਰਜਾ ਪ੍ਰਾਪਤ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ਨਾਲ ਹੋਵੇਗਾ | ਅੱਜ ਦਾ ਦਿਨ ਬਾਕੀ ਭਾਰਤੀ ਦਲ ਲਈ ਨਿਰਾਸ਼ਾਜਨਕ ਸਾਬਤ ਹੋਇਆ | ਦੋ ਵਾਰ ਦੀ ਓਲੰਪਿਕ ਤਗਮਾ ਜੇਤੂ ਸਿੰਧੂ ਨੂੰ 46 ਮਿੰਟ ਤੱਕ ਚੱਲੇ ਮੈਚ 'ਚ ਦੂਜਾ ਦਰਜਾ ਪ੍ਰਾਪਤ, ਚੀਨ ਦੀ ਵਾਂਗ ਝੀਯੀ ਨੇ 21-18, 21-8 ਨਾਲ ਹਰਾਇਆ | ਮੋਢੇ ਦੀ ਸੱਟ ਤੋਂ ਠੀਕ ਹੋਣ ਤੋਂ ਬਾਅਦ ਵਾਪਸੀ ਕਰ ਰਹੇ ਪ੍ਰਣਯ ਨੂੰ ਚੀਨ ਦੇ ਵੇਂਗ ਹੋਂਗ ਯਾਂਗ ਨੇ 21-12, 21-19 ਨਾਲ ਹਰਾਇਆ | ਮਿਕਸਡ ਡਬਲਜ਼ ਵਰਗ 'ਚ ਧਰੁਵ ਕਪਿਲਾ ਤੇ ਤਨੀਸ਼ਾ ਕ੍ਰਾਸਟੋ ਦੀ ਜੋੜੀ ਨੂੰ ਚੇਨ ਤਾਂਗ ਜੀ ਤੇ ਤੋਹ ਈ ਵੇਈ ਦੀ ਚੌਥੀ ਦਰਜਾ ਪ੍ਰਾਪਤ ਮਲੇਸ਼ੀਆਈ ਜੋੜੀ ਨੇ 21-13, 21-14 ਨਾਲ ਹਰਾਇਆ |

Ad Position 22
No active advertisement
ਪਿਛਲੀ ਖ਼ਬਰ ਬਰਮਿੰਘਮ ਸਿਟੀ ਕੌਂਸਲ 'ਚ 1984 ਸਿੱਖ ਨਸਲਕੁਸ਼ੀ ਦਾ ਕੌਂਸਲਰ ਅਟਵਾਲ ਨੇ ਉਠਾਇਆ ਮੁੱਦਾ <br/> ਅਗਲੀ ਖ਼ਬਰ ਸਬ ਜੂਨੀਅਰ ਰਾਸ਼ਟਰੀ ਬੇਸਬਾਲ ਚੈਂਪੀਅਨਸ਼ਿਪ ਦੇ ਟਰਾਇਲ ਅੱਜ
Ad Position 24